www.sursaanjh.com > ਚੰਡੀਗੜ੍ਹ/ਹਰਿਆਣਾ > ਹੁਸ਼ਿਆਰਪੁਰ ਵਿਖੇ ਕਰਵਾਇਆ ਬੱਚਿਆ ਦਾ ਸਾਹਿਤਕ ਮੁਕਾਬਲਾ

ਹੁਸ਼ਿਆਰਪੁਰ ਵਿਖੇ ਕਰਵਾਇਆ ਬੱਚਿਆ ਦਾ ਸਾਹਿਤਕ ਮੁਕਾਬਲਾ

ਹੁਸ਼ਿਆਰਪੁਰ ਵਿਖੇ ਕਰਵਾਇਆ ਬੱਚਿਆ ਦਾ ਸਾਹਿਤਕ ਮੁਕਾਬਲਾ
ਚੰਡੀਗੜ੍ਹ 5 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੱਚਿਆਂ ਵਿੱਚ ਸਾਹਿਤਕ ਤੇ ਸਭਿਆਚਾਰਕ ਚੇਟਕ ਲਾਉਣ ਲਈ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਸਾਹਿਤਕ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ  ਲਗਭਗ 40 ਬੱਚਿਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਸਤਨਾਮ ਸਿੰਘ ਸੋਕਰ ਨੇ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਾਹਿਤਕ ਕਿਤਾਬਾਂ ਤੇ ਸਟੇਸ਼ਨਰੀ ਵੰਡਕੇ ਵਿਸ਼ੇਸ਼ ਸਨਮਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਹਿਤ ਨਾਲ ਸਮਾਜ ਦੀ ਅਤੇ ਪ੍ਰਕਿਰਤੀ ਦੀ ਸਮਝ ਆਉਂਦੀ ਹੈ। ਤਰਕਸ਼ੀਲ ਸੁਸਾਇਟੀ ਮੋਹਾਲੀ ਵਲੋਂ ਸ਼ਮਸੇਰ ਸਿੰਘ ਅਤੇ ਇਕਬਾਲ ਸਿੰਘ ਨੇ ਜਾਦੂ ਦੇ ਟਰਿੱਕ ਦਿਖਾਏ। ਲੇਖਕ ਗੋਰਾ ਹੁਸ਼ਿਆਰਪੁਰੀ ਵਲੋਂ ਬੱਚਿਆਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ  ਜਿੰਦਗੀ ‘ਚ ਅੱਗੇ ਵਧਣ ਲਈ ਵਿਗਿਆਨਕ ਸੋਚ ਅਪਣਾਉਣਾ ਸਮੇਂ ਦੀ ਮੰਗ ਹੈ। ਇਸ ਸਮਾਗਮ ਵਿੱਚ ਮਾਸਟਰ ਜਰਨੈਲ ਕਰਾਂਤੀ ਅਤੇ ਗਰਿੰਦਰ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *