Breaking
www.sursaanjh.com > ਚੰਡੀਗੜ੍ਹ/ਹਰਿਆਣਾ > ਸੱਥ ਵੱਲੋਂ “ਸ਼ਿਵਾਲਿਕ” ਮੈਗਜ਼ੀਨ ਰਿਲੀਜ਼ ਅਤੇ ਨਵੇਂ ਸਾਲ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਸੱਥ ਵੱਲੋਂ “ਸ਼ਿਵਾਲਿਕ” ਮੈਗਜ਼ੀਨ ਰਿਲੀਜ਼ ਅਤੇ ਨਵੇਂ ਸਾਲ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜਨਵਰੀ:
ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਨੇਡਾ ਤੋਂ ਆਏ ਨਾਮਵਰ ਗ਼ਜ਼ਲਗੋ ਜਸਪਾਲ ਸਿੰਘ ਦੇਸੂਵੀ, ਅਮਨ ਅਲਬੇਲਾ (ਗ੍ਰੀਸ), ਡਾ.  ਹਰਨੇਕ ਸਿੰਘ ਕਲੇਰ ਅਤੇ ਜਸਵਿੰਦਰ ਸਿੰਘ ਕਾਈਨੌਰ ਦੀ ਪ੍ਰਧਾਨਗੀ ਹੇਠ ਸੱਥ ਦੀ ਨਵੇਂ ਸਾਲ ਦੀ ਪਹਿਲੀ ਇਕੱਤਰਤਾ ਹੋਈ। ਨਵੇਂ ਸਾਲ ਦਾ ਵਿਸ਼ੇਸ਼ ਸੱਭਿਆਚਾਰਕ ਸਮਾਗਮ ਕਰਵਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਸੱਥ ਵੱਲੋਂ ਹੋਰ ਸਾਂਝਾ ਸੰਗ੍ਰਹਿ ਛਪਵਾਉਣ ਬਾਰੇ ਵੀ ਵਿਚਾਰ ਕੀਤੀ ਗਈ।
ਪ੍ਰਧਾਨਗੀ ਮੰਡਲ ਵੱਲੋਂ ਜੇ.ਐੱਸ.ਮਹਿਰਾ ਵੱਲੋਂ ਸੰਪਾਦਿਤ ਪੰਜਾਬੀ ਤ੍ਰੈਮਾਸਿਕ ਮੈਗਜ਼ੀਨ “ਸ਼ਿਵਾਲਿਕ” ਦੀ ਚੌਥੀ ਕਾਪੀ ਵੀ ਰਿਲੀਜ਼ ਕੀਤੀ ਗਈ। ਬਾਅਦ ਵਿੱਚ  ਚੱਲੇ ਕਵੀ ਦਰਬਾਰ ਵਿੱਚ ਜਗਦੇਵ ਸਿੰਘ ਰਡਿਆਲਾ, ਮੰਦਰ ਗਿੱਲ ਸਾਹਿਬਚੰਦੀਆ, ਰਾਜਵਿੰਦਰ ਸਿੰਘ ਗੱਡੂ, ਤਰਸੇਮ ਸਿੰਘ ਕਾਲੇਵਾਲ, ਬਲਵਿੰਦਰ ਸਿੰਘ ਢਿੱਲੋਂ, ਪ੍ਰਤਾਪ ਪਾਰਸ ਗੁਰਦਾਸਪੁਰੀ, ਨੀਲਮ ਨਾਰੰਗ, ਧਿਆਨ ਸਿੰਘ ਕਾਹਲੋਂ, ਬੰਤ ਸਿੰਘ ਦੀਪ, ਪਿਆਰਾ ਸਿੰਘ ਰਾਹੀ, ਸੁੱਚਾ ਸਿੰਘ ਮਸਤਾਨਾ, ਕੇਸਰ ਸਿੰਘ ਇੰਸਪੈਕਟਰ, ਜਸਪਾਲ ਸਿੰਘ ਦੇਸੂਵੀ, ਜਸਵਿੰਦਰ ਸਿੰਘ ਕਾਈਨੌਰ, ਖ਼ੁਸ਼ੀ ਰਾਮ ਨਿਮਾਣਾ, ਬਲਦੇਵ ਸਿੰਘ ਬਿੰਦਰਾ, ਕਾਜਲ ਮਹਿਰਾ ਲੁਧਿਆਣਾ ਤੋਂ ਅਤੇ ਅਮਨ ਅਲਬੇਲਾ ਆਦਿ  ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਕੀਤਾ ਗਿਆ। ਸਰੂਪ ਸਿਆਲਬੀ ਅਤੇ ਡਾ.ਹਰਨੇਕ ਸਿੰਘ ਕਲੇਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ।

Leave a Reply

Your email address will not be published. Required fields are marked *