www.sursaanjh.com > ਸਾਹਿਤ > ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਡਾ: ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਸੇਵੀ ਰਾਇਤ ਜੀ ਦੀ ਕਿਤਾਬ “ਆਯੁਰਵੈਦਿਕ ਸਲਾਹਕਾਰ” ਦਾ ਕੀਤਾ ਗਿਆ ਲੋਕ ਅਰਪਣ 

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜਨਵਰੀ:

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਡਾ: ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੇਂਦਰ ਦੇ ਸਾਬਕਾ ਪ੍ਰਧਾਨ ਸੇਵੀ ਰਾਇਤ ਜੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸੇਵੀ ਰਾਇਤ ਜੀ ਦੀ ਕਿਤਾਬ “ਆਯੁਰਵੈਦਿਕ ਸਲਾਹਕਾਰ” ਦਾ ਲੋਕ ਅਰਪਣ ਕੀਤਾ ਗਿਆ। ਸੇਵੀ ਰਾਇਤ ਜੀ ਬਾਰੇ ਡਾ: ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਉਹ ਵਧੀਆ ਲੇਖਕ, ਅਸੂਲਾਂ ਦੇ ਪੱਕੇ ਅਤੇ ਸਹਿਯੋਗੀ ਸੱਜਣ ਸਨ। ਪਰਮਜੀਤ ਕੌਰ ਪਰਮ ਨੇ ਕਿਹਾ ਕਿ ਉਹ ਪਰਿਵਾਰਕ ਮੈਂਬਰ ਵਾਂਗ ਸਭ ਨਾਲ ਵਿਚਰਦੇ ਸਨ। ਉਹਨਾਂ ਤੋਂ ਵਧੀਆ ਸਾਹਿਤਕ ਸੇਧ ਮਿਲਦੀ ਸੀ। ਗੁਰਨਾਮ ਕੰਵਰ ਜੀ ਨੇ ਉਹਨਾਂ ਨੂੰ ਲਾਲ ਸਲਾਮ ਪੇਸ਼ ਕਰਦਿਆਂ ਕਮਿਊਨਿਸਟ ਪਾਰਟੀ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਬਲਕਾਰ ਸਿੱਧੂ ਨੇ ਵੀ ਸੇਵੀ ਰਾਇਤ ਨਾਲ ਆਪਣੀਆਂ ਯਾਦਾਂ  ਬਾਰੇ ਗਲੱ ਕੀਤੀ। ਇਸ ਮੌਕੇ ਸੇਵੀ ਰਾਇਤ ਜੀ ਦੀ ਧਰਮ ਪਤਨੀ ਸ੍ਰੀਮਤੀ ਸੁਦਰਸ਼ਨ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

