www.sursaanjh.com > ਸਾਹਿਤ > ਸਾਹਿਤ ਵਿਗਿਆਨ ਕੇਂਦਰ ਵਲੋਂ ਮਰਹੂਮ ਸੇਵੀ ਰਾਇਤ ਜੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ

ਸਾਹਿਤ ਵਿਗਿਆਨ ਕੇਂਦਰ ਵਲੋਂ ਮਰਹੂਮ ਸੇਵੀ ਰਾਇਤ ਜੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ

ਸਾਹਿਤ ਵਿਗਿਆਨ ਕੇਂਦਰ ਵਲੋਂ ਮਰਹੂਮ ਸੇਵੀ ਰਾਇਤ ਜੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ
ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਸੇਵੀ ਰਾਇਤ ਜੀ
ਸਾਹਿਤ ਵਿਗਿਆਨ ਕੇਂਦਰ ਦੇ ਸੰਸਥਾਪਕ ਸਨ ਸੇਵੀ ਰਾਇਤ ਜੀ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 17 ਸਤੰਬਰ:
ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ, ਪਿਛਲੇ ਦਿਨੀਂ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਨਾਲ ਆਪਣੀਆਂ ਸਾਂਝਾਂ ਨੂੰ ਯਾਦ ਕਰਨ ਲਈ ਕੇਂਦਰ ਵਲੋਂ ਸ਼ਰਧਾਂਜਲੀ ਸਮਾਰੋਹ, ਖਾਲਸਾ ਕਾਲਜ ਮੋਹਾਲੀ ਵਿਖੇ ਰੱਖਿਆ ਗਿਆ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੇਖਕ, ਕਵੀ, ਕਾਰੋਬਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ ਸੰਭਾਲੀ। ਪ੍ਰਧਾਨਗੀ ਮੰਡਲ ਵਿਚ ਕਾਮਰੇਡ ਦੇਵੀ ਦਿਆਲ ਸ਼ਰਮਾ, ਸਵੈਰਾਜ ਸੰਧੂ, ਪ੍ਰੇਮ ਵਿੱਜ, ਡਾ: ਅਵਤਾਰ ਸਿੰਘ ਪਤੰਗ ਆਦਿ ਸ਼ਾਮਿਲ ਸਨ।
ਦੋ ਮਿੰਟ ਦਾ ਮੋਨ ਧਾਰ ਕੇ ਸੇਵੀ ਰਾਇਤ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ ਸੇਵੀ ਰਾਇਤ ਜੀ ਕੇਵਲ ਸਾਹਿਤ ਨਾਲ ਹੀ ਜੁੜੇ ਹੋਏ ਨਹੀਂ ਸਨ, ਬਲਕਿ ਉਹ ਵਧੀਆ ਕਾਰੋਬਾਰੀ, ਕਮਿਊਨਿਸਟ ਪਾਰਟੀ ਦੇ ਅਹੁਦੇਦਾਰ, ਪੰਜਾਬੀ ਬਚਾਓ ਮੰਚ ਚੰਡੀਗੜ੍ਹ ਦੇ ਸਿਰਕੱਢ ਮੈਬਰ, ਵਿਉਪਾਰ ਮੰਡਲ ਚੰਡੀਗੜ੍ਹ ਦੇ ਸਰਗਮ ਕਾਰਕੁੰਨ ਵੀ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਦੂਜਿਆਂ ਦੇ ਭਲੇ ਲਈ ਅਤੇ ਹੱਕ-ਸੱਚ ‘ਤੇ ਪਹਿਰਾ ਦਿੰਦੇ ਹੋਏ ਬਤੀਤ ਕੀਤੀ। ਸਵੈਰਾਜ ਸੰਧੂ ਦਾ ਕਹਿਣਾ ਸੀ ਕਿ ਉਹ ਮਿਕਨਾਤੀਸੀ ਖਿੱਚ ਵਾਲ਼ੀ ਸ਼ਖਸੀਅਤ ਦੇ ਮਾਲਕ ਸਨ। ਇਕ ਵਾਰ ਮਿਲਣ ਨਾਲ ਹੀ ਉਹ ਆਦਮੀ ਨੂੰ ਆਪਣੇ ਘੇਰੇ ਵਿਚ ਬੰਨ੍ਹ ਲੈਂਦੇ ਸਨ।
