ਸਾਹਿਤਕ ਸੱਥ ਖਰੜ ਵੱਲੋਂ ਮਿਤੀ 20 ਅਗਸਤ 2023 ਨੂੰ ਹੋ ਰਹੀ ਇਕੱਤਰਤਾ ਵਿੱਚ ਕਰਵਾਇਆ ਜਾ ਰਿਹਾ ਹੈ ਮਿੰਨੀ ਕਹਾਣੀ ਪਾਠ
ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਗੁਰਮੀਤ ਸਿੰਘ ਸਿੰਗਲ ਅਤੇ ਸੁਰਜੀਤ ਸੁਮਨ ਪੜ੍ਹਨਗੇ ਮਿੰਨੀ ਕਹਾਣੀਆਂ
ਚਰਚਿਤ ਕਹਾਣੀਕਾਰ ਸਰੂਪ ਸਿਆਲ਼ਵੀ ਅਤੇ ਗੁਰਮੀਤ ਸਿੰਘ ਸਿੰਗਲ ਕਰਨਗੇ ਇਸ ਇਕੱਤਰਤਾ ਦੀ ਪ੍ਰਧਾਨਗੀ


ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਗਸਤ:
ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਮਿਤੀ 20 ਅਗਸਤ 2023 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਖਾਲਸਾ ਸੀਨੀਅਰ ਸਕੈਂਡਰੀ ਸਕੂਲ, ਖਰੜ ਵਿਖੇ ਹੋ ਰਹੀ ਹੈ। ਇਹ ਇਕੱਤਰਤਾ ਮਿੰਨੀ ਕਹਾਣੀ ਨੂੰ ਸਮਰਪਿਤ ਹੋਵੇਗੀ, ਜਿਸ ਵਿੱਚ ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਗੁਰਮੀਤ ਸਿੰਗਲ ਅਤੇ ਸੁਰਜੀਤ ਸੁਮਨ ਆਪੋ ਆਪਣੀ ਮਿੰਨੀ ਕਹਾਣੀ ਪੜ੍ਹਨਗੇ।
ਹਾਜ਼ਿਰ ਵਿਦਵਾਨ ਮਿੰਨੀ ਕਹਾਣੀ ਬਾਰੇ ਵਿਚਾਰ ਚਰਚਾ ਕਰਨਗੇ। ਸੱਥ ਦੇ ਬੁਲਾਰੇ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਹੋਰ ਮਿੰਨੀ ਕਹਾਣੀ ਲੇਖਕ ਆਪਣੀ ਮਿੰਨੀ ਕਹਾਣੀ ਪੜ੍ਹਨਾ ਚਾਹੁੰਦਾ ਹੋਵੇ ਤਾਂ ਉਹ ਵੀ ਭਾਗ ਲੈ ਸਕਦਾ ਹੈ। ਇਸ ਇਕੱਤਰਤਾ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਸਰੂਪ ਸਿੰਘ ਸਿਆਲਵੀ ਅਤੇ ਗੁਰਮੀਤ ਸਿੰਗਲ ਕਰਨਗੇ। ਇਸ ਮੌਕੇ ਹਾਜਿਰ ਸ਼ਾਇਰਾਂ ਦੀਆਂ ਰਚਨਾਵਾਂ ਦਾ ਵੀ ਅਨੰਦ ਮਾਣਿਆ ਜਾਵੇਗਾ। ਸੱਥ ਵਲੋਂ ਸਮੂਹ ਮੈਂਬਰਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਹੈ ਕਿ ਇਸ ਇਕੱਤਰਤਾ ਵਿੱਚ ਸਮੇਂ-ਸਿਰ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਪਿਆਰਾ ਸਿੰਘ ਰਾਹੀ (ਜਨਰਲ ਸਕੱਤਰ) – 94638-37388

