ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ:
ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ (ਕੈਨੇਡਾ) ਸਨ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਸੁਰਜੀਤ ਸੁਮਨ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਗੁਰੂ ਸਾਹਿਬ ਨੂੰ ਸਮਰਪਿਤ ਚੱਲੇ ਕਵੀ ਦਰਬਾਰ ਵਿਚ ਸਾਰੇ ਸ਼ਾਇਰਾਂ ਵੱਲੋਂ ਗੁਰੂ ਜੀ ਨਾਲ ਸੰਬੰਧਿਤ ਰਚਨਾਵਾਂ ਹੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿਚ ਤਰਸੇਮ ਸਿੰਘ ਕਾਲੇਵਾਲ, ਗੁਰਮੀਤ ਸਿੰਘ ਸਿੰਗਲ,


ਰਾਜਵਿੰਦਰ ਸਿੰਘ ਗੱਡੂ, ਦਲਬੀਰ ਸਿੰਘ ਸਰੋਆ, ਪਿਆਰਾ ਸਿੰਘ ਰਾਹੀ, ਹਾਕਮ ਸਿੰਘ ਨੱਤਿਆਂ, ਕੇਸਰ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ ਢਿੱਲੋਂ, ਮੰਦਰ ਗਿੱਲ ਸਾਹਿਬਚੰਦੀਆ, ਸਰਬਜੀਤ ਸਿੰਘ, ਸਮਿੱਤਰ ਸਿੰਘ ਦੋਸਤ, ਜਗਤਾਰ ਸਿੰਘ ਜੋਗ, ਮਲਕੀਤ ਸਿੰਘ ਨਾਗਰਾ, ਅਮਰਜੀਤ ਕੌਰ ਮੋਰਿੰਡਾ, ਮਾਸਟਰ ਮਲਕੀਤ ਸਿੰਘ, ਧਿਆਨ ਸਿੰਘ ਕਾਹਲੋ, ਖੁਸ਼ੀ ਰਾਮ ਨਿਮਾਣਾ, ਗੁਰਸ਼ਰਨ ਸਿੰਘ ਕਾਕਾ, ਨਰਿੰਦਰ ਕੌਰ ਲੌਂਗੀਆ, ਰਵਿੰਦਰ ਲੁਬਾਣਾ, ਗੁਰਵਿੰਦਰ ਗੁਰੀ, ਜਸਵਿੰਦਰ ਸਿੰਘ ਕਾਈਨੌਰ, ਸੁਰਜੀਤ ਸੁਮਨ, ਸੁਰਿੰਦਰ ਸਿੰਘ ਰਸੂਲਪੁਰ, ਨੀਲਮ ਨਾਰੰਗ, ਰਤਨ ਬਾਬਕ ਵਾਲਾ, ਜਸਮਿੰਦਰ ਸਿੰਘ ਰਾਓ ਅਤੇ ਜਿਤੇਸ਼ ਤਾਂਗੜੀ ਆਦਿ ਨੇ ਭਾਗ ਲਿਆ।
ਜਸਪਾਲ ਸਿੰਘ ਦੇਸੂਵੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਾਲੀਆਂ ਸਿਖਿਆਵਾਂ ਉੱਤੇ ਚੱਲਣ ਦੀ ਅਪੀਲ ਕੀਤੀ ਅਤੇ ਸੱਥ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ, ਮੋਹਾਲੀ (ਰਜਿ. ), ਜਿਸ ਦੇ ਉਹ ਚੇਅਰਮੈਨ ਹਨ ਅਤੇ ਸਾਹਿਤਕ ਸੱਥ ਖਰੜ ਵੱਲੋਂ ਸਾਂਝੇ ਤੌਰ ‘ਤੇ ਫਰਵਰੀ 2026 ਵਿਚ ਖਰੜ ਵਿਖੇ ਇਕ ਵਿਸ਼ਾਲ ਸਾਹਿਤਕ ਪ੍ਰੋਗਰਾਮ ਕਰਾਉਣ ਦਾ ਐਲਾਨ ਕੀਤਾ। ਸੱਥ ਵੱਲੋਂ ਜਸਪਾਲ ਦੇਸੂਵੀ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ਼ ਪਿਆਰਾ ਸਿੰਘ ਰਾਹੀ ਵਲੋਂ ਬਾਖੂਬੀ ਨਿਭਾਏ ਗਏ। ਇਸ ਤੋਂ ਇਲਾਵਾ ਜਗਤਾਰ ਸਿੰਘ ਖੇੜੀ, ਐਡਵੋਕੇਟ ਨਰਿੰਦਰ ਸਿੰਘ ਅਤੇ ਨਰਿੰਦਰ ਸਿੰਘ ਲੌਂਗੀਆ ਆਦਿ ਵੀ ਹਾਜ਼ਰ ਹੋਏ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ।
ਸੰਪਰਕਃ 9463837388