ਪ੍ਰੇਮ ਵਿੱਜ ਨੇ ਦੱਸਿਆ ਕਿ ਉਹ ਆਪਣੇ ਸਾਥੀ ਲੇਖਕਾਂ, ਕਵੀਆਂ ਨੂੰ ਹਰ ਪ੍ਰੋਗਰਾਮ ਵਿਚ ਮੂਹਰੇ ਰੱਖਦੇ ਸਨ। ਉਹਨਾਂ ਨੇ ਹਮੇਸ਼ਾ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਪ੍ਰੇਰਨਾ ਦੇ ਕੇ ਕਿਤਾਬਾਂ ਲਿਖਵਾਈਆਂ। ਸਿਰੀ ਰਾਮ ਅਰਸ਼ ਨੇ ਦੱਸਿਆ ਕਿ ਸੈਕਟਰ 34 ਵਿਚ ਉਹਨਾਂ ਦੀ ਫਰਨੀਚਰ ਦੀ ਦੁਕਾਨ ਸਾਹਿਤਕਾਰਾਂ ਦਾ ਪੱਕਾ ਅੱਡਾ ਸੀ। ਅਸ਼ੋਕ ਨਾਦਿਰ ਭੰਡਾਰੀ ਨੇ ਆਖਿਆ ਕਿ ਸੇਵੀ ਰਾਇਤ ਜੀ ਹਰ ਇਕ ਦੇ ਦੁੱਖ-ਸੁੱਖ ਵਿਚ ਪਹੁੰਚਦੇ ਸਨ। ਪੱਤਰਕਾਰ ਅਜਾਇਬ ਔਜਲਾ ਨੇ ਆਪਣੀ ਨਿੱਜੀ ਸਾਂਝ ਦਾ ਵਿਖਿਆਨ ਕੀਤਾ। ਲੁਧਿਆਣਾ ਤੋਂ ਪੁੱਜੇ ਸ਼ਾਨ ਕਵੀ ਨੇ ਵੀ ਦੁੱਖ ਦਾ ਪਰਗਟਾਵਾ ਕਵਿਤਾ ਰਾਹੀਂ ਕੀਤਾ। ਪਰਮਜੀਤ ਕੌਰ ਪਰਮ ਨੇ ਦੱਸਿਆ ਕਿ ਸੇਵੀ ਰਾਇਤ ਜੀ ਲਿਹਾਜ਼ ਪੂਰੀ ਕਰਨ ਲਈ ਦੂਰ ਦੂਰ ਤੱਕ ਕਵੀ-ਦਰਬਾਰ ਵਿਚ ਸ਼ਾਮਲ ਹੁੰਦੇ ਸਨ।
ਬਲਕਾਰ ਸਿੱਧੂ, ਕੰਵਲਜੀਤ ਕੌਰ, ਕੰਚਨ ਭੱਲਾ, ਰਣਜੋਧ ਰਾਣਾ, ਸੁਰਜੀਤ ਸੁਮਨ, ਸੰਜੀਵਨ ਨਾਟਕਕਾਰ, ਸੁਰਿੰਦਰ ਕੌਰ ਬਾੜਾ, ਰਾਜਵਿੰਦਰ ਸਿੰਘ ਗੱਡੂ, ਜੀ.ਐਸ. ਮੌਜਪੁਰੀ, ਅਮਨਦੀਪ ਸਿੰਘ, ਦਵਿੰਦਰ ਢਿੱਲੋਂ, ਕਿਰਨ ਬੇਦੀ, ਨਰਿੰਦਰ ਕੌਰ, ਹਰਭਜਨ ਕੌਰ ਢਿੱਲੋਂ ਆਦਿ ਨੇ ਆਪਣੀਆ ਭਾਵਨਾਵਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ। ਰਜਿੰਦਰ ਧੀਮਾਨ, ਸ਼ਾਇਰ ਭੱਟੀ, ਪਾਲ ਅਜਨਬੀ, ਨੱਥਾ ਸਿੰਘ, ਭਰਪੂਰ ਸਿੰਘ, ਡਾ: ਮਨਜੀਤ ਸਿੰਘ ਮਝੈਲ, ਲਾਭ ਸਿੰਘ ਲਹਿਲੀ, ਜਗਤਾਰ ਜੋਗ, ਕੁਲਵਿੰਦਰ ਸਿੰਘ, ਹਰਨੇਕ ਸਿੰਘ ਕਲੇਰ, ਗੁਰਮੀਤ ਸਿੰਗਲ, ਪਿਆਰਾ ਸਿੰਘ ਰਾਹੀ, ਅਜਮੇਰ ਸਾਗਰ, ਪਰਲਾਦ ਸਿੰਘ, ਭੁਪਿੰਦਰ ਮਟੌਰੀਆ, ਨੱਥਾ ਸਿੰਘ, ਪਾਲ ਅਜਨਬੀ, ਤਰਸੇਮ ਸਿੰਘ ਧਾਲੀਵਾਲ, ਧਿਆਨ ਸਿੰਘ ਕਾਹਲੋਂ, ਨਵਨੀਤ ਕੌਰ ਮਠਾੜੂ, ਆਸ਼ਾ ਕਮਲ,ਨੇ ਆਪਣੀਆਂ ਕਵਿਤਾਵਾਂ ਰਾਹੀਂ ਸੇਵੀ ਰਾਇਤ ਜੀ ਨੂੰ ਯਾਦ ਕੀਤਾ।
ਪਰਿਵਾਰ ਵਲੋਂ ਸੇਵੀ ਰਾਇਤ ਜੀ ਦੀ ਪਤਨੀ, ਦੋਵੇਂ ਬੇਟੇ ਅਤੇ ਹੋਰ ਰਿਸ਼ਤੇਦਾਰ ਵੀ ਇਸ ਮੌਕੇ ਹਾਜਰ ਸਨ। ਪਰਿਵਾਰ ਵਲੋਂ ਪਰਮਜੀਤ ਸਿੰਘ ਜੀ ਨੇ ਸਭ ਦਾ ਧੰਨਵਾਦ ਕੀਤਾ। ਕੇਂਦਰ ਵਲੋਂ ਡਾ. ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ।
ਗੁਰਦਰਸ਼ਨ ਸਿੰਘ ਮਾਵੀ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ – ਫੋਨ  98148 51298

Leave a Reply

Your email address will not be published. Required fields are marked *