www.sursaanjh.com > ਸਾਹਿਤ > ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ 18 ਜੂਨ ਹੋਵੇਗੀ

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ 18 ਜੂਨ ਹੋਵੇਗੀ

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ 18 ਜੂਨ ਹੋਵੇਗੀ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੂਨ:
ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਵਿਖੇ ਮਿਤੀ 18 ਜੂਨ 2023 ਦਿਨ ਐਤਵਾਰ ਨੂੰ ਹੋਵੇਗੀ। ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੀਨੇ ਦੀ ਮੀਟਿੰਗ ਵਿੱਚ ਰੱਖੇ ਗਏ ਖੁੱਲ੍ਹੇ ਕਵੀ ਦਰਬਾਰ ਵਿੱਚ ਸਾਹਿਤਕਾਰਾਂ ਦੀਆਂ ਰਚਨਾਵਾਂ ਸੁਣੀਆਂ ਜਾਣਗੀਆਂ ਅਤੇ ਸੱਥ ਵੱਲੋਂ ਸਾਹਿਤਕਾਰਾਂ ਤੇ ਕਲਮਕਾਰਾਂ ਦਾ ਇੱਕ ਸਾਂਝਾ ਕਾਵਿ-ਸੰਗ੍ਰਿਹ ਛਪਵਾਉਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ। ਹੋਣ ਵਾਲੇ ਇਸ ਕਵੀ ਦਰਬਾਰ ’ਚ ਕੋਈ ਵੀ ਸਾਹਿਤ ਪ੍ਰੇਮੀ ਸ਼ਾਮਿਲ ਹੋ ਕੇ ਰਚਨਾਵਾਂ ਦਾ ਆਨੰਦ ਮਾਣ ਸਕਦਾ ਹੈ।
ਪੇਸ਼ਕਸ਼: ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ, ਸੰਪਰਕ 94638-37388

Leave a Reply

Your email address will not be published. Required fields are marked *