ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਾਰਚ:


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸੈਕਟਰ 42 ਚੰਡੀਗੜ੍ਹ ਦੇ ਕਮਿਉਨਿਟੀ ਸੈਂਟਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੇਂਦਰ ਦੇ ਮੈਂਬਰਾਂ ਦਵਿੰਦਰ ਕੌਰ ਢਿੱਲੋਂ, ਮਲਕੀਤ ਬਸਰਾ, ਰਜਿੰਦਰ ਰੇਨੂੰ, ਰਮਨਦੀਪ ਰਮਣੀਕ, ਨਰਿੰਦਰ ਕੌਰ ਲੌਂਗੀਆ ਤੇ ਨਰਿੰਦਰ ਸਿੰਘ ਡੋਰਕਾ ਦੀ ਦਿਲ ਟੁੰਬਵੀਂ ਕੋਰੀਓਗ੍ਰਾਫੀ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਕੌਰ ਢਿੱਲੋਂ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਹਰਜੀਤ ਸਿੰਘ, ਸੁਰਜੀਤ ਸਿੰਘ ਧੀਰ, ਪ੍ਰਤਾਪ ਪਾਰਸ ਗੁਰਦਾਸਪੁਰੀਆ, ਗੁਰਦਾਸ ਸਿੰਘ ਦਾਸ, ਸਰਬਜੀਤ ਸਿੰਘ ਪੱਡਾ, ਦਰਸ਼ਨ ਸਿੰਘ ਸਿੱਧੂ, ਸਿੰਮੀ ਮੁਹਾਲੀ, ਜਸਬੀਰ ਮੀਕਾ ਨੇ ਆਪਣੀਆਂ ਬੁਲੰਦ ਆਵਾਜ਼ਾਂ ਵਿੱਚ ਗੀਤ ਸੁਣਾ ਕੇ ਵਾਹ ਵਾਹ ਖੱਟੀ।
ਡਾ. ਮਨਜੀਤ ਸਿੰਘ ਬੱਲ ਨੇ ਬਹੁਤ ਹੀ ਸੁਰੀਲੀ ਧੁਨ ਸੁਣਾ ਕੇ ਆਪਣੀ ਹਾਜ਼ਰੀ ਲਵਾਈ। ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਦਰਸ਼ਨ ਤਿਉਣਾ, ਭਰਪੂਰ ਸਿੰਘ ਤੇ ਨਰਿੰਦਰ ਸਿੰਘ ਡੋਰਕਾ ਨੇ ਡਾ. ਪਲਟਾ ਨਾਟਕ ਕਰ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਰਾਣੂੰ ਬਟੇਲਾ ਤੇ ਜਸਬੀਰ ਮੀਕਾ ਨੇ ਢੋਲਕ ਤੇ ਹਰਮੋਨੀਅਮ ਦੀ ਸੇਵਾ ਨਿਭਾਈ। ਅੰਤ ਵਿੱਚ ਗਿੱਧੇ ਤੇ ਭੰਗੜੇ ਨੇ ਸਭ ਨੂੰ ਨੱਚਣ ਲਾ ਦਿੱਤਾ। ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬਹੁਤ ਖੂਬਸੂਰਤੀ ਨਾਲ ਨਿਭਾਇਆ। ਇਸ ਰੰਗਾਰੰਗ ਪ੍ਰੋਗਰਾਮ ਵਿੱਚ ਜਸਮਨਪ੍ਰੀਤ ਸਿੰਘ ਸੀਨੀਅਰ ਡਿਪਟੀ ਮੇਅਰ ਚੰਡੀਗੜ੍ਹ, ਹਰਦੀਪ ਸਿੰਘ ਐਡਵੋਕੇਟ, ਪ੍ਰਿੰਸੀਪਲ ਗੁਰਦੇਵ ਪਾਲ ਕੌਰ, ਪ੍ਰੇਮ ਪਾਲ ਸਿੰਘ, ਰੇਖਾ ਮਿੱਤਲ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਮਲਿਕ, ਅੰਤਰਰਾਸ਼ਟਰੀ ਕਲਾਕਾਰ ਬਲਕਾਰ ਸਿੱਧੂ ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਪੰਮੀ ਸਿੱਧੂ ਸੰਧੂ, ਹਰਭਜਨ ਕੌਰ ਢਿੱਲੋਂ, ਵਿੰਦਰ ਮਾਝੀ, ਗ਼ਜ਼ਲਗੋ ਜਸਪਾਲ ਦੇਸੂਵੀ, ਡਾ. ਮਨਜੀਤ ਸਿੰਘ ਮਝੈਲ, ਸੁਦਰਸ਼ਨ ਕੌਰ, ਸੁਨੀਤਾ ਰਾਣੀ, ਰਾਜਵਿੰਦਰ ਸਿੰਘ ਗੱਡੂ ਆਦਿ ਸ਼ਾਮਿਲ ਸਨ।
ਦਵਿੰਦਰ ਕੌਰ ਢਿੱਲੋਂ, ਜਨਰਲ ਸਕੱਤਰ – 9876579761

