www.sursaanjh.com > ਸਾਹਿਤ > ਸਾਹਿਤਕ ਸੱਥ ਵੱਲੋਂ ਸਾਹਿਤਕਾਰ ਡਾ. ਦਵਿੰਦਰ ਸਿੰਘ ਬੋਹਾ ਦਾ ਵਿਸ਼ੇਸ਼ ਸਨਮਾਨ ਅਤੇ ਤ੍ਰੈ-ਮਾਸਿਕ ਮੈਗਜ਼ੀਨ ‘ਸ਼ਿਵਾਲਿਕ’16 ਜੂਨ ਨੂੰ ਹੋਵੇਗਾ ਰਲੀਜ਼

ਸਾਹਿਤਕ ਸੱਥ ਵੱਲੋਂ ਸਾਹਿਤਕਾਰ ਡਾ. ਦਵਿੰਦਰ ਸਿੰਘ ਬੋਹਾ ਦਾ ਵਿਸ਼ੇਸ਼ ਸਨਮਾਨ ਅਤੇ ਤ੍ਰੈ-ਮਾਸਿਕ ਮੈਗਜ਼ੀਨ ‘ਸ਼ਿਵਾਲਿਕ’16 ਜੂਨ ਨੂੰ ਹੋਵੇਗਾ ਰਲੀਜ਼

ਸਾਹਿਤਕ ਸੱਥ ਵੱਲੋਂ ਸਾਹਿਤਕਾਰ ਡਾ. ਦਵਿੰਦਰ ਸਿੰਘ ਬੋਹਾ ਦਾ ਵਿਸ਼ੇਸ਼ ਸਨਮਾਨ ਅਤੇ ਮੈਗਜ਼ੀਨ ‘ਸ਼ਿਵਾਲਿਕ’ ਰਿਲੀਜ਼ 16 ਜੂਨ ਨੂੰ
ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ‘ਸ਼ਿਵਾਲਿਕ’ ਹੋਵੇਗਾ ਰਲੀਜ਼
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੂਨ:
ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਮਿਤੀ 16.06.2024 ਦਿਨ ਐਤਵਾਰ ਨੂੰ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਸਵੇਰੇ 10.00 ਵਜੇ ਹੋਵੇਗੀ। ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਜਨਰਲ ਸਕੱਤਰ ਪਿਆਰਾ ਸਿੰਘ ‘ਰਾਹੀ’ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਹਿਤਕਾਰ ਡਾ. ਦਵਿੰਦਰ ਸਿੰਘ ਬੋਹਾ ਨੂੰ  ਜ਼ਿਲ੍ਹਾ ਭਾਸ਼ਾ ਅਫਸਰ, ਮੋਹਾਲ਼ੀ ਦੇ ਅਹੁਦੇ ’ਤੇ ਰਹਿੰਦਿਆਂ ਵਿਲੱਖਣ ਤੇ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਦੀ ਕੀਤੀ ਸ਼ਲਾਘਾ-ਯੋਗ ਸੇਵਾ ਲਈ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਜੇ.ਐਸ.ਮਹਿਰਾ ਵੱਲੋਂ ਸੰਪਾਦਿਤ ਕੀਤੇ ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ‘ਸ਼ਿਵਾਲਿਕ’ ਦੇ ਦੂਸਰੇ ਅੰਕ ਨੂੰ ਵੀ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਇਸੇ ਦੌਰਾਨ ਹਾਜ਼ਰ ਸ਼ਾਇਰ ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਵੀ ਸੁਣਾਉਣਗੇ। ਸਾਰੇ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ। ਸਾਹਿਤਕਾਰ, ਪੱਤਰਕਾਰ, ਅਤੇ ਸਾਹਿਤ ਪ੍ਰੇਮੀਆਂ ਲਈ ਐਂਟਰੀ ਮੁਫਤ ਹੋਵੇਗੀ।
ਵੱਲੋਂ: ਪਿਆਰਾ ਸਿੰਘ ‘ਰਾਹੀ’ (ਜਨਰਲ ਸਕੱਤਰ), ਜਸਵਿੰਦਰ ਸਿੰਘ ਕਾਈਨੌਰ (ਪ੍ਰਧਾਨ)।

Leave a Reply

Your email address will not be published. Required fields are marked *