www.sursaanjh.com > ਅੰਤਰਰਾਸ਼ਟਰੀ > ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਹੋਇਆ ਰਲੀਜ਼ 

ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਹੋਇਆ ਰਲੀਜ਼ 

ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਹੋਇਆ ਰਲੀਜ਼ 
ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਨਰਾਇਣ ਗਰੁੱਪ ਦੇ ਪ੍ਰਿੰਸੀਪਲ ਕੁਸਮ ਅਰੋੜਾ ਹੋਏ ਸ਼ਾਮਿਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਗਸਤ:
ਹਰਦੇਵ ਸਿੰਘ ਪੁਰੇਵਾਲ਼ ਦਾ ਪਲੇਠਾ ਕਾਵਿ ਸੰਗ੍ਰਹਿ “ਮੈਂ ਚਾਹੁੰਦਾ ਸੀ ਕਦੋਂ ਮਰਨਾ“ ਪੰਜਾਬ ਕਲਾ ਭਵਨ ਸੈਕਟਰ, 16  ਚੰਡੀਗੜ੍ਹ ਵਿਖੇ ਰਲੀਜ਼ ਕੀਤਾ ਗਿਆ, ਜਿਸ ਵਿਚ ਕਲਾ ਜਗਤ ਨਾਲ ਜੁੜੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਜਗਸੀਰ ਸਿੰਘ ਮਾਨ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਨਾਰਾਇਣਆ ਗਰੁੱਪ ਦੇ ਪ੍ਰਿੰਸੀਪਲ ਕੁਸਮ ਅਰੋੜਾ ਸ਼ਾਮਿਲ ਹੋਏ।
ਪ੍ਰਿੰਸੀਪਲ ਕੁਸਮ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਵਿਦੇਸ਼ਾਂ ਦੀ ਬਜਾਏ ਇੰਡੀਆ ਵਿੱਚ ਪੜ੍ਹਕੇ ਤਰੱਕੀ ਕਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਰਚਨਾਤਮਕ ਨਿਰਦੇਸ਼ਕ ਹਰਪਿੰਦਰ ਜੀਤ ਸਿੰਘ ਵੀ ਮਜੂਦ ਸਨ। ਉਨ੍ਹਾਂ ਨੇ ਆਪਣੀ ਕਿਸਮਤ ਤੇ ਭਰੋਸਾ ਨਾ ਕਰਨ ਦੀ ਬਜਾਏ ਮਿਹਨਤ ਕਰਨ ਦੀ ਸਲਾਹ ਦਿੱਤੀ ਅਤੇ ਸੋਸ਼ਲ ਮੀਡੀਆ ਨੂੰ ਸਿਰਫ ਆਪਣੇ ਕੰਮ ਲਈ ਵਰਤੋ ਕਰਨ ਅਤੇ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ।
ਪੰਜਾਬੀ ਲੋਕ ਗਾਇਕ ਹਰਜਾਪ ਅਤੇ ਗੁਰਕਰਨ ਪੁਰੇਵਾਲ ਨੇ ਆਪਣੇ ਗੀਤਾਂ ਨਾਲ ਸਮਾ ਬੰਨ੍ਹਿਆਂ। ਉਥੇ ਹੀ ਵਿਸ਼ੇਸ਼ ਤੌਰ ਤੇ ਪੁੱਜੇ ਰਮਨ ਮਿੱਤਲ ਅਤੇ ਅਰੁਣ  ਮਨਕੋਟੀਆ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਰਮਨ ਮਿੱਤਲ ਨੇ ਦੱਸਿਆ ਕਿ ਅੱਜ ਸਾਡੇ ਘਰਾਂ ਵਿਚ ਬਾਰ ਤਾਂ ਬਣ ਰਹੇ ਨੇ ਪਰ ਲਾਇਬ੍ਰੇਰੀ ਲਈ ਜਗ੍ਹਾ ਨਹੀਂ ਰਹੀ। ਉਹਨਾਂ ਨੇ ਜਿੱਥੇ ਪੜ੍ਹਨ ਦੇ ਮਹੱਤਵ ਬਾਰੇ ਦੱਸਿਆ, ਉੱਥੇ ਹੀ ਇਸ ਖੇਤਰ ਵਿਚ ਆਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਪੁਸਤਕ ‘ਮੈਂ ਚਾਹੁੰਦਾ ਸੀ ਕਦੋਂ ਮਰਨਾ“ ਵਿਚੋ ਕੁਝ ਰਚਨਾਵਾਂ ਵੀ ਪੜ੍ਹ ਕੇ ਸੁਣਾਈਆਂ ਅਤੇ ਲੇਖਕ ਦੀ ਸ਼ਲਾਘਾ ਕਰਦਿਆਂ ਹੌਸਲਾ ਅਫਜਾਈ ਕੀਤੀ।
ਇਸ ਪ੍ਰੋਗਰਾਮ ਨੂੰ ਰੇਡ ਬ੍ਰਿਕਸ ਰਾਇਲਟੀ ਬਿਲਡਰ ਐਂਡ ਕਾਂਸਲਟੈਂਟ ਵਾਲਿਆਂ ਨੇ ਸਪਾਂਸਰ ਕੀਤਾ। ਮੰਚ ਸੰਚਾਲਨ ਬੜੇ ਹੀ ਖ਼ੂਬਸੂਰਤ ਅੰਦਾਜ਼ ਵਿਚ ਨੈਸ਼ਨਲ ਅਵਾਰਡੀ ਨਵਨੀਤ ਕੌਰ ਨੇ ਕੀਤਾ। ਇੱਥੇ ਵਿਸ਼ੇਸ਼ ਤੌਰ ਤੇ ਕ੍ਰਿਏਟਿਵ ਡਾਇਰੈਕਟਰ ਹਰਪਿੰਦਰ ਜੀਤ ਸਿੰਘ ਦਾ  ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਹੇਠ ਇਹ ਪ੍ਰੋਗਰਾਮ ਸਿਰੇ ਚੜ੍ਹ ਸਕਿਆ।
ਫਿਲਮ ਆਰਟ ਥੀਏਟਰ ਜਗਤ ਦੀਆ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਜਿਨ੍ਹਾਂ ਵਿੱਚ ਫਿਲਮ ਐਕਟਰ ਸੰਨੀ ਗਿੱਲ, ਅੰਮ੍ਰਿਤਪਾਲ ਬਿੱਲਾ, ਨਗਿੰਦਰ ਗਖੜ, ਅੰਮ੍ਰਿਤਪਾਲ, ਦਿਲਾਵਰ ਸਿੱਧੂ, ਸ਼ਬਦੀਸ਼, ਹਰਮਨ ਪਾਲ ਆਦਿ ਮੌਜੂਦ ਸਨ। ਆਖਿਰ ਵਿਚ ਲੇਖਕ ਹਰਦੇਵ ਸਿੰਘ ਪੁਰੇਵਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *