www.sursaanjh.com > ਅੰਤਰਰਾਸ਼ਟਰੀ > ਸੁਚੇਤਕ ਰੰਗਮੰਚ ਮਨਾਏਗਾ ਗੁਰਸ਼ਰਨ ਸਿੰਘ ਦਾ ਜਨਮ ਦਿਨ – ਸ਼ਬਦੀਸ਼

ਸੁਚੇਤਕ ਰੰਗਮੰਚ ਮਨਾਏਗਾ ਗੁਰਸ਼ਰਨ ਸਿੰਘ ਦਾ ਜਨਮ ਦਿਨ – ਸ਼ਬਦੀਸ਼

ਸੁਚੇਤਕ ਰੰਗਮੰਚ ਮਨਾਏਗਾ ਗੁਰਸ਼ਰਨ ਸਿੰਘ ਦਾ ਜਨਮ ਦਿਨ – ਸ਼ਬਦੀਸ਼
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਸਿਤੰਬਰ:
ਸੁਚੇਤਕ ਰੰਗਮੰਚ ਮੋਹਾਲੀ, ਜੋ 20 ਸਾਲਾਂ ਤੋਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਕਰਦਾ ਆ ਰਿਹਾ ਹੈ, ਹਰ ਸਾਲ ਉਨ੍ਹਾਂ ਦਾ ਜਨਮ ਦਿਨ ਮਨਾਉਂਦਾ ਹੈ। ਇਹ ਦਿਨ ਉਨ੍ਹਾਂ ਦਾ ਸਾਥ ਹੁੰਦਿਆਂ ਨਾਟ ਉਤਸਵ ਦੇ ਮੌਕੇ ’ਤੇ 16 ਸਿਤੰਬਰ ਨੂੰ ਹੀ ਮਨਾਇਆ ਜਾਂਦਾ ਸੀ, ਪਰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੋਰਨਾਂ ਦੋਸਤਾਂ ਨਾਲ ਤਾਲਮੇਲ ਕਰਕੇ ਦਿਨ ਅੱਗੇ-ਪਿੱਛੇ ਰੱਖ ਲਿਆ ਜਾਂਦਾ ਹੈ। ਇਸ ਵਾਰ ਜਨਮ ਦਿਨ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਸਹਿਯੋਗ ਨਾਲ 15 ਸਿਤੰਬਰ ਨੂੰ ਸ਼ਾਮ ਪੰਜ ਵਜੇ ਸੈਕਟਰ 70 ਮੋਹਾਲੀ ਵਿੱਚ ਮਨਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਸੁਚੇਤਕ ਰੰਗਮੰਚ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਇਸ ਮੌਕੇ ’ਤੇ ਡਾ. ਸਵੈਰਾਜ ਸਿੰਘ ਸੰਧੂ ਪੰਜਾਬੀ ਰੰਗਮੰਚ ਦੇ ਹਵਾਲੇ ਨਾਲ ਗੁਰਸ਼ਰਨ ਸਿੰਘ ਦੇ ਯੋਗਦਾਨ ਦੀ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਗੁਰਸ਼ਰਨ ਸਿੰਘ ਦੇ ਚੰਡੀਗੜ੍ਹ ਤੇ ਮੋਹਾਲੀ ਵੱਸਦੇ ਕਲਾਕਾਰ ਯਾਦਾਂ ਸਾਂਝੀਆਂ ਕਰਦੇ ਹਨ ਅਤੇ ਨਵੇਂ ਕਲਾਕਾਰਾਂ ਨੂੰ ਦਸਤਾਵੇਜ਼ੀ ਫ਼ਿਲਮ ‘ਕ੍ਰਾਂਤੀ ਦਾ ਕਲਾਕਾਰ-ਗੁਰਸ਼ਰਨ ਸਿੰਘ’ ਵੀ ਵਿਖਾਈ ਜਾਂਦੀ ਹੈ, ਤਾਂ ਕਿ ਨਵੀਂ ਪੀੜ੍ਹੀ ਦੇ ਰੰਗਕਰਮੀਆਂ ਨੂੰ ਉਸ ਨਾਟ-ਮੰਚ ਦੀ ਪ੍ਰੰਪਰਾ ਤੋਂ ਵਾਕਿਫ਼ ਕਰਵਾਇਆ ਜਾ ਸਕੇ, ਜਿਸਦੀ ਆਮਦ ਨਾਲ ਪੰਜਾਬੀ ਸਮਾਜ ਅੰਦਰ ਨਾਟਕ ਨੂੰ ਇੱਜ਼ਤ ਦੀ ਨਿਗਾਹ ਨਾਲ ਵੇਖਣ ਦੀ ਰਵਾਇਤ ਮਜ਼ਬੂਤ ਹੋਈ ਹੈ। ਗੁਰਸ਼ਰਨ ਸਿੰਘ ਵਿਸ਼ਵ ਦੇ ਕਲਾ ਜਗਤ ਦੀ ਅਜਿਹੀ ਹਸਤੀ ਹੈ, ਜਿਸਨੇ ਆਪਣੇ ਚੁਣੇ ਹੋਏ ਖੇਤਰ ਵਿੱਚ ਨਵੀਆਂ ਪੈੜਾਂ ਪਾ ਕੇ ਸਮੁੱਚੇ ਪੰਜਾਬੀ ਜਗਤ ਵਿੱਚ ਮਾਣ-ਸਨਮਾਨ ਹਾਸਿਲ ਕੀਤਾ ਸੀ।
ਸ਼ਬਦੀਸ਼ – 9814803773

Leave a Reply

Your email address will not be published. Required fields are marked *