Breaking
www.sursaanjh.com > ਸਿੱਖਿਆ > ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੀ ਡੈਂਗੂ ਦੇ ਲਾਰਵੇ ਦੀ ਜਾਂਚ

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੀ ਡੈਂਗੂ ਦੇ ਲਾਰਵੇ ਦੀ ਜਾਂਚ

ਚੰਡੀਗੜ੍ਹ 29 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਿਹਤ ਮੰਤਰੀ ਡਾ ਬਲਵੀਰ ਸਿੰਘ, ਸਿਵਲ ਸਰਜਨ ਐਸ.ਏ ਐਸ ਨਗਰ ਡਾ. ਸੰਗੀਤਾ ਜੈਨ, ਡਾ. ਏਨਾਮਿਕਾਸੋਨੀ ਜ਼ਿਲਾ ਐਪੀਡੀਮੋਲੋਜਿਸਟ ਅਤੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਜੰਯੈਤੀ ਮਾਜਰੀ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਡਾ. ਅਰੁਣ ਬਾਂਸਲ ਨੋਡਲ ਅਫ਼ਸਰ, ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਤੇ ਸਵਰਨ ਸਿੰਘ ਹੈਲਥ ਇੰਸਪੈਕਟਰ ਦੀ ਅਗਵਾਈ ਵਿੱਚ ਪਿੰਡ ਜੰਯੈਤੀ ਮਾਜਰੀ, ਰਾਣੀ ਮਾਜਰਾ, ਓਮੈਕਸ ਝੁੱਗੀਆਂ, ਸਿਸਵਾਂ ਨਦੀ, ਜਵਾਹਰ ਨਵੋਦਿਆ ਵਿਦਿਆਲਿਆ ਰਕੋਲੀ ਅਤੇ ਪਿੰਡ ਬਹਿਲੋਲਪੁਰ ਵਿਖੇ ਵਿਸ਼ੇਸ਼ ਤੌਰ ਤੇ ਵੱਖ ਵੱਖ ਡੈਂਗੂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਹਨਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡੈਂਗੂ ਕੰਟੇਨਰ ਸਰਵੇ ਕੀਤਾ। ਡਾ. ਅਰੁਣ ਬਾਂਸਲ, ਨੋਡਲ ਅਫਸਰ ਨੇ ਪਿੰਡ ਜੰਯੈਤੀ ਮਾਜਰੀ ਵਿਖੇ ਲੋਕਾਂ ਨੂੰ ਦੱਸਿਆ ਕਿ ਡੈਂਗੂ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਡੈਂਗੂ ਅਤੇ ਮਲੇਰੀਆ ਦੇ ਸਾਰੇ ਟੈੱਸਟ ਅਤੇ ਦਵਾਈਆਂ ਸਰਕਾਰੀ ਹਸਪਤਾਲ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਉਪਲਬਧ ਹਨ।
ਸਵਰਨ ਸਿੰਘ, ਭੁਪਿੰਦਰ ਸਿੰਘ, ਮ ਪ ਹ ਸੁ ਮੇਲ ਨੇ ਦੱਸਿਆ ਕਿ ਅੱਜ ਪੂਰੇ ਬੂਥਗੜ੍ਹ ਬਲਾਕ ਵਿੱਚ ਸਿਹਤ ਟੀਮਾਂ ਅਤੇ ਵਿਲੇਜ਼ ਹੈਲਥ ਸੈਨੀਟੇਸ਼ਨ ਕਮੇਟੀ ਮੈਂਬਰ ਘਰ-ਘਰ ਵਿੱਚ ਜਾ ਕੇ ਕੰਨਟੇਨਰ ਸਰਵੇ ਕਰ ਰਹੀਆਂ ਹਨ। ਜਿਹਨਾਂ ਘਰਾਂ ਵਿੱਚ ਲਾਰਵਾ ਮਿਲਦਾ ਹੈ, ਉਸ ਵਿੱਚ ਲਾਰਵੀ ਸਾਈਡ ਪਾ ਦਿੱਤੀ ਜਾਂਦੀ ਹੈ, ਉਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ। ਇਹ ਵੀ ਦੱਸਿਆ ਗਿਆ ਕਿ ਪਾਣੀ ਕਿਸੇ ਵੀ ਥਾਂ  ਇੱਕਠਾ ਨਾ ਹੋਣ ਦਿੱਤਾ ਜਾਵੇ। ਇਕੱਠੇ ਹੋਏ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਛੱਤਾਂ ’ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ। ਅਜਿਹੇ ਕੱਪੜੇ ਪਾਓ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਮੱਛਰ ਨਾ ਕੱਟੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ। ਪਿੰਡ ਜੰਯੈਤੀ ਮਾਜਰੀ ਵਿਖੇ ਇਹ ਸਰਵੇ ਗੁਰਤੇਜ ਸਿੰਘ, ਜਸਪਾਲ ਸਿੰਘ ਸਿੰਘ,  ਮ ਪ ਹ ਵ ਮੇਲ ਅਤੇ ਆਸ਼ਾ ਵਰਕਰ ਵੱਲੋਂ ਕੀਤਾ ਗਿਆ ਹੈ। ਇਸ ਮੋਕੇ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਪੰਚ ਅਤੇ ਸਰਪੰਚ ਆਦਿ ਮੌਜੂਦ ਸਨ।

Leave a Reply

Your email address will not be published. Required fields are marked *