ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਕਤੂਬਰ:
ਸਿਰਨਾਵਾਂ/ ਆਸ਼ਾ ਸ਼ਰਮਾ
ਥਾਂ ਥਾਂ ਤੇ ਪਈ ਉੜਦੀ ਚਿੱਠੀ, ਸਿਰਨਾਵੇਂ ਨੂੰ ਢੂੰਢ ਰਹੀਂ ਸੀ।


ਵਿਚ ਲਿਖੀ ਵਿਥਿਆ ਉਸਦੇ, ਸਮਾਜ ਦੇ ਅੰਦਰ ਗੂੰਜ ਰਹੀ ਸੀ।
ਕਿਸਨੇ ਕਿਸ ਨੂੰ ਧੋਖਾ ਦਿੱਤਾ, ਕਿਸਨੇ ਜੀਵਨ ਰੋਕ ਦਿੱਤਾ,
ਕਦੋਂ ਕਿਸੇ ਦਾ ਗਲਾ ਸੀ ਘੁੱਟਿਆ, ਕਦੋਂ ਕੋਈ ਸ਼ਰੀਫ਼ ਸੀ ਲੁੱਟਿਆ।
ਕਦੋਂ ਸਿਆਸਤ ਭਾਰੀ ਹੋਈ, ਕਦੋਂ ਕਿਸਦੀ ਭ੍ਰਿਸ਼ਟਾਚਾਰੀ ਹੋਈ,
ਕਦੋਂ ਧੀਆਂ ਛੁਪ ਕੇ ਬਹੀਆਂ, ਕਦੋਂ ਸਚਾਈ ਲਾਚਾਰੀ ਹੋਈ।
ਕਦੋਂ ਗਰੀਬੀ ਬਉਲੀ ਹੋਈ, ਕਦੋਂ ਕੱਖਾਂ ਨਾਲੋ ਹੌਲੀ ਹੋਈ,
ਹੰਝੂਆਂ ਦੇ ਸੁੱਕੇ ਝਰਨੇ ਲੈ ਕੇ, ਦਰਦਾਂ ਦੀ ਚੀਖ ਦਬਦੀ ਗਈ।
ਕਤਰਾ ਕਤਰਾ ਜ਼ਿੰਦਗੀ ਦੀ ਡੋਰ, ਏਦਾਂ ਹੀ ਰੋਜ਼ ਕਟਦੀ ਗਈ,
ਹਸਦੇ ਜੀਵਨ ਪੱਥਰ ਹੋ ਗਏ, ਟੁੱਟੇ ਸਪਨਿਆਂ ਨੂੰ ਗਾ ਗਾ ਕੇ।
ਪਰ ਲਿਖੀ ਹੋਈ ਉਹ ਚਿੱਠੀ, ਰੁਲ ਕੇ ਰਹਿ ਗਈ ਮਿੱਟੀ ਮਿੱਟੀ,
ਮਿਲਿਆ ਨਾ ਓਸ ਨੂੰ ਸਿਰਨਾਂਵਾ, ਗਲੀ ਗਲੀ ਮੈਂ ਚਿੱਠੀ ਗਾਵਾਂ।
ਕਾਪੀਰਾਈਟ@ਆਸ਼ਾ ਸ਼ਰਮਾ

