ਚੰਡੀਗੜ੍ਹ 2 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਨੇ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨਾਲ ਟੁੱਟੀਆਂ ਸੜਕਾਂ ਤੇ ਪੁਲੀਆਂ ਨੂੰ ਠੀਕ ਕਰਨ ਲਈ ਕਿਹਾ ਹੈ। ਹਲਕਾ ਖਰੜ ਦੇ ਪਿੰਡ ਰੁੜਕੀ ਖਾਮ, ਪਲਹੇੜੀ, ਰਡਿਆਲਾ ਪਿੰਡਾਂ ਦੇ ਮੋਹਤਬਰ ਸੱਜਣਾਂ ਨੇ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨਾਲ ਮੀਟਿੰਗ ਕਰਕੇ ਆਪਣੇ ਪਿੰਡਾਂ ਦੀਆਂ ਖਸਤਾ ਹਾਲਤ ਸੜਕਾਂ, ਟੁੱਟੀਆਂ ਹੋਈਆਂ ਪੁਲੀਆਂ ਨੂੰ ਠੀਕ ਕਰਨ ਲਈ ਬੇਨਤੀ ਕੀਤੀ।
ਉਹਨਾਂ ਦੱਸਿਆ ਕਿ ਖਸਤਾ ਹਾਲਤ ਰਸਤਿਆਂ ਕਰਕੇ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ। ਟੁੱਟੇ ਰਸਤੇ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਰਾਣਾ ਗਿੱਲ ਨੇ ਤੁਰੰਤ ਹੀ ਆਪਣੀ ਟੈਕਨੀਕਲ ਟੀਮ, ਉਹਨਾਂ ਦੇ ਨਾਲ ਭੇਜ ਕੇ ਹਾਲਤ ਦਾ ਜਾਇਜ਼ਾ ਲੈਣ ਲਈ ਕਿਹਾ ਅਤੇ ਭਰੋਸਾ ਦਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਹਨਾਂ ਦੇ ਨਾਲ ਕਾਲਾ ਰਡਿਆਲਾ, ਜਥੇਦਾਰ ਹਰਬੰਸ ਸਿੰਘ, ਪਾਲਇੰਦਰ ਸਿੰਘ ਬਾਠ, ਐਮਸੀ ਹਰਪ੍ਰੀਤ ਗੁਜਰਾਲ, ਧਨਵੰਤ ਸਿੰਘ ਛਿੰਦਾ, ਬਲਜੀਤ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਕੇਸਰ ਸਿੰਘ, ਗੁਰਪ੍ਰੀਤ ਸਿੰਘ ਪਲਹੇੜੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਰੁੜਕੀ ਖਾਮ, ਕੁਲਵਿੰਦਰ ਸਿੰਘ ਸਰਪੰਚ ਪਲਹੇੜੀ, ਰਣਧੀਰ ਪੰਚ, ਗੁਰਤੇਜ ਪੰਚ, ਜਗਤਾਰ ਲੰਬੜਦਾਰ, ਸੁਰਿੰਦਰ ਸਿੰਘ, ਪਿੰਦੀ ਕਰਤਾਰਪੁਰ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।

