www.sursaanjh.com > ਅੰਤਰਰਾਸ਼ਟਰੀ > ਸੁਰਜੀਤ ਪਾਤਰ ਜੀ ਨੂੰ ਭੋਗ ਤੇ ਅੰਤਿਮ ਅਰਦਾਸ  ਸਮਾਗਮ ਮੌਕੇ ਯਾਦ ਕਰਦਿਆਂ/ ਗੁਰਭਜਨ ਗਿੱਲ

ਸੁਰਜੀਤ ਪਾਤਰ ਜੀ ਨੂੰ ਭੋਗ ਤੇ ਅੰਤਿਮ ਅਰਦਾਸ  ਸਮਾਗਮ ਮੌਕੇ ਯਾਦ ਕਰਦਿਆਂ/ ਗੁਰਭਜਨ ਗਿੱਲ

ਸੁਰਜੀਤ ਪਾਤਰ ਜੀ ਨੂੰ ਭੋਗ ਤੇ ਅੰਤਿਮ ਅਰਦਾਸ  ਸਮਾਗਮ ਮੌਕੇ ਯਾਦ ਕਰਦਿਆਂ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਈ:
ਅੱਜ ਸੁਰਜੀਤ ਪਾਤਰ ਜੀ ਦਾ ਭੋਗ ਤੇ ਅੰਤਿਮ ਅਰਦਾਸ  ਸਮਾਗਮ ਹੈ, ਲੁਧਿਆਣੇ। ਸ਼ਮਸ਼ੇਰ ਸਿੰਘ ਸੰਧੂ ਨੇ ਕਈ ਸਾਲ ਪੁਰਾਣੀ ਤਸਵੀਰ ਭੇਜੀ ਹੈ, ਸਾਹਿੱਤ ਸਭਾ ਬੰਗਾ ਵੱਲੋਂ ਉਸ ਦੀ ਕਿਤਾਬ ”ਇੱਕ ਪਾਸ਼ ਇਹ ਵੀ” ਦੇ ਲੋਕ ਅਰਪਨ ਸਮਾਗਮ ਦੇ ਮੰਚ ਦੀ। ਅਸੀਂ ਦੋਵੇਂ ਪਾਤਰ ਸਾਹਿਬ ਦੇ ਦੋਹੀਂ ਪਾਸੀਂ ਹਾਂ। ਇਸ ਸਮਾਗਮ ਦਾ ਮੁੱਖ ਪ੍ਰਬੰਧਕ ਹਰਬੰਸ ਹੀਉਂ ਸੀ, ਪਿਛਲੇ ਮਹੀਨੇ ਉਹ ਵੀ ਚਲਾ ਗਿਆ। ਮਣਕੇ ਕਿਰ ਰਹੇ ਨੇ ਲਗਾਤਾਰ।
1972 ਵਿੱਚ ਵੀ ਪਹਿਲੀ ਵਾਰ ਪਾਤਰ ਜੀ ਦੇ ਰੁਜ਼ਗਾਰ ਵਾਸਤੇ ਲੁਧਿਆਣੇ ਆਉਣ ਤੇ ਪੀਏਯੂ ਲੁਧਿਆਣਾ ਦੇ ਪਾਵਟੇ ਹਾਊਸ ਵਿੱਚ ਅਸੀਂ ਦੋਵੇਂ ਪਹਿਲੀ ਸਵੇਰ ਹੀ ਜਾ ਮਿਲੇ ਸਾਂ। ਹੁਣ ਕਦੇ ਨਹੀਂ ਮਿਲ ਸਕਾਂਗੇ ਵਜੂਦ ਨੂੰ। ਉਨ੍ਹਾਂ ਦੀ ਸ਼ਾਇਰੀ ਨਾਲ ਤੁਰੇਗੀ ਰਹਿੰਦੀ ਜ਼ਿੰਦਗੀ। ਮੈਥੋਂ ਵੱਡੀ ਤੇ ਸ਼ਮਸ਼ੇਰ ਦੀ ਜਮਾਤਣ ਦੇਵਿੰਦਰ ਨੇ ਮੇਰਾ, ਪਾਤਰ ਜੀ ਬਾਰੇ ਅਜੀਤ ਵਿੱਚ ਛਪਿਆ ਲੇਖ ਰੀਕਾਰਡ ਕਰਕੇ ਯੂ ਟਿਉਬ ਵਿੱਚ ਪਾ ਕੇ ਲਿੰਕ ਭੇਜਿਆ ਹੈ। ਸੰਗੀਤ ਦਰਪਨ ਮੈਗਜ਼ੀਨ ਦੇ ਸੰਪਾਦਕ ਤਰਨਜੀਤ ਕਿੰਨੜਾ ਨੇ “ਸੁਰਜੀਤ ਪਾਤਰ ਵਿਸ਼ੇਸ਼ ਅੰਕ“ ਛਾਪਿਆ ਹੈ, ਅੱਜ ਲਈ ਪੂਰੇ 42 ਪੰਨਿਆਂ ਦਾ। ਸਾਡੇ ਅੰਦਰ  ਅਲਵਿਦਾ ਕਹਿਣ ਦੀ ਹਿੰਮਤ ਨਹੀਂ ਕਿਸੇ ਕੋਲ ਵੀ। ਸਭ ਸਨੇਹੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹਾਂ।
ਗੁਰਭਜਨ ਗਿੱਲ

Leave a Reply

Your email address will not be published. Required fields are marked *