ਬੇਲਾ, ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਗਸਤ:
ਪਹਿਲੇ ਪ੍ਕਾਸ਼ ਦਿਹਾੜੇ ਦੀਆਂ,
ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ।
ਗੁਰੂ ਘਰਾਂ ਵਿੱਚ ਸੰਗਤਾਂ,
ਸ਼ਰਧਾ ਦੇ ਨਾਲ ਮੱਥਾ ਟੇਕਣ ਆਈਆਂ।
ਕਈਆਂ ਨੇ ਬਾਣੀ ਪੜ੍ਹ ਕੇ,
ਜੀਵਨ ਨੂੰ ਸਫਲ ਬਣਾਇਆ।
ਪਹਿਲਾ ਪ੍ਕਾਸ਼ ਗੁਰੂ ਗਰੰਥ ਸਾਹਿਬ ਦਾ,
ਹਰਿਮੰਦਰ ਸਾਹਿਬ ਵਿੱਚ ਕਰਵਾਇਆ।


”ਧੁਰ ਕੀ ਬਾਣੀ ਆਈ।।
ਤਿਨਿ ਸਗਲੀ ਚਿੰਤ ਮਿਟਾਈ।।
ਦਇਆਲ ਪੁਰਖ ਮਿਹਰਵਾਨਾ।।
ਹਰਿ ਨਾਨਕ ਸਾਚੁ ਵਖਾਨਾ।।”
ਸੰਗਤੇ ਹਰ ਮਸਲੇ ਦਾ ਹੱਲ,
ਸਤਿਗੁਰਾਂ ਬਾਣੀ ਵਿੱਚ ਫੁਰਮਾਇਆ।
ਪਹਿਲਾ ਪ੍ਕਾਸ਼ ਗੁਰੂ ਗਰੰਥ ਸਾਹਿਬ ਦਾ,
ਹਰਿਮੰਦਰ ਸਾਹਿਬ ਵਿੱਚ ਕਰਵਾਇਆ।
ਚਾਰ ਦਰਵਾਜ਼ੇ ਹਰਿਮੰਦਰ ਦੇ,
ਸਭ ਧਰਮਾਂ ਲਈ ਖੁੱਲ੍ਹੈ ਨੇ।
ਸਤਿਗੁਰਾਂ ਨੇ ਜੋ ਬਚਨ ਉਚਾਰੇ,
ਪਿਆਰਿਉ ਉਹ ਬੜੇ ਹੀ ਅਮੁੱਲੇ ਨੇ।
ਊਚ-ਨੀਚ ਦਾ ਭਰਮ ਮਿੱਟਾ ਕੇ,
ਸਤਿਗੁਰਾਂ ਸੱਚ ਦਾ ਰਾਹ ਦਿਖਾਇਆ।
ਪਹਿਲਾ ਪ੍ਕਾਸ਼ ਗੁਰੂ ਗਰੰਥ ਸਾਹਿਬ ਦਾ,
ਹਰਿਮੰਦਰ ਸਾਹਿਬ ਵਿੱਚ ਕਰਵਾਇਆ।
ਬਾਣੀ ਭਰਮ ਭੁਲੇਖੇ ਦੂਰ ਕਰੇ,
ਨਾਲ਼ੇ ਮਨ ਦੀ ਮੈਲ਼ ਨੂੰ ਲਾਹਵੇ।
ਉਹ ਭਵਸਾਗਰ ਤੋਂ ਤਰ ਜਾਂਦਾ,
ਜੇ ਸੱਚੇ ਦਿਲੋਂ ਕੋਈ ਗਾਵੇ।
ਸਲਾਹਪੁਰੀ, ਸਤਿਗੁਰਾਂ ਪਹਿਲਾ ਗ੍ੰਥੀ,
ਬਾਬਾ ਬੁੱਢਾ ਜੀ ਨੂੰ ਬਣਾਇਆ।
ਪਹਿਲਾ ਪ੍ਕਾਸ਼ ਗੁਰੂ ਗਰੰਥ ਸਾਹਿਬ ਦਾ,
ਹਰਿਮੰਦਰ ਸਾਹਿਬ ਵਿੱਚ ਕਰਵਾਇਆ
ਗੁਰਮੁੱਖ ਸਿੰਘ ਸਲਾਹਪੁਰੀ – 94170 57822

