www.sursaanjh.com > ਅੰਤਰਰਾਸ਼ਟਰੀ > ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ਸ਼ਹੀਦਨਾਮਾ ‘ ਰਿਲੀਜ਼ – ਬੂਟਾ ਸਿੰਘ ਚੌਹਾਨ

ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ਸ਼ਹੀਦਨਾਮਾ ‘ ਰਿਲੀਜ਼ – ਬੂਟਾ ਸਿੰਘ ਚੌਹਾਨ

ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ਸ਼ਹੀਦਨਾਮਾ ‘ ਰਿਲੀਜ਼
ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਸਤੰਬਰ:
ਅੱਜ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਦਸਵੀਂ ਦੇ ਦਿਹਾੜੇ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਕੀਤੀ ਪੁਸਤਕ ‘ਸ਼ਹੀਦਨਾਮਾ’ ਰਿਲੀਜ਼ ਕੀਤੀ ਗਈ। ਇਹ ਰਸਮ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਅਦਾ ਕਰਨ ਉਪਰੰਤ ਕਿਹਾ ਕੀ ਸੰਤ ਘੁੰਨਸ ਜਿੱਥੇ ਧਾਰਮਿਕ ਕਵੀ ਹਨ, ਉਥੇ ਵਾਰਤਿਕ ਲੇਖਕ ਵੀ ਹਨ ਅਤੇ ਸ਼ਬਦ ਸ਼ਕਤੀ ਦੀ ਸਮਰੱਥਾ ਅਤੇ ਸ਼ਬਦ ਸ਼ਕਤੀ ਦੇ ਬਹੁ ਪਾਸਾਰੀ ਅਰਥ ਵੀ ਸਮਝਦੇ ਨੇ।
ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਸੰਤ ਘੁੰਨਸ ਦੀ ਤੀਜੀ ਪੁਸਤਕ ਹੈ। ਇਸ ਤੋਂ ਪਹਿਲਾਂ ‘ਜਿੰਦ ਮਿੱਟੀ ਦੀ ਢੇਰੀ’ ਅਤੇ ‘ਮਾਲਵੇ ਦੇ ਦਰਵੇਸ਼ ਸੰਤ ਅਤਰ ਸਿੰਘ ਘੁੰਨਸ’ ਪੁਸਤਕਾਂ ‘ਛਪ ਚੁੱਕੀਆਂ ਹਨ। ਸੰਪਾਦਨ ਅਤੇ ਅਨੁਵਾਦ ਦੇ ਖੇਤਰ ਵਿਚ ਸਰਗਰਮ ਜਗਮੇਲ ਸਿੱਧੂ ਮੈਂਬਰ ਸਲਾਹਕਾਰ ਬੋਰਡ ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਕਿਹਾ ਕਿ ਸੰਤ ਘੁੰਨਸ ਲੇਖਕ ਨਿਵਾਜ਼ ਹਨ, ਜਿਹੜੇ ਹੁਣ ਤੱਕ ਪੰਜਾਹ ਤੋਂ ਵੱਧ ਪ੍ਰਸਿੱਧ ਪੰਜਾਬੀ ਲੇਖਕਾਂ ਨੂੰ ਹਰ ਦੁਸਹਿਰੇ ਦੇ ਮੌਕੇ ‘ਤੇ ਸਨਮਾਨਤ ਕਰ ਚੁੱਕੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚੁੰਗਾਂ ਨੇ ਕਿਹਾ ਕਿ ਸੰਗਤ  ਨੂੰ ਧਾਰਮਿਕ ਅਤੇ ਸਮਾਜਿਕ  ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਇਤਿਹਾਸ ਵਿਰਸਾਮਈ ਕਦਰਾਂ ਕੀਮਤਾਂ ਦਾ ਪਤਾ ਲੱਗ ਸਕੇ। ਸੰਤ ਘੁੰਨਸ ਨੇ ਸੰਗਤ ਦਾ ਧੰਨਵਾਦ ਕਰਨ ਉਪਰੰਤ ਕਿਹਾ ਕਿ ਇਸ ਵਿਚ ਪੰਜਵੀਂ ਪਾਤਸ਼ਾਹੀ, ਨੌਵੀਂ ਪਾਤਸ਼ਾਹੀ ਅਤੇ ਬਹੁਤ ਸਾਰੇ ਸ਼੍ਰੋਮਣੀ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ‘ਤੇ ਚਾਨਣਾ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਪੁਸਤਕ ਦਾ ਦੂਜਾ ਭਾਗ ਵੀ ਸੰਪਾਦਿਤ ਕਰਨਗੇ। ਉਨ੍ਹਾਂ ਪੁਸਤਕ ਲਈ ਰਚਨਾਤਮਿਕ ਸਹਿਯੋਗ ਦੇਣ ਵਾਲੇ ਸਿੱਖ ਵਿਦਵਾਨਾਂ ਅਤੇ ਪੰਜਾਬੀ ਲੇਖਕਾਂ ਦਾ ਧੰਨਵਾਦ ਕੀਤਾ। ਸਟੇਜ ਦਾ ਫਰਜ਼ ਡਾ ਭੁਪਿੰਦਰ ਸਿੰਘ ਬੇਦੀ ਨੇ ਨਿਭਾਇਆ।
ਕੈਪਸ਼ਨ:  ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ਸ਼ਹੀਦਨਾਮਾ’ ਰਿਲੀਜ਼ ਕਰਦੇ ਹੋਏ।

Leave a Reply

Your email address will not be published. Required fields are marked *