ਸੰਸਦੀ ਹਲਕੇ ‘ਚੋਂ ਲੋਕਾਂ ਦਾ ਮਿਲ ਰਿਹਾ ਮਣਾ ਮੂੰਹੀਂ ਪਿਆਰ ਸਾਡੇ ਹੌਸਲਿਆਂ ਨੂੰ ਵਧਾ ਰਿਹਾ – ਬਿਕਰਮਜੀਤ ਖਾਲਸਾ, ਰਾਜੂ ਖੰਨਾ
ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਮਈ:


ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਸ ਬਿਕਰਮਜੀਤ ਸਿੰਘ ਖਾਲਸਾ ਨੂੰ ਸਮੁੱਚੇ ਹਲਕਿਆਂ ‘ਚੋਂ ਮਣਾ ਮੂੰਹੀਂ ਲੋਕਾਂ ਦਾ ਪਿਆਰ ਮਿਲਣ ਲੱਗਾ ਹੈ। ਉਮੀਦਵਾਰ ਸ ਬਿਕਰਮਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੱਖ-ਵੱਖ ਪਿੰਡਾਂ ‘ਚ ਚੋਣ ਜਲਸਿਆਂ ਦੌਰਾਨ ਕਿਹਾ ਕਿ ਕੰਮ ਦੇ ਦਿਨ ਹੋਣ ਦੇ ਬਾਵਜੂਦ ਵੀ ਲੋਕ ਕੀਮਤੀ ਭਰੇ ਰੁਝੇਵੇਂ ਚੋਣ ਜਲਸਿਆਂ ਨੂੰ ਦੇਣ ਲੱਗੇ ਹਨ, ਜਿਸ ਦੇ ਲਈ ਉਹ ਹਮੇਸ਼ਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਲੋਕਾਂ ਦਾ ਰਿਣੀ ਰਹਿਣਗੇ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਦਲ ਕੋਲ ਲੋਕਾਂ ‘ਚ ਜਾਣ ਦੇ ਲਈ ਵਿਕਾਸ ਦੇ ਢੇਰ ਸਾਰੇ ਮੁੱਦਿਆਂ ਦਾ ਪੁਲੰਦਾ ਹੈ। ਹੁਣ ਤੱਕ ਅਕਾਲੀ ਦਲ ਨੇ ਜੋ ਕਿਹਾ ਸੋ ਕਰ ਵਿਖਾਇਆ ਬੇਸ਼ੱਕ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕਈ ਸਾਜਿਸ਼ਾਂ ਰਚੀਆਂ ਗਈਆਂ, ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਵੱਧ ਰਹੀ ਹੋਂਦ ਦਾ ਅਹਿਸਾਸ ਕਰਵਾਇਆ ਹੈ।
ਖਾਲਸਾ ਨੇ ਕਿਹਾ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਹਨ। ਉਹ ਸੰਸਦ ਭਵਨ ਦੇ ਵਿਚ ਪਹਿਲ ਦੇ ਆਧਾਰ ‘ਤੇ ਉਠਾਉਣਗੇ, ਕਿਉਂਕਿ ਮੇਰੇ ਪਿਤਾ ਨੂੰ ਵੀ ਇਸ ਹਲਕੇ ਦੇ ਲੋਕ ਵੱਡਾ ਮਾਣ ਬਖਸ਼ਦੇ ਰਹੇ ਹੁਣ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਹਰ ਵਿਧਾਨ ਸਭਾ ਹਲਕੇ ‘ਚ ਮੇਰੇ ਲਈ ਖੁਦ ਲੋਕ ਆਪਣਾ ਫਰਜ਼ ਸਮਝ ਕੇ ਘਰ ਘਰ ਵੋਟਾਂ ਮੰਗ ਰਹੇ ਹਨ। ਜਿਸ ਨਾਲ ਮੇਰਾ ਹੌਸਲਾ ਦਿਨੋ-ਦਿਨ ਵਧ ਰਿਹਾ ਹੈ। ਰਾਜੂ ਖੰਨਾ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਅਪਣੀ ਇੱਕ ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੂੰ ਦੇਣ ਤਾ ਜੋ ਹਲਕੇ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਵਾਇਆ ਜਾ ਸਕੇ।
ਫੋਟੋ ਕੈਪਸਨ – (1) ਸ ਬਿਕਰਮਜੀਤ ਸਿੰਘ ਖਾਲਸਾ ਉਮੀਦਵਾਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ।
ਫੋਟੋ ਕੈਪਸਨ – (2) ਗੁਰਪ੍ਰੀਤ ਸਿੰਘ ਰਾਜੂ ਖੰਨਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ।

