www.sursaanjh.com > ਚੰਡੀਗੜ੍ਹ/ਹਰਿਆਣਾ > ਸਾਹਿਤਕ ਸੱਥ ਖਰੜ ਦੇ ਮੈਂਬਰਾਂ ਸਤਬੀਰ ਕੌਰ ਅਤੇ ਜਗਤਾਰ ਸਿੰਘ ਜੋਗ ਨੇ ਮੌਰੀਸ਼ਸ਼ ਦੇ ਸਕੱਤਰੇਤ ਵਿਖੇ ਅੰਤਰਰਾਸ਼ਟਰੀ ਹਿੰਦੀ ਸਾਹਿਤਕ ਸੰਮੇਲਨ ਵਿੱਚ ਲਿਆ ਹਿੱਸਾ

ਸਾਹਿਤਕ ਸੱਥ ਖਰੜ ਦੇ ਮੈਂਬਰਾਂ ਸਤਬੀਰ ਕੌਰ ਅਤੇ ਜਗਤਾਰ ਸਿੰਘ ਜੋਗ ਨੇ ਮੌਰੀਸ਼ਸ਼ ਦੇ ਸਕੱਤਰੇਤ ਵਿਖੇ ਅੰਤਰਰਾਸ਼ਟਰੀ ਹਿੰਦੀ ਸਾਹਿਤਕ ਸੰਮੇਲਨ ਵਿੱਚ ਲਿਆ ਹਿੱਸਾ

