ਚੰਡੀਗੜ੍ਹ 2 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅਕਾਲੀ ਦਲ ਦੇ ਸੀਨੀਅਰ ਆਗੂ ਸ਼ਿਆਮ ਲਾਲ ਮਾਜਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਖਰੜ ਵਿੱਚ ਵਿਕਾਸ ਦੇ ਅਧੂਰੇ ਪਏ ਕੰਮਾਂ ਸਮੇਤ ਹੋਰ ਸਮੱਸਿਆਵਾਂ ਸੁਣਨ ਦੇ ਲਈ ਹਲਕਾ ਖਰੜ ਦੇ ਪਿੰਡਾਂ ਦੇ ਲੋਕਾਂ ਦਾ ਜਨਤਾ ਦਰਬਾਰ 3 ਸਤੰਬਰ ਦਿਨ, ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ। ਅਕਾਲੀ ਆਗੂ ਨੇ ਦੱਸਿਆ ਕਿ ਮੁੱਲਾਂਪੁਰ ਬੈਰੀਅਰ ਵਿਖੇ ਲੱਗਣ ਵਾਲੇ ਇਸ ਜਨਤਾ ਦਰਬਾਰ ਵਿੱਚ ਸਾਬਕਾ ਕੈਬਨਟ ਮੰਤਰੀ ਅਤੇ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਵੀ ਸੱਦਿਆ ਗਿਆ ਹੈ।
ਸ਼ਿਆਮ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲਗਭਗ ਚਾਰ ਸਾਲ ਦਾ ਸਮਾਂ ਬਣਿਆ ਨੂੰ ਹੋ ਗਿਆ ਹੈ, ਪਰ ਹਲਕਾ ਖਰੜ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ, ਜਿਨਾਂ ਦੇ ਵਿੱਚ ਸੜਕਾਂ, ਪੁੱਲ, ਪੁਲੀਆਂ ਜਾਂ ਕੋਈ ਹੋਰ ਪ੍ਰੋਜੈਕਟ ਸਰਕਾਰ ਵੱਲੋਂ ਨਹੀਂ ਲਿਆਂਦਾ ਗਿਆ। ਅਕਾਲੀ ਆਗੂ ਨੇ ਦੱਸਿਆ ਕਿ ਇਸ ਮੌਕੇ ਹਲਕੇ ਦੇ ਪਿੰਡਾਂ ਦੇ ਲੋਕਾਂ ਦੀ ਹਾਜ਼ਰੀ ਵਿੱਚ ਅਨਮੋਲ ਗਗਨ ਮਾਨ ਨੂੰ ਹਲਕੇ ਦੇ ਵਿਕਾਸ ਸਬੰਧੀ ਸਵਾਲ ਕੀਤੇ ਜਾਣਗੇ। ਇਹਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਵੇਰੇ 10 ਵਜੇ ਮੁੱਲਾਂਪੁਰ ਬੈਰੀਅਰ ਵਿਖੇ ਪਹੁੰਚ ਕੇ ਆਪਣੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਮੁਸ਼ਕਿਲਾਂ ਬਾਰੇ ਜਰੂਰ ਦੱਸਿਆ ਜਾਵੇ ਤਾਂ ਜੋ ਵਿਧਾਇਕਾ ਸਮੇਤ ਸਰਕਾਰ ਦੇ ਕੰਨਾਂ ਤੱਕ ਹਲਕੇ ਦੇ ਲੋਕਾਂ ਦੀ ਆਵਾਜ਼ ਪਹੁੰਚਾਈ ਜਾਵੇ।