ਕਵੀ ਦਰਬਾਰ ਦੀ ਸ਼ੁਰੂਆਤ ਮਲਕੀਤ ਸਿੰਘ ਨਾਗਰਾ ਜੀ ਦੇ ਧਾਰਮਿਕ ਗੀਤ ਨਾਲ ਹੋਈ।ਮਨਜੀਤ ਕੌਰ ਮੋਹਾਲੀ, ਜਸਵੀਰ ਸਿੰਘ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਲਾਭ ਸਿੰਘ ਲਹਿਲੀ, ਸਿਮਰਜੀਤ ਗਰੇਵਾਲ, ਦਰਸ਼ਨ ਤਿਊਣਾ, ਭਗਤ ਰਾਮ ਰੰਗਾੜਾ, ਕ੍ਰਿਸ਼ਨਾ ਗੋਇਲ, ਜਗਤਾਰ ਜੋਗ, ਸੁਰਜੀਤ ਸਿੰਘ ਧੀਰ, ਗੁਰਦਾਸ ਦਾਸ ਨੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਬਾਰੇ ਕਵਿਤਾਵਾਂ ਅਤੇ ਗੀਤ ਸੁਣਾਏ। ਬਹਾਦਰ ਸਿੰਘ ਗੋਸਲ, ਭਰਪੂਰ ਸਿੰਘ, ਪਾਲ ਅਜਨਬੀ, ਜਸਪਾਲ ਦੇਸੂਵੀ, ਰਜਿੰਦਰ ਰੇਨੂ, ਦਰਸ਼ਨ ਸਿੱਧੂ ਨੇ ਸੇਵੀ ਰਾਇਤ ਜੀ ਦੀ ਯਾਦ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਡਾ: ਸੁਰਿੰਦਰ ਗਿੱਲ, ਨਿੰਮੀ ਵਸ਼ਿਸ਼ਟ,ਰਜਿੰਦਰ ਸਿੰਘ ਧੀਮਾਨ, ਸੁਰਿੰਦਰ ਕੁਮਾਰ, ਵਿਮਲਾ ਗੁਗਲਾਨੀ ਨੇ ਕਵਿਤਾਵਾਂ ਰਾਹੀਂ ਨਵੇਂ ਸਾਲ ਨੂੰ ਜੀ ਆਇਆਂ ਆਖਿਆ। ਸਤਵਿੰਦਰ ਕੌਰ, ਧਿਆਨ ਸਿੰਘ ਕਾਹਲੋਂ, ਸੋਹਣ ਸਿੰਘ, ਡਾ: ਤਿਲਕ ਸੇਠ, ਮਨਜੀਤ ਸਿੰਘ ਮਝੈਲ, ਬਬੀਤਾ ਸਾਗਰ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ:) ਦੇ ਪ੍ਰਧਾਨ  ਜੀ. ਐੱਸ. ਮੋਜੋਵਾਲ ਨੇ ਆਪਣੀ ਸੁਸਾਇਟੀ ਦਾ ਨਵੇਂ ਸਾਲ ਦਾ ਕੈਲੰਡਰ ਹਾਜ਼ਰ ਮੈਂਬਰਾਂ ਨੂੰ  ਵੰਡਿਆ। ਪ੍ਰਧਾਨਗੀ ਭਾਸ਼ਨ ਵਿਚ ਡਾ: ਸ਼ਿੰਦਰਪਾਲ ਸਿੰਘ ਨੇ ਪਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੇਵੀ ਰਾਇਤ ਜੀ ਸੂਖਮ-ਭਾਵੀ ਕਵੀ ਸਨ। ਆਪਣੇ ਨਿਮਰ ਸੁਭਾਅ ਕਾਰਨ ਉਹ ਸਾਡੇ ਚੇਤਿਆਂ ਵਿਚ ਵਸਦੇ ਰਹਿਣਗੇ।

ਅਖੀਰ ਵਿਚ ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਨੂੰ ਸ਼ਲਾਘਾਯੋਗ ਢੰਗ ਨਾਲ ਦਵਿੰਦਰ ਕੌਰ ਢਿੱਲੋਂ ਨੇ ਚਲਾਇਆ। ਇਸ ਮੌਕੇ ਵਰਿੰਦਰ ਚੱਠਾ, ਡਾ: ਮਨਜੀਤ ਬੱਲ, ਅਰਵਿੰਦ ਗਰਗ, ਜੋਗਿੰਦਰ ਸਿੰਘ ਜੱਗਾ, ਨਿਰਮਲ ਸਿੰਘ ਬਾਸੀ, ਰਾਜਿੰਦਰ ਵਸ਼ਿਸ਼ਟ, ਹਰਜਿੰਦਰ ਕੌਰ,ਪਰਲਾਦ ਸਿੰਘ, ਪਿਆਰਾ ਸਿੰਘ ਰਾਹੀ, ਵਿਸ਼ਵਪਾਲ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਰੀਨਾ ਕੌਰ, ਦਮਨਪਰੀਤ ਕੌਰ, ਚਰਨਜੀਤ ਕੌਰ ਬਾਠ, ਨੀਲਮ ਨਾਰੰਗ, ਊਸ਼ਾ ਕੰਵਰ, ਜਗਪਾਲ ਸਿੰਘ, ਬਲਜਿੰਦਰ ਸਿੰਘ, ਰਤਨ ਬਾਬਕਵਾਲਾ, ਸੁਰਿੰਦਰ ਪਾਲ ਸੋਨੀ, ਚੌਧਰੀ ਕਿਸ਼ੋਰੀ ਲਾਲ, ਪਾਰਸ ਖੰਨਾ, ਐਨ ਐਸ ਲਹਿਲ, ਤਰਨਜੀਤ ਸਿੰਘ, ਕੁਲਵੰਤ ਸਿੰਘ, ਕੰਵਲਦੀਪ ਕੌਰ, ਨਰਿੰਦਰ ਸਿੰਘ ਕਮਲ ਹਾਜ਼ਰ ਸਨ।

ਦਵਿੰਦਰ ਕੌਰ ਢਿੱਲੋਂ (ਜਨ: ਸਕੱਤਰ), ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ-ਫੋਨ 98765 79761

Leave a Reply

Your email address will not be published. Required fields are marked *