www.sursaanjh.com > ਸਾਹਿਤ > ਸਾਹਿਤਕ ਸੱਥ ਖਰੜ ਵੱਲੋਂ ਜਸਵਿੰਦਰ ਕਾਈਨੌਰ ਦੀ ਪੁਸਤਕ Indian Culture and Rituals ’ਤੇ ਵਿਚਾਰ-ਚਰਚਾ ਅਤੇ ਕਵੀ ਦਰਬਾਰ ਹੋਇਆ

ਸਾਹਿਤਕ ਸੱਥ ਖਰੜ ਵੱਲੋਂ ਜਸਵਿੰਦਰ ਕਾਈਨੌਰ ਦੀ ਪੁਸਤਕ Indian Culture and Rituals ’ਤੇ ਵਿਚਾਰ-ਚਰਚਾ ਅਤੇ ਕਵੀ ਦਰਬਾਰ ਹੋਇਆ

ਸਾਹਿਤਕ ਸੱਥ ਖਰੜ ਵੱਲੋਂ ਜਸਵਿੰਦਰ ਕਾਈਨੌਰ ਦੀ ਪੁਸਤਕ Indian Culture and Rithals ’ਤੇ ਵਿਚਾਰ-ਚਰਚਾ ਅਤੇ ਕਵੀ ਦਰਬਾਰ ਹੋਇਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਮੁੱਖ ਮਹਿਮਾਨ ਡਾ. ਹਰਨੇਕ ਸਿੰਘ ਕਲੇਰ ਅਤੇ ਪ੍ਰੋ. ਬਲਵਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਹੋਈ। ਸਮਾਗਮ ਦੇ ਸ਼ੁਰੂ ’ਚ ਸੱਥ ਵੱਲੋਂ ਪਿਛਲੇ ਦਿਨੀਂ ਬਾਰਿਸ਼ਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਪ੍ਰਭਾਵਿਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦੇ ਹੋਏ ਅਤੇ ਪੰਜਾਬੀ ਦੇ ਨਾਮਵਾਰ ਇਨਕਲਾਬੀ ਲੇਖਕ ਸ਼੍ਰੀ ਹਰਭਜਨ ਸਿੰਘ ਹੁੰਦਲ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕਰਦੇ ਹੋਏ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਉਪਰੰਤ ਜਸਵਿੰਦਰ ਸਿੰਘ ਕਾਈਨੌਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਇੰਡੀਅਨ ਕਲਚਰ ਅਤੇ ਰਿਚੂਅਲਜ’ ’ਤੇ ਭਰਵੀਂ ਵਿਚਾਰ ਚਰਚਾ ਹੋਈ। ਪੁਸਤਕ ਤੇ ਵਿਚਾਰ-ਚਰਚਾ ਕਰਦੇ ਹੋਏ ਬੁਲਾਰੇ ਸੁਰਜੀਤ ਸੁਮਨ, ਹਿੱਤ ਅਭਿਲਾਸ਼ੀ ਅਤੇ ਗਿਆਨੀ ਗੁਰਮੀਤ ਸਿੰਘ ਖਰੜ ਨੇ ਕਿਹਾ ਕਿ ਜਸਵਿੰਦਰ ਕਾਈਨੌਰ ਨੇ ਇਸ ਕਿਤਾਬ ’ਚ ਭਾਰਤ ਦੀ ਸੰਸਕ੍ਰਿ਼ਤੀ, ਰੀਤੀ ਰਿਵਾਜਾਂ ਅਤੇ ਧਰਮਾਂ ਦੀ ਮਹੱਤਤਾ ਬਾਰੇ ਗਹਿਰਾਈ ਨਾਲ ਵਧੀਆ ਲਿਖਿਆ ਹੈ। ਲੇਖਕ ਦੀ ਲੇਖਣੀ-ਸ਼ੈਲੀ ਬਹੁਤ ਵਧੀਆ ਹੈ। ਲੇਖਕ ਆਪਣੇ ਪ੍ਰਚੱਲਿਤ ਭਾਰਤੀ ਸੱਭਿਆਚਾਰ ਨੂੰ ਦਰਸਾਉਣ ’ਚ ਸਫਲ ਹੋਇਆ ਹੈ। ਸਮਾਗਮ ਦੇ ਮੁੱਖ ਮਹਿਮਾਨ ਡਾ. ਹਰਨੇਕ ਸਿੰਘ ਕਲੇਰ ਨੇ ਕਿਹਾ ਕਿ ਜਸਵਿੰਦਰ ਕਾਈਨੌਰ ਰੇਡੀਓ ਅਤੇ ਟੀ.