www.sursaanjh.com > ਚੰਡੀਗੜ੍ਹ/ਹਰਿਆਣਾ > ਸੂਬੇਦਾਰ ਬਲਜੀਤ  ਸਿੰਘ ਕਾਲੇਵਾਲ ਨੂੰ ਦਿੱਤੀ ਸਰਧਾਂਜਲੀ

ਸੂਬੇਦਾਰ ਬਲਜੀਤ  ਸਿੰਘ ਕਾਲੇਵਾਲ ਨੂੰ ਦਿੱਤੀ ਸਰਧਾਂਜਲੀ

ਸੂਬੇਦਾਰ ਬਲਜੀਤ  ਸਿੰਘ ਕਾਲੇਵਾਲ ਨੂੰ ਦਿੱਤੀ ਸਰਧਾਂਜਲੀ
ਚੰਡੀਗੜ੍ਹ 10 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੱਤਰਕਾਰ ਗੁਰਵਿੰਦਰ ਸਿੰਘ (ਹੈਪੀ ਕੁਰਾਲੀ) ਦੇ ਪਿਤਾ ਜੀ ਸਵ: ਸੂਬੇਦਾਰ ਬਲਜੀਤ ਸਿੰਘ ਆਪਣੀ 88 ਸਾਲਾਂ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਮੋਰਿੰਡਾ ਰੋਡ ਕੁਰਾਲੀ ਵਿਖੇ ਹੋਇਆ, ਜਿਸ ਵਿੱਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਪਹੁੰਚ ਕੇ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਗੁਰਦੁਆਰਾ ਸਾਹਿਬ ਵਿਖੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਲੈਕਚਰਾਰ ਭੁਪਿੰਦਰ ਸਿੰਘ ਵੱਲੋਂ ਪਹੁੰਚੇ ਹੋਏ ਸਾਰੇ ਮਹਿਮਾਨਾਂ, ਪੱਤਰਕਾਰਾਂ, ਐਡਵੋਕੇਟ, ਰਾਜਨੀਤਕ,ਧਾਰਮਿਕ, ਸਮਾਜਿਕ ਤੇ ਹੋਰ ਪਹੁੰਚੇ ਹੋਏ ਸਾਰੇ ਹਮਦਰਦ ਵੀਰਾਂ/ਭੈਣਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ। ਸਵ: ਸੂਬੇਦਾਰ ਬਲਜੀਤ ਸਿੰਘ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਸੂਬੇਦਾਰ ਬਲਜੀਤ ਸਿੰਘ ਨਿਡਰ ਤੇ ਨੇਕ ਦਿਲ ਇਨਸਾਨ ਸਨ। ਉਹਨਾਂ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਹੋਏ ਤਿੰਨ ਲੜਾਈਆਂ ਵੀ ਲੜੀਆਂ ਸਨ। ਉਹਨਾਂ ਆਪਣੀ ਨੌਕਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਤੇ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਚੰਗਾ ਜੀਵਨ ਬਤੀਤ ਕਰ ਰਹੇ ਸਨ।
ਇਸ ਮੌਕੇ ਬਸਪਾ ਆਗੂ ਰਜਿੰਦਰ ਸਿੰਘ ਰਾਜਾ ਨਨਹੇੜੀਆਂ, ਆਮ ਆਦਮੀ ਪਾਰਟੀ ਤੋਂ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਯੂਥ ਆਗੂ ਅਮਨਦੀਪ ਸਿੰਘ ਰੌਕੀ, ਪ੍ਰਿੰਸ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਆਗੂ ਹਰਿੰਦਰ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਅਵਤਾਰ ਨਗਲੀਆਂ, ਪੰਕਜ ਭਸੀਨ, ਸਤਨਾਮ ਸਿਸਵਾਂ, ਜੋਗਾ ਅਗਰਵਾਲ, ਅਮਰਜੀਤ ਧੀਮਾਨ, ਮਨੀ ਸੁਮਨ ਅਤੇ ਸਮੂਹ ਬਲਾਕ ਮਾਜਰੀ, ਮੁੱਲਾਂਪੁਰ ਗਰੀਬਦਾਸ, ਨਵਾਂ ਗ੍ਰਾਓਂ ਤੇ ਕੁਰਾਲੀ ਦੇ ਪੱਤਰਕਾਰ ਭਾਈਚਾਰੇ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਪਰਵਿੰਦਰ ਸਿੰਘ ਕਾਲੇਵਾਲ, ਵਕੀਲ ਸਪੁੱਤਰ, ਗੁਰਵਿੰਦਰ ਸਿੰਘ ਹੈਪੀ (ਕੁਰਾਲੀ) ਪੱਤਰਕਾਰ ਸਪੁੱਤਰ, ਜਸਵਿੰਦਰ ਕੌਰ ਤੇ ਜਸਪ੍ਰੀਤ ਕੌਰ ਨੂੰਹ
ਰਵਿੰਦਰ ਕੌਰ ਰਜਵੰਤ ਸਿੰਘ ਧੀ ਜਵਾਈ ਵੱਲੋਂ ਵੀ ਸਭ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *