www.sursaanjh.com > ਅੰਤਰਰਾਸ਼ਟਰੀ > ਸਾਹਿਤਕ ਸੱਥ ਖਰੜ ਵੱਲੋਂ 21 ਦਸੰਬਰ 2025 ਦੀ ਮਾਸਿਕ ਇਕੱਤਰਤਾ ਦੇ ਸਥਾਨ ਦੀ ਤਬਦੀਲੀ ਬਾਰੇ ਜਰੂਰੀ ਸੂਚਨਾ – ਜਸਵਿੰਦਰ ਸਿੰਘ ਕਾਈਨੌਰ

ਸਾਹਿਤਕ ਸੱਥ ਖਰੜ ਵੱਲੋਂ 21 ਦਸੰਬਰ 2025 ਦੀ ਮਾਸਿਕ ਇਕੱਤਰਤਾ ਦੇ ਸਥਾਨ ਦੀ ਤਬਦੀਲੀ ਬਾਰੇ ਜਰੂਰੀ ਸੂਚਨਾ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਦਸੰਬਰ:
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਦੱਸਿਆ ਕਿ ਸੱਥ ਦੀ ਇਸ ਮਹੀਨੇ ਦੀ 21 ਦਸੰਬਰ 2025 ਨੂੰ ਹੋਣ ਵਾਲ਼ੀ ਮਾਸਿਕ ਸਾਹਿਤਕ ਇਕੱਤਰਤਾ, ਖਾਲਸਾ ਸਕੂਲ ਵਿਖੇ ਇਕ ਜ਼ਰੂਰੀ ਪੇਪਰ ਹੋਣ ਕਰਕੇ ਜੋਤੀ ਕੰਨਿਆ ਆਸ਼ਰਮ, ਰੰਧਾਵਾ ਰੋਡ, ਖਰੜ ਵਿਖੇ ਸਵੇਰੇ 10 ਵਜੇ ਹੋਵੇਗੀ।
ਸੱਥ ਦੇ ਜਾਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਮਾਤਾ ਗੁਜਰੀ ਜੀ, ਸਾਹਿਬਜ਼ਾਦੇ ਅਤੇ ਹੋਰ ਸਭ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਹੋਵੇਗਾ। ਸਾਰੇ ਸ਼ਾਇਰ ਦੋਸਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਹੀਦਾਂ ਨਾਲ ਸੰਬੰਧਿਤ ਜਾਂ ਹੋਰ ਕੋਈ ਧਾਰਮਿਕ, ਸਿੱਖ ਇਤਿਹਾਸ ਨਾਲ ਸੰਬੰਧਿਤ ਰਚਨਾ ਹੀ ਬੋਲੀ ਜਾਵੇ। ਸਮੇਂ-ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
ਪਿਆਰਾ ਸਿੰਘ ‘ਰਾਹੀ, ਜਨਰਲ ਸਕੱਤਰ – ਮੋ.ਨੰ.94638-37388
ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ – ਮੋ.ਨੰ.98888-42244

Leave a Reply

Your email address will not be published. Required fields are marked *