ਸੂਬੇ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਣ ਲਈ ਪੰਜਾਬ ਵਿਰੋਧੀ ਪਾਰਟੀਆਂ ਨੂੰ ਨਕਾਰਨਾ ਜਰੂਰੀ – ਖਾਲਸਾ, ਰਾਜੂ ਖੰਨਾ
ਨਿਊ ਸ਼ਾਂਤੀ ਨਗਰ ਮੰਡੀਗੌਬਿੰਦਗੜ ਵਿਖੇ ਕੀਤੀ ਭਰਵੀਂ ਮੀਟਿੰਗ
ਮੰਡੀਗੌਬਿੰਦਗੜ (ਸੁਰ ਸਾਂਝ ਡਾਟ ਡਾਟ ਕਾਮ ਬਿਊਰੋ), 18 ਮਈ:
ਸੂਬੇ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਣ ਲਈ ਪੰਜਾਬ ਵਿਰੋਧੀ ਪਾਰਟੀਆਂ ਨੂੰ ਨਕਾਰਨਾ ਸਮੇਂ ਦੀ ਮੰਗ ਹੀ ਨਹੀਂ ਵਧੇਰੇ ਜ਼ਰੂਰੀ ਵੀ ਹੈ, ਕਿਉਂਕਿ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਨੇ ਹਮੇਸ਼ਾ ਪੰਜਾਬ ਵਿਰੋਧੀ ਫ਼ੈਸਲੇ ਹੀ ਨਹੀਂ ਲਏ ਸਗੋਂ ਪੰਜਾਬੀਆਂ ਨੂੰ ਦੱਬਣ ਲਈ ਵੀ ਹਰ ਸੰਭਵ ਯਤਨ ਕੀਤੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਦੇਰ ਰਾਤ ਨਿਊ ਸ਼ਾਂਤੀ ਨਗਰ ਮੰਡੀਗੌਬਿੰਦਗੜ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।


ਰਾਜੂ ਖੰਨਾ ਨੇ ਕਿਹਾ ਕਿ ਇਹ ਤਿੰਨੋਂ ਪਾਰਟੀਆ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਨ ਲਈ ਤਰਾਂ ਤਰਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ, ਜਿਹਨਾਂ ਦੀਆਂ ਚਾਲਾ ਤੋਂ ਸੁਚੇਤ ਰਹਿਣ ਦੀ ਵਧੇਰੇ ਲੋੜ ਹੈ। ਉਹਨਾਂ ਕਿਹਾ ਕਿ ਆਮ ਆਦਮੀ ਦੀ ਸਿਆਸਤ ਝੂਠ ਤੋਂ ਪ੍ਰੇਰਿਤ ਹੈ, ਜਿਸ ਵੱਲੋਂ ਪੰਜਾਬੀਆਂ ਤੋਂ ਝੂਠੇ ਵਾਅਦੇ ਕਰਕੇ ਸੱਤਾ ਤਾ ਹਥਿਆ ਲਈ ਹੈ।ਪਰ ਪੰਜਾਬ ਦੇ ਵਾਸੀਆਂ ਨੂੰ ਵਾਅਦੇ ਮੁਤਾਬਕ ਦਿੱਤਾ ਕੁਝ ਵੀ ਨਹੀਂ। ਇਸ ਤਰ੍ਹਾਂ ਕਾਂਗਰਸ ਪਾਰਟੀ ਜਿਹੜਾ ਭ੍ਰਿਸ਼ਟਾਚਾਰ ਦੀ ਮਾਂ ਹੈ। ਉਹ ਵੀ ਪੰਜਾਬ ਲਈ ਕੁਝ ਨਹੀਂ ਕਰ ਸਕੀ, ਜੋ ਭਾਜਪਾ ਨੇ ਕਿਸਾਨਾਂ ਤੇ ਪੰਜਾਬੀਆਂ ਨਾਲ਼ ਕੀਤਾ ਉਸ ਤੋਂ ਸਾਰੇ ਭਲੀਭਾਂਤ ਜਾਣੂ ਹਨ।
ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਨਕਾਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ਼ ਕਰਵਾ ਕੇ ਲੋਕ ਸਭਾ ਵਿੱਚ ਭੇਜਣ ਤਾ ਜੋ ਹਰ ਪੰਜਾਬੀ ਦਾ ਮਸਲਾ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਤੇ ਯੂਥ ਆਗੂ ਯਸ਼ ਵਰਮਾ ਨੇ ਜਿਥੇ ਸਾਥੀਆਂ ਸਮੇਤ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਭਰਵਾਂ ਸਵਾਗਤ ਕੀਤਾ ਉਥੇ ਸ਼ਾਂਤੀ ਨਗਰ ਮੰਡੀਗੌਬਿੰਦਗੜ ਤੋਂ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ। ਅੱਜ ਦੀ ਇਸ ਮੀਟਿੰਗ ਨੂੰ ਜਥੇਦਾਰ ਨਾਜਰ ਸਿੰਘ ਸੰਤ ਨਗਰ, ਫੋਰਮੈਨ ਬਲਵੀਰ ਸਿੰਘ ਸਿੱਧੂ, ਜਥੇਦਾਰ ਜਰਨੈਲ ਸਿੰਘ ਮਾਜਰੀ,ਯੂਥ ਆਗੂ ਹਰਦੀਪ ਸਿੰਘ ਗੋਰਾ,ਬਾਬਾ ਨਿਸ਼ਾਨ ਸਿੰਘ, ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੋਨੀ, ਚਰਨਜੀਤ ਸਿੰਘ ਚੰਨਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਬਹਾਦਰ ਸਿੰਘ ਹੈਬਤਪੁਰ, ਕੌਂਸਲਰ ਸੋਮਨਾਥ ਅਜਨਾਲੀ, ਬੀਬੀ ਸੁਖਵਿੰਦਰ ਕੌਰ ਸੁੱਖੀ, ਬੀਬੀ ਮਨਜੀਤ ਕੌਰ ਮੰਡੀ, ਯੂਥ ਆਗੂ ਯਸ਼ ਵਰਮਾ, ਸੱਤਪਾਲ ਸਿੰਘ ਸੱਤਾ, ਸ਼ਿਵਰਾਤ ਤਿਵਾੜੀ ਨੇ ਸੰਬੋਧਨ ਕੀਤਾ।
ਉਥੇ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਔਰਤਾਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਦੀ ਗੱਲ ਵੀ ਆਖੀ। ਇਸ ਮੌਕੇ ਤੇ ਜਗਰੂਪ ਸਿੰਘ ਜੱਸੜਾ, ਰਾਮ ਸਿੰਘ ਮੰਡੀ, ਕਰਮਜੀਤ ਸਿੰਘ ਗਾਂਧੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਥੇਦਾਰ ਹਰਿੰਦਰ ਸਿੰਘ ਦੀਵਾ, ਡਾ ਅਰਜੁਨ ਸਿੰਘ ਅਮਲੋਹ, ਮਦਨ ਵਰਮਾ, ਬੀਬੀ ਰੁਪਿੰਦਰ ਸਿੰਘ ਮੰਡੀ, ਬੀਬੀ ਹਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ: ਨਿਊ ਸ਼ਾਂਤੀ ਨਗਰ ਮੰਡੀਗੌਬਿੰਦਗੜ ਵਿਖੇ ਯੂਥ ਆਗੂ ਯਸ਼ ਵਰਮਾ ਵੱਲੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਕਰਵਾਈ ਗਈ ਭਰਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ।