ਵੀ. ਨਾਲ ਜੁੜਿਆ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਨਾਇਆ ਲੇਖਕ ਹੈ। ਉਸ ਨੇ ਭਾਰਤੀ, ਪੰਜਾਬੀ ਸਭਿਆਚਾਰ ਤੇ ਰੀਤੀ-ਰਿਵਾਜਾਂ ਨੂੰ ਅੰਗਰੇਜੀ ਭਾਸ਼ਾ ਵਿੱਚ ਪੇਸ਼ ਕਰਕੇ ਇਸ ਦੇ ਖੇਤਰ ਨੂੰ ਬਹੁ-ਵਿਸਥਾਰ ਦਿੱਤਾ ਹੈ। ਇਸ ਪੁਸਤਕ ਦੀ ਰਚਨਾ ਦਾ ਮੂਲ ਉਦੇਸ਼ ਭਾਰਤੀ ਸਭਿਆਚਾਰ ਨੂੰ ਅੰਗਰੇਜੀ ਭਾਸ਼ਾਈ ਲੋਕਾਂ ਤੱਕ ਪਹੁੰਚਾਉਣਾ ਹੈ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਬਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਇਹ ਪੁਸਤਕ ਅੰਗਰੇਜੀ ’ਚ ਲਿਖੀ ਹੋਣ ਕਰਕੇ ਭਾਰਤੀ ਤੇ ਪੰਜਾਬੀ ਸੱਭਿਆਚਾਰ ਦੀ ਰਸਾਈ ਅੰਤਰਰਾਸ਼ਟਰੀ ਪੱਧਰ ਤੱਕ ਕਰਵਾਉਂਦੀ ਹੈ। ਇਹ ਸਾਡੇ ਸਥਾਨਕ ਰਹਿਣ ਸਹਿਣ, ਵਸੇਬ ਅਤੇ ਸਮੁੱਚੀ ਭਾਰਤੀ ਸੰਸਕ੍ਰਿਤੀ ਬਾਰੇ ਦੂਜੀਆਂ ਭਾਸ਼ਾਵਾਂ ਵਾਲੇ ਲੋਕਾਂ ਨੂੰ ਜਾਣੂ ਕਰਵਾਉਂਦੀ ਹੈ। ਇਸੇ ਦੌਰਾਨ ਕਹਾਣੀਕਾਰ ਸਰੂਪ ਸਿਆਲ਼ਵੀ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਚੱਲੇ ਕਾਵਿਕ ਦੌਰ ਵਿੱਚ ਸ਼ਾਇਰ ਇੰਦਰਜੀਤ ਕੌਰ ਵਡਾਲਾ, ਗੁਰਨਾਮ ਸਿੰਘ ਬਿਜਲੀ, ਬਲਦੇਵ ਸਿੰਘ ਬਿੰਦਰਾ, ਪਿਆਰਾ ਸਿੰਘ ਰਾਹੀ, ਹਰਜਿੰਦਰ ਸਿੰਘ ਸਾਈਂ ਸਕੇਤੜੀ, ਪ੍ਰੋ. ਬਲਵਿੰਦਰ ਸਿੰਘ ਚਹਿਲ, ਸੁਮਿੱਤਰ ਸਿੰਘ ਦੋਸਤ, ਬਲਵਿੰਦਰ ਢਿੱਲੋਂ, ਸਤਬੀਰ ਕੌਰ, ਮਲਕੀਤ ਨਾਗਰਾ, ਜਸਕੀਰਤ ਸਿੰਘ ਕੁਰਾਲੀ, ਕੇਸਰ ਸਿੰਘ ਇੰਸਪੈਕਟਰ, ਖੁਸ਼ੀ ਰਾਮ, ਰਾਜਵਿੰਦਰ ਸਿੰਘ ਗੱਡੂ, ਡਾ. ਸੁਦਾਗਰ ਸਿੰਘ ਪਾਲ, ਹਿੱਤ ਅਭਿਲਾਸ਼ੀ ਹਿੱਤ, ਭੁਪਿੰਦਰ ਸਿੰਘ ਭਾਗੋਮਾਜਰਾ, ਤਰਸੇਮ ਸਿੰਘ ਕਾਲੇਵਾਲ, ਧਿਆਨ ਸਿੰਘ ਕਾਹਲੋ, ਕਰਮਜੀਤ ਬੱਗਾ, ਪਵਨਪ੍ਰੀਤ ਸਿੰਘ ਵਡਾਲਾ, ਨੀਲਮ ਨਾਰੰਗ, ਹਾਕਮ ਸਿੰਘ ਨੱਤਿਆਂ, ਭਾਗ ਸਿੰਘ ਸ਼ਾਹਪੁਰ, ਗੀਤਕਾਰ ਮੋਹਣ ਸਿੰਘ ਪ਼ੀਤ, ਗੁਰਮੀਤ ਸਿੰਗਲ, ਮੰਦਰ ਗਿੱਲ ਸਾਹਿਬ ਚੰਦੀਆ, ਅਜਮੇਰ ਸਾਗਰ ਆਦਿ ਨੇ ਆਪੋ ਆਪਣੀਆਂ  ਗਜ਼ਲਾਂ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।
ਇਨ੍ਹਾਂ ਤੋਂ ਇਲਾਵਾ ਗਿਆਨ ਚੰਦ, ਦਲਬਾਰਾ ਸਿੰਘ ਲਾਂਬਾ, ਟੀ. ਐਲ. ਵਰਮਾ, ਅਮਨਦੀਪ ਕੌਰ, ਪਰੀਤ ਮੋਹਿੰਦਰ ਸਿੰਘ ਬੇਦੀ, ਅਤੇ ਜ਼ੋਰਾਵਰ ਸਿੰਘ ਬੇਦੀ ਆਦਿ ਨੇ ਸਮਾਗਮ ’ਚ ਸ਼ਿਰਕਤ ਕੀਤੀ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ।
ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ-ਸੰਪਰਕ 94638-37388

Leave a Reply

Your email address will not be published. Required fields are marked *