www.sursaanjh.com > ਅੰਤਰਰਾਸ਼ਟਰੀ > ਹਰਪ੍ਰੀਤ ਸੰਧੂ ਦੀ ਫੋਟੋ ਕਲਾ ਨੁਮਾਇਸ਼ 19 ਤੋਂ 

ਹਰਪ੍ਰੀਤ ਸੰਧੂ ਦੀ ਫੋਟੋ ਕਲਾ ਨੁਮਾਇਸ਼ 19 ਤੋਂ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ:
ਉੱਘੇ ਫੋਟੋ ਕਲਾਕਾਰ ਹਰਪ੍ਰੀਤ ਸੰਧੂ ਦੀ ਫੋਟੋ ਕਲਾ ਨੁਮਾਇਸ਼ ‘ਪੰਜਾਬ ਇਨ ਫਰੇਮਜ਼’ 19 ਤੋਂ 21 ਅਗਸਤ ਤੱਕ ਇੱਥੇ ਪੰਜਾਬ ਕਲਾ ਭਵਨ ਦੀ ਆਰਟ ਗੈਲਰੀ ਵਿਖੇ ਲਗਾਈ ਜਾ ਰਹੀ ਹੈ। ਪੰਜਾਬ ਦੇ ਸੂਚਨਾ ਕਮਿਸ਼ਨਰ, ਹਰਪ੍ਰੀਤ ਸੰਧੂ ਦੀ ਇਹ ਨੁਮਾਇਸ਼ ਪੰਜਾਬ ਦੇ ਸੱਭਿਆਚਾਰ, ਵਿਰਸੇ ਅਤੇ ਕੁਦਰਤੀ ਦ੍ਰਿਸ਼ਾਂ ਦਾ ਪ੍ਰਗਟਾਵਾ ਹੋਵੇਗੀ।
ਇਸ ਫੋਟੋ ਕਲਾ ਪ੍ਰਦਰਸ਼ਨੀ ਵਿੱਚ ਸੂਬੇ ਦੀ ਕਲਾ, ਸੱਭਿਆਚਾਰ, ਕੁਦਰਤੀ ਦ੍ਰਿਸ਼, ਖੇਤੀਬਾੜੀ, ਇਤਿਹਾਸਿਕ ਅਤੇ ਧਾਰਮਿਕ ਵਿਰਸੇ ਦਾ ਖੁਲਾਸਾ ਹੋਵੇਗਾ, ਜਿਸ ਵਿੱਚ ਸੂਬੇ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਕੈਮਰੇ ਰਾਹੀਂ ਖਿੱਚੀਆਂ ਗਈਆਂ ਤਸਵੀਰਾਂ ਦੇ ਜ਼ਰੀਏ ਪੇਸ਼ ਕੀਤਾ ਜਾਏਗਾ। ਇਹ ਫੋਟੋ ਕਲਾ ਨੁਮਾਇਸ਼ ਪੰਜਾਬ ਕਲਾ ਪਰਿਸ਼ਦ ਦੀ ਸਰਪ੍ਰਸਤੀ ਹੇਠ ਲਗਾਈ ਜਾ ਰਹੀ ਹੈ ਜੋ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਹੈ।

Leave a Reply

Your email address will not be published. Required fields are marked *