ਸਾਹਿਤਕ ਸੱਥ ਖਰੜ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ – ਜਸਵਿੰਦਰ ਸਿੰਘ ਕਾਈਨੌਰ
ਮੁੱਖ ਮਹਿਮਾਨ ਵਜੋਂ ਕਰਤਾਰਪੁਰ ਤੋਂ ਵਿਸ਼ੇਸ਼ ਤੌਰ ਤੇ ਲਾਲੀ ਕਰਤਾਰਪੁਰੀ ਵੱਲੋਂ ਕੀਤੀ ਗਈ ਸ਼ਿਰਕਤ – ਪਿਆਰਾ ਸਿੰਘ ਰਾਹੀ
ਲਾਲੀ ਕਰਤਾਰਪੁਰੀ, ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਸਤਬੀਰ ਕੌਰ ਅਤੇ ਗੁਰਨਾਮ ਸਿੰਘ ਬਿਜਲੀ ਹੋਏ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ


ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਕਤੂਬਰ:
ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਸਾਹਿਤਕ ਸੱਥ ਖਰੜ ਦੀ ਹੋਈ ਮਾਸਿਕ ਇਕੱਤਰਤਾ ਵਿੱਚ ਕਰਤਾਰਪੁਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਲਾਲੀ ਕਰਤਾਰਪੁਰੀ, ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਸਤਬੀਰ ਕੌਰ ਅਤੇ ਗੁਰਨਾਮ ਸਿੰਘ ਬਿਜਲੀ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਕਰਵਾਇਆ ਗਿਆ l
ਇਸ ਕਵੀ ਦਰਬਾਰ ਵਿੱਚ ਪਿਆਰਾ ਸਿੰਘ ਰਾਹੀਂ, ਸਮਿੱਤਰ ਸਿੰਘ, ਗੁਰਸ਼ਰਨ ਸਿੰਘ ਕਾਕਾ, ਤਰਸੇਮ ਸਿੰਘ ਕਾਲੇਵਾਲ, ਇੰਦਰਜੀਤ ਕੌਰ ਵਡਾਲਾ, ਜਸਕੀਰਤ ਸਿੰਘ ਕੁਰਾਲੀ, ਮੰਦਰ ਗਿੱਲ ਸਾਹਿਬ ਚੰਦੀਆ, ਜਸਵਿੰਦਰ ਸਿੰਘ ਕਾਈਨੌਰ, ਕਰਮਜੀਤ ਬੱਗਾ, ਹਿੱਤ ਅਭਿਲਾਸ਼ੀ ਹਿੱਤ, ਰਾਜਵਿੰਦਰ ਗੱਡੂ,
ਨੀਲਮ ਨਾਰੰਗ, ਮਲਕੀਤ ਸਿੰਘ ਨਾਗਰਾ, ਖੁਸ਼ੀ ਰਾਮ ਨਿਮਾਣਾ, ਬਲਵਿੰਦਰ ਸਿੰਘ ਢਿੱਲੋਂ, ਡਾ. ਹਰਨੇਕ ਸਿੰਘ ਕਲੇਰ, ਅਜ਼ਮੇਰ ਸਾਗਰ, ਟੀ. ਐਲ ਵਰਮਾ, ਹਰਜਿੰਦਰ ਸਿੰਘ ਸਾਈ ਸੁਕੇਤੜੀ ਨੇ ਆਪੋ ਆਪਣੀਆਂ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਆਦਿ ਪੇਸ਼ ਕੀਤੀਆਂ।
ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਕਾਈਨੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਾਮਨਾ ਕੀਤੀ ਕਿ ਆਉਣ ਵਾਲੇ ਸਮਾਗਮਾਂ ਵਿੱਚ ਵੀ ਮੈਂਬਰਾਂ ਵੱਲੋਂ ਇਸੇ ਤਰ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ।
ਪਿਆਰਾ ਸਿੰਘ ਰਾਹੀ (ਜਨਰਲ ਸਕੱਤਰ) 94638-37388 ਅਤੇ ਜਸਕੀਰਤ ਸਿੰਘ ਕੁਰਾਲੀ, ਪ੍ਰੈੱਸ ਸਕੱਤਰ 87279-55300