ਸਾਹਿਤਕ ਸੱਥ ਖਰੜ ਦੇ ਮੈਂਬਰਾਂ ਸਤਬੀਰ ਕੌਰ ਅਤੇ ਜਗਤਾਰ ਸਿੰਘ ਜੋਗ ਨੇ ਮੌਰੀਸ਼ਸ਼ ਦੇ ਸਕੱਤਰੇਤ ਵਿਖੇ ਅੰਤਰਰਾਸ਼ਟਰੀ ਹਿੰਦੀ ਸਾਹਿਤਕ ਸੰਮੇਲਨ ਵਿੱਚ ਲਿਆ ਹਿੱਸਾ
ਸਤਬੀਰ ਕੌਰ ਵੱਲੋਂ ਨੁੱਕੜ ਨਾਟਕ ਅਤੇ ਕਾਵਿ ਗੋਸ਼ਟੀ ਵਿੱਚ ਕਵਿਤਾ ਦੀ ਪੇਸ਼ਕਾਰੀ ਅਤੇ ਜਗਤਾਰ ਸਿੰਘ ਜੋਗ ਵੱਲੋਂ ਦੇਸ਼ ਭਗਤੀ ਦੇ ਗੀਤ ਦੀ ਪੇਸ਼ਕਾਰੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਗਸਤ:
ਵਿਸ਼ਵ ਹਿੰਦੀ ਸਕੱਤਰੇਤ ਮੌਰਸ਼ਿਸ ਵਲੋਂ ਮਿਤੀ 3/8/2023 ਤੇ 4/8/2023 ਨੂੰ ਮੌਰੀਸ਼ਸ ਦੇ ਸਕੱਤਰੇਤ ਵਿਖੇ ਅੰਤਰਰਾਸ਼ਟਰੀ ਹਿੰਦੀ ਸਾਹਿਤਕ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੀ ਪ੍ਰਧਾਨਗੀ ਮੌਰਸ਼ਿਸ ਦੇ ਰਾਸ਼ਟਰਪਤੀ ਮਹਾਂਮਹਿਮ ਸ੍ਰੀ ਪ੍ਰਿਥਵੀਰਾਜ ਸਿੰਘ ਰੂਪਨ ਜੀਸੀਐਸ ਨੇ ਕੀਤੀ, ਜਿਸ ਵਿੱਚ ਆਈਪੀ ਫਾਉਂਡੇਸਨ ਦੁਆਰਾ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਕੁੱਲ 88 ਮੈਂਬਰਾਂ ਨੇ ਯੋਗਦਾਨ ਪਾਇਆ।
ਇਸ ਪ੍ਰੋਗਰਾਮ ਵਿੱਚ ਸਾਹਿਤਕ ਸੱਥ ਖਰੜ ਦੇ ਦੋ ਮੈਂਬਰਾਂ ਸ੍ਰੀਮਤੀ ਸਤਬੀਰ ਕੌਰ ਤੇ ਸ੍ਰੀ ਜਗਤਾਰ ਸਿੰਘ ਜੋਗ ਨੇ ਆਪਣੀ ਕਲਾ ਦੁਆਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਅਤੇ ਸਾਹਿਤਕ ਸੱਥ ਖਰੜ ਦਾ ਮਾਣ ਵਧਾਇਆ।
ਵਰਨਣਯੋਗ ਹੈ ਕਿ ਸ੍ਰੀਮਤੀ ਸਤਬੀਰ ਕੌਰ ਵੱਲੋਂ ਨੁੱਕੜ ਨਾਟਕ ਅਤੇ ਕਾਵਿ ਗੋਸ਼ਟੀ ਵਿੱਚ ਕਵਿਤਾ ਦੀ ਪੇਸ਼ਕਾਰੀ ਕੀਤੀ ਗਈ ਅਤੇ ਸ੍ਰੀ ਜਗਤਾਰ ਸਿੰਘ ਜੋਗ ਨੇ ਤਰੰਨਮ ਵਿੱਚ ਦੇਸ਼ ਭਗਤੀ ਦਾ ਗੀਤ ਪੇਸ਼ ਕਰਕੇ ਦੋਵੇਂ ਦਿਨ ਵਾਹਵਾ ਖੱਟੀ। ਮੌਰਸਿਸ ਦੇ ਕਲਾ ਅਤੇ ਸੱਭਿਆਚਕ ਮੰਤਰੀ ਸ੍ਰੀ ਅਵਿਨਾਸ਼ ਤਿਲਕ ਵੱਲੋਂ ਸੰਸਥਾ ਦੇ ਦੋਵੇਂ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕਿਹਾ ਸੱਥ ਦੇ ਇਨ੍ਹਾਂ ਮੈਂਬਰਾਂ ਨੇ ਮੌਰੀਸ਼ਸ਼ ਦੇ ਸਕੱਤਰੇਤ ਵਿਖੇ ਪੇਸ਼ਕਾਰੀ ਦਿੰਦਿਆਂ ਜਿੱਥੇ ਸੱਥ ਦਾ ਮਾਣ ਵਧਾਇਆ ਹੈ, ਉੱਥੇ ਪੰਜਾਬ ਅਤੇ ਪੁਆਧ ਦੇ ਇਸ ਖਿੱਤੇ ਦਾ ਸਿਰ ਵੀ ਉੱਚਾ ਹੋਇਆ ਹੈ। ਸੱਥ ਦੇ ਸਰਗਰਮ ਮੈਂਬਰਾਂ ਡਾ. ਸੌਦਾਗਰ ਸਿੰਘ ਪਾਲ, ਕਰਮਜੀਤ ਸਿੰਘ ਬੱਗਾ, ਸੁਰਜੀਤ ਸੁਮਨ, ਹਿੱਤ ਅਭਿਲਾਸ਼ੀ, ਇੰਦਰਜੀਤ ਕੌਰ ਬਡਾਲਾ, ਗੁਰਸ਼ਰਨ ਸਿੰਘ, ਸੁਮਿੱਤਰ ਸਿੰਘ ਅਤੇ ਰਾਜਿੰਦਰ ਸਿੰਘ ਸਾਈਂ ਸਕੇਤੜੀ  ਵੱਲੋਂ ਵੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਧਾਈ ਦਿੱਤੀ ਗਈ।

Leave a Reply

Your email address will not be published. Required fields are marked *