ਸੀਨੀਅਰ ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਚੈੜੀਆਂ ਦਾ ਦੇਹਾਂਤ
ਚੰਡੀਗੜ੍ਹ 14 ਜੁਲਾਈ: (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਤੇ ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਤੇ ਪੀਆਰਟੀਸੀ ਪਟਿਆਲਾ ਦੇ ਸਾਬਕਾ ਚੇਅਰਮੈਨ ਉਘੇ ਖੇਡ ਪ੍ਰਮੋਟਰ ਸਮਾਜ ਸੇਵੀ ਸ਼ਖ਼ਸੀਅਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਛਾਤੀ ਦੀ ਸੰਖੇਪ ਬਿਮਾਰੀ ਦੇ ਇਲਾਜ ਦੌਰਾਨ ਦੇਹਾਂਤ ਹੋ ਗਿਆ, ਜਿਸ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੀ ਹੋਈ ਅਚਾਨਕ ਬੇਵਕਤੀ ਮੌਤ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਕੁੱਝ ਦਿਨ ਪਹਿਲਾਂ ਅਚਾਨਕ ਸਿਹਤ ਖਰਾਬ ਹੋ ਗਈ ਸੀ। ਪਰਿਵਾਰ ਵਲੋਂ ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾ ਦਿੱਤਾ ਗਿਆ। ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਅੱਜ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਨੇੜਲੇ ਪਿੰਡ ਚੈੜੀਆਂ ਦੇ ਸਨ।
ਉਨ੍ਹਾਂ ਦੇ ਅਚਾਨਕ ਹੋਏ ਅਕਾਲ ਚਲਾਣੇ ’ਤੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਮੁਨੀਸ਼ ਤਿਵਾੜੀ ਐਮ.ਪੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ, ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਸਮਾਜਸੇਵੀ ਦਵਿੰਦਰ ਸਿੰਘ ਬਾਜਵਾ, ਅਕਾਲੀ ਦਲ ਇੰਚਾਰਜ ਰਣਜੀਤ ਸਿੰਘ ਗਿੱਲ, ਰਣਜੀਤ ਸਿੰਘ ਜੀਤੀ ਪਡਿਆਲਾ ਜਿਲਾ ਪ੍ਰਧਾਨ, ਹਰਮੇਸ ਸਿੰਘ ਬੜੋਦੀ, ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਰਣਜੀਤ ਸਿੰਘ ਖੱਦਰੀ, ਸਰਪੰਚ ਜਗਤਾਰ ਸਿੰਘ ਟੱਪਰੀਆਂ, ਸਰਪੰਚ ਕੁਲਦੀਪ ਸਿੰਘ ਸਿਆਲਬਾ, ਰਾਣਾ ਕੁਸ਼ਲਪਾਲ ਖਿਜ਼ਰਾਬਾਦ, ਰਵਿੰਦਰ ਸਿੰਘ ਖੇੜਾ, ਚੌਧਰੀ ਜੈਮਲ ਸਿੰਘ ਮਾਜਰੀ, ਸਰਪੰਚ ਮਦਨ ਸਿੰਘ ਮਾਣਕਪੁਰ ਸ਼ਰੀਫ਼, ਨਵੀਨ ਬਾਂਸਲ, ਸਰਪੰਚ ਬਲਵੀਰ ਸਿੰਘ ਬਿੱਟੂ ਸੁਹਾਲੀ, ਹਰਨੇਕ ਸਿੰਘ ਤੱਕੀ ਪੁਰ, ਰਣਜੀਤ ਸਿੰਘ ਕਾਕਾ ਮਾਰਸ਼ਲ, ਰਿੰਕੀ ਚਨਾਲੋਂ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀਪਾਲ ਬਾਂਸਲ, ਚੇਅਰਮੈਨ ਹਰੀਸ਼ ਰਾਣਾ, ਸਾਬਕਾ ਚੇਅਰਮੈਨ ਹਰਕੇਸ਼ ਸਿੰਘ ਮੱਛਲੀ ਕਲਾ, ਸਾਬਕਾ ਕੌਂਸਲਰ ਰਕੇਸ਼ ਕਾਲੀਆਂ, ਸਾਬਕਾ ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਅਵਤਾਰ ਸਿੰਘ ਪੱਪੀ ਬਿੰਦਰਖ, ਦੀਪਾ ਪੁਰਖਾਲੀ, ਸੁਰਿੰਦਰ ਹਰੀਪੁਰ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਠਾਕੁਰ, ਸੁਖਵਿੰਦਰ ਸਿੰਘ ਬਿੰਦਰਖ ਖੁਸ਼ਵੰਤ ਸਿੰਘ ਹਿਰਦਾਪੁਰ, ਬਲਜਿੰਦਰ ਸਿੰਘ ਸਹੇੜੀ, ਸੁਖਵਿੰਦਰ ਸਿੰਘ ਵਿਸਕੀ, ਬਲਕਾਰ ਸਿੰਘ ਭੰਗੂ ਸਾਬਕਾ ਸਰਪੰਚ ਭਗਤਮਾਜਰਾ ਕਾਗਰਸੀ ਆਗੂ ਸ਼ਿਵ ਵਰਮਾ ਸਰਬਜੀਤ ਸਿੰਘ ਕਾਦੀਮਾਜਰਾ, ਰਾਣਾ ਕੁਸ਼ਲਪਾਲ ਖਿਜਰਾਬਾਦ, ਸੀਨੀਅਰ ਨੇਤਰਮਣੀ ਗੌਤਮ ਹੇਮਰਾਜ ਵਰਮਾਂ ਹੈਪੀ, ਰਜਿੰਦਰ ਸਿੰਘ ਨਨਹੇੜੀਆਂ ,ਸਾਬਕਾ ਕੌਂਸਲਰ ਮੁਕੇਸ਼ ਰਾਣਾ, ਡਾਕਟਰ ਅਸ਼ਵਨੀ ਸ਼ਰਮਾ, ਦੀਨੇਸ ਗੋਤਮ ਆਦਿ ਆਗੂਆਂ ਸਰਪੰਚਾਂ ਤੇ ਪੱਤਰਕਾਰਾਂ ਧਰਮ ਆਗੂਆਂ ਰਾਜਨੀਤੀ ਆਗੂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੇ ਭਰਾ ਜੈਲਦਾਰ ਅਵਤਾਰ ਸਿੰਘ ਚੈੜੀਆਂ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਦੇ ਵਿਦੇਸ਼ ਆਉਣ ਉਪਰੰਤ ਦੋ ਤਿੰਨ ਦਿਨਾਂ ਤੱਕ ਅੰਤਿਮ ਸਸਕਾਰ ਕੀਤਾ ਜਾਵੇਗਾ, ਜਿਸਦੀ ਜਾਣਕਾਰੀ ਦੇ ਦਿੱਤੀ ਜਾਵੇਗੀ।

