Breaking
www.sursaanjh.com > ਅੰਤਰਰਾਸ਼ਟਰੀ > ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਉਤੇ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ – ਗੁਰਦਰਸ਼ਨ ਸਿੰਘ ਮਾਵੀ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਉਤੇ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ – ਗੁਰਦਰਸ਼ਨ ਸਿੰਘ ਮਾਵੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਪੰਜਾਬੀ ਫਿਲਮਾਂ ਦੇ ਮਹਾਨ ਹਾਸਰਸ ਕਲਾਕਾਰ ਸ੍ਰੀ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।  ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਦੱਸਿਆ ਕਿ ਭੱਲਾ ਜੀ ਭਾਵੇਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪੜ੍ਹਦੇ ਸਮੇਂ ਤੋਂ ਹੀ ਉੱਥੇ ਪ੍ਰੋਗਰਾਮਾਂ ਵਿਚ ਕਾਮੇਡੀ ਕਰਿਆ ਕਰਦੇ ਸਨ, ਪਰ ੳਹਨਾਂ ਦੀ ਵਿਸ਼ਵ ਪੱਧਰ ਤੇ ਪ੍ਰਸਿਧੀ ਫਿਲਮਾਂ ਵਿਚ ਕੰਮ ਕਰਨ ਕਰਕੇ ਹੋਈ। ਉਹਨਾਂ ਨੇ ਫਿਲਮਾਂ ਵਿਚ ਕਾਮੇਡੀ ਦਾ ਵੱਕਾਰ ਵਧਾਇਆ ਅਤੇ ਕਾਮੇਡੀ ਨੂੰ ਨਵੀਂ ਦਿਸ਼ਾ ਦਿੱਤੀ।
ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਉਹ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਇਕ ਨਿਮਾਣੇ ਇਨਸਾਨ ਵਾਂਗ ਵਿਚਰਦੇ ਸਨ। ਸਾਹਿਤ ਸਭਾਵਾਂ ਵਿਚ ਜਦੋਂ ਵੀ ਬੁਲਾਇਆ ਜਾਂਦਾ ਸੀ, ਬੜੇ ਚਾਅ ਨਾਲ ਸ਼ਾਮਲ ਹੁੰਦੇ ਸਨ। ਉਹ ਸਭ ਨੂੰ ਮਿਲ ਕੇ ਖੁਸ਼ ਹੁੰਦੇ ਸਨ। ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਉਹਨਾਂ ਦੀਆਂ ਫਿਲਮਾਂ ਪਰਿਵਾਰ ਵਿਚ ਬੈਠ ਕੇ ਦੇਖੀਆਂ ਜਾ ਸਕਦੀਆਂ ਹਨ। ਉਹਨਾਂ ਦੇ ਕਈ ਸੰਵਾਦ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ। ਪਰਿਵਾਰਕ ਸੂਚਨਾ ਅਨੁਸਾਰ ਉਨ੍ਹਾਂ ਦਾ ਸਸਕਾਰ ਕੱਲ੍ਹ ਸ਼ਮਸ਼ਾਨ ਘਾਟ, ਫੇਜ਼ 6, ਮੁਹਾਲ਼ੀ (ਬਲੌਂਗੀ) ਵਿਖੇ ਕੀਤਾ ਜਾ ਰਿਹਾ ਹੈ।  ਇਸ ਮੌਕੇ  ਪਰਮਜੀਤ ਕੌਰ ਪਰਮ, ਬਲਵਿੰਦਰ ਢਿਲੋਂ, ਭਰਪੂਰ ਸਿੰਘ, ਦਰਸ਼ਨ ਤਿਉਣਾ ਨੇ ਵੀ ਭੱਲਾ ਜੀ ਬਾਰੇ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਵਿਚ ਲਾਭ ਸਿੰਘ ਲਹਿਲੀ, ਹਰਜੀਤ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ ਖਰੜ, ਪ੍ਰਲਾਦ ਸਿੰਘ, ਨਰਿੰਦਰ ਸਿੰਘ ਲੌਂਗੀਆ ਅਤੇ ਨਰਿੰਦਰ ਕੌਰ ਲੌਂਗੀਆ ਸ਼ਾਮਲ ਹੋਏ।

Leave a Reply

Your email address will not be published. Required fields are marked *