ਸਵਪਨ ਫਾਊਂਡੇਸ਼ਨ, ਪਟਿਆਲ਼ਾ ਅਤੇ ਪੰਜਾਬ ਕਲਾ ਪਰਿਸ਼ਦ , ਚੰਡੀਗੜ੍ਹ ਵੱਲੋਂ ‘ਬੈਠਕ’ ਤਹਿਤ ਸੁਰਜੀਤ ਸੁਮਨ ਦੇ ਅਣਛਪੇ ਗੀਤ-ਸੰਗ੍ਰਹਿ ‘ਪੌਣਾਂ ਦੇ ਪੈਰੀਂ ਘੁੰਗਰੂ’ ‘ਤੇ 26 ਜੁਲਾਈ 2025 ਨੂੰ ਬਾਅਦ ਦੁਪਹਿਰ 3.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।


ਇਸ ‘ਬੈਠਕ’ ਵਿੱਚ ਡਾ. ਮਨਮੋਹਨ, ਡਾ. ਯੋਗਰਾਜ, ਡਾ. ਲਾਭ ਸਿੰਘ ਖੀਵਾ, ਡਾ. ਪ੍ਰਵੀਨ ਕੁਮਾਰ, ਡਾ. ਤੇਜਿੰਦਰ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਬਲੀਜੀਤ, ਗੁਲ ਚੌਹਾਨ, ਸੁਭਾਸ਼ ਭਾਸਕਰ, ਪਰਮਜੀਤ ਮਾਨ, ਰੰਜੀਵਨ ਸਿੰਘ, ਪ੍ਰੀਤਮ ਰੁਪਾਲ, ਯਤਿੰਦਰ ਮਾਹਲ, ਸਤਨਾਮ ਸਿੰਘ ਸ਼ੋਕਰ, ਇੰਦਰਜੀਤ ਪ੍ਰੇਮੀ, ਭੁਪਿੰਦਰ ਮਲਿਕ, ਸੁਖਵਿੰਦਰ ਸਿੰਘ ਸਿੱਧੂ, ਪਾਲ ਅਜਨਬੀ, ਮਲਕੀਅਤ ਸਿੰਘ ਔਜਲਾ, ਰਾਜ ਕੁਮਾਰ ਸਾਹੋਵਾਲ਼ੀਆ ਅਤੇ ਧਿਆਨ ਸਿੰਘ ਕਾਹਲ਼ੋਂ ਵੱਲੋਂ ਸੰਵਾਦ ਰਚਾਇਆ ਜਾ ਰਿਹਾ ਹੈ।

