www.sursaanjh.com > ਅੰਤਰਰਾਸ਼ਟਰੀ > ਸੱਥ ਵੱਲੋਂ ਨਾਰੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਸੱਥ ਵੱਲੋਂ ਨਾਰੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਾਰਚ:
ਸਾਹਿਤਕ ਸੱਥ ਖਰੜ ਵੱਲੋਂ ਇਸ ਮਹੀਨੇ ਦੀ ਮਾਸਿਕ ਇਕੱਤਰਤਾ ਵਿੱਚਸ਼੍ਰੀ ਗੁਰੂ ਰਵਿਦਾਸ ਭਵਨ (ਕੁਰਾਲੀ ਰੋਡ) ਖਰੜ ਵਿਖੇ  “ਨਾਰੀ ਦਿਵਸ“ 2025 ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਇਕੱਤਰਤਾ ਦੀ ਪ੍ਰਧਾਨਗੀ ਪ੍ਰੋ. ਹਰਬੰਸ ਕੌਰ ਗਿੱਲ, ਅਮਰਜੀਤ ਕੌਰ ਮੋਰਿੰਡਾ ਅਤੇ ਇੰਦਰਜੀਤ ਕੌਰ ਵਲੋਂ ਕੀਤੀ ਗਈ। ਸ਼ੁਰੂ ਵਿੱਚ ਸੱਥ  ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਪ੍ਰੋ. ਹਰਬੰਸ ਕੌਰ ਗਿੱਲ ਨੇ ਨਾਰੀ ਦਿਵਸ ਤੇ ਆਪਣੀ ਗੱਲ ਕਰਦਿਆਂ ਕਿਹਾ ਕਿ ਔਰਤ ਤੇ ਮਰਦ ਦੋਵੇਂ ਇੱਕ ਦੂਜੇ ਦੇ ਪੂਰਕ ਹਨ, ਦੋਵਾਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਰਨਾਮ ਸਿੰਘ ਡੱਲਾ ਨੇ ਵੀ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਕਵੀ ਦਰਬਾਰ ਵਿੱਚ ਪ੍ਰੋ. ਗੁਰਦੇਵ ਸਿੰਘ ਗਿੱਲ, ਮਲਕੀਤ ਸਿੰਘ ਨਾਗਰਾ, ਬਲਦੇਵ ਸਿੰਘ ਬਿੰਦਰਾ, ਮੰਦਰ ਗਿੱਲ ਸਾਹਿਬਚੰਦੀਆ, ਤਰਸੇਮ ਸਿੰਘ ਕਾਲੇਵਾਲ, ਬਲਦੇਵ ਸਿੰਘ  ਬੁਰਜਾਂ, ਬਲਵਿੰਦਰ ਸਿੰਘ ਢਿੱਲੋਂ, ਹਰਨਾਮ ਸਿੰਘ ਡੱਲਾ, ਰਤਨ ਸਿੰਘ ਬਾਬਕ ਵਾਲਾ, ਭਗਤ ਰਾਮ ਰੰਗਾਰਾ, ਇੰਦਰਜੀਤ ਕੌਰ ਵਡਾਲਾ, ਅਮਰਜੀਤ ਕੌਰ ਮੋਰਿੰਡਾ ਆਦਿ ਨੇ ਦਿਵਸ ਨੂੰ ਸਮਰਪਿਤ ਆਪੋ ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਜਨਰਲ ਸਕੱਤਰ ਪਿਆਰਾ ਸਿੰਘ ‘ਰਾਹੀ’ ਵਲੋਂ ਮੰਚ ਸੰਚਾਲਨ ਬਾਖੂਬੀ ਕੀਤਾ ਗਿਆ।  ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਨਵਨੀਤ ਕੁਮਾਰ, ਦਵਿੰਦਰ, ਜਸਵੀਰ ਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਨੇ ਵੀ ਭਾਗ ਲਿਆ। ਅਖੀਰ ਵਿੱਚ ਪ੍ਰੋ. ਹਰਬੰਸ ਕੌਰ ਗਿੱਲ ਨੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋਗਰਾਮ ਦੌਰਾਨ ਪੇਸ਼ ਕੀਤੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ (ਸੰਪਰਕ ਮੋ.ਨੰ.94638-37388)।
ਜਸਵਿੰਦਰ ਸਿੰਘ ‘ਕਾਈਨੌਰ’, ਪ੍ਰਧਾਨ।

Leave a Reply

Your email address will not be published. Required fields are marked *