www.sursaanjh.com > ਚੰਡੀਗੜ੍ਹ/ਹਰਿਆਣਾ > ਸੀ.ਐਚ.ਸੀ ਮੋਰਿੰਡਾ ਵਿਖੇ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਚੈਕ-ਅੱਪ ਕੈਂਪ ਲਗਾਇਆ ਗਿਆ

ਸੀ.ਐਚ.ਸੀ ਮੋਰਿੰਡਾ ਵਿਖੇ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਚੈਕ-ਅੱਪ ਕੈਂਪ ਲਗਾਇਆ ਗਿਆ

ਸੀ.ਐਚ.ਸੀ ਮੋਰਿੰਡਾ ਵਿਖੇ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਚੈਕ-ਅੱਪ ਕੈਂਪ ਲਗਾਇਆ ਗਿਆ
ਮੋਰਿੰਡਾ 26 ਮਈ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਡਾ. ਮਨੂ ਵਿਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ.ਪਰਮਿੰਦਰ ਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਮੋਰਿੰਡਾ ਦੀ ਅਗਵਾਈ ਹੇਠ ਸੀ.ਐਚ.ਸੀ ਮੋਰਿੰਡਾ ਵਿਖੇ ਪ੍ਰਧਾਨ ਮੰਤਰੀ ਸੁੱਰਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਅੋਰਤਾਂ ਲਈ ਮੁਫ਼ਤ ਹੈਲਥ ਚੈਕ-ਅੱਪ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਡਾ. ਕਮਲਦੀਪ ਬੈਂਸ (ਗਾਇਨੀ) ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਅੋਰਤਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਹਾਈ ਰਿਸਕ ਮਹਿਲਾ, ਜਿਸ ਦਾ ਖੂਨ ਘੱਟ ਹੋਵੇ, ਪਹਿਲਾਂ ਬੱਚਾ ਸਜੇਰੀਅਨ (ਵੱਡੇ ਅਪ੍ਰੇਸ਼ਨ) ਨਾਲ ਪੈਦਾ ਹੋਇਆ ਹੋਵੇ, ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੋਵੇ, ਸ਼ੂਗਰ ਦੀ ਬਿਮਾਰੀ ਹੋਵੇ ਜਾ ਕੋਈ ਹੋਰ ਬਿਮਾਰੀ ਤੋਂ ਪੀੜਤ ਹੋਵੇ ਨੂੰ ਆਪਣਾ ਚੈਕ-ਅੱਪ ਲਗਾਤਾਰ ਸਰਕਾਰੀ ਸਿਹਤ ਸੰਸਥਾ ਤੋਂ ਕਰਵਾਉਣਾ ਚਾਹੀਦਾ ਹੈ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਆਪਣੇ ਖਾਣੇ ਵਿੱਚ ਪੋਸ਼ਟਿਕ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ।
ਇਸ ਮੌਕੇ ਤੇ ਕੁਲਵੀਰ ਕੌਰ ਅਤੇ ਜਸਪ੍ਰੀਤ ਕੌਰ ਏ.ਐਨ.ਐਮ ਨੇ ਗਰਭਵਤੀ ਅੋਰਤਾਂ ਨੂੰ ਸੰਤੁਲਿਤ ਖੁਰਾਕ ਦਾ ਸੇਵਨ ਕਰਨ ਲਈ ਪ੍ਰੇਰਿਤ ਕੀਤਾ ਜਿਸ ਵਿੱਚ ਹਰੀਆਂ ਸਬਜੀਆਂ, ਤਾਜਾ ਫੱਲ, ਸਮੇਂ ਅਨੁਸਾਰ ਖਾਣਾ ਖਾਣ, ਆਇਓਡੀਨ ਯੁਕਤ ਨਮਕ ਦੀ ਵਰਤੋਂ ਕਰਨ, ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਇਰਨ ਫੋਲਿਕ ਐਸਿਡ ਖਾਣ,ਆਇਰਨ ਯੁਕਤ ਭੋਜਨ ਤੇ ਫੱਲ ਖਾਣ ਅਤੇ ਆਲੇ-ਦੁਆਲੇ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਤੇ ਡਾ. ਸਾਰਿਕਾ, ਡਾ. ਅਮਨ ਸੈਣੀ, ਡਾ. ਮਨਜੀਤ ਸਿੰਘ, ਸੰਜੀਵ ਸ਼ਰਮਾ ਫਾਰਮਾਸਿਸਟ, ਹਰਦੀਪ ਸਿੰਘ, ਰਾਘਵ ਸਿੰਗਲਾ, ਦੀਪਤੀ ਸ਼ੁਕਲਾ ਅਤੇ ਸਮੂਹ ਆਸ਼ਾ ਵਰਕਰ ਅਰਬਨ ਮੋਰਿੰਡਾ ਤੇ ਗਰਭਵਤੀ ਮਹਿਲਾਵਾਂ ਹਾਜ਼ਰ ਸਨ।

Leave a Reply

Your email address will not be published. Required fields are marked *