ਸਾਲ 2023 ਦੀਆਂ ਸਰਵੋਤਮ ਕਿਤਾਬਾਂ ਲਈ ਅੱਠ ਕਿਤਾਬਾਂ ਚੁਣੀਆਂ ਗਈਆਂ – ਸੁਭਾਸ਼ ਭਾਸਕਰ
ਹਰੇਕ ਕਿਤਾਬ ਨੂੰ 25-25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:


ਚੰਡੀਗੜ੍ਹ ਸਾਹਿਤ ਅਕਾਦਮੀ ਨੇ ਸਾਲ 2023 ਲਈ ਹਿੰਦੀ, ਪੰਜਾਬੀ, ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਛਪੀਆਂ ਕਿਤਾਬਾਂ ਵਿੱਚੋਂ ਸਰਵੋਤਮ ਕਿਤਾਬਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ 25-25 ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਵਰਨਣਯੋਗ ਹੈ ਕਿ ਇਸ ਕਾਰਜ ਲਈ ਅਕਾਦਮੀ ਵੱਲੋਂ ਚੰਡੀਗੜ੍ਹ ਦੇ ਲੇਖਕਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।
ਹਿੰਦੀ ਭਾਸ਼ਾ ਲਈ ਚਾਰ ਲੇਖਕਾਂ ਦੀਆਂ ਕਿਤਾਬਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪੰਕਜ ਮਾਲਵੀਆ ਦੀ ਥੀਏਟਰ ਕੇ ਬਾਅਦ, ਰਾਜਿੰਦਰ ਨੀਸ਼ਲੇਸ਼ ਦੀ ਬਾਲ ਕਿਤਾਬ ਸੂਰਜ ਕਾ ਘੋੜਾ, ਯੋਜਨਾ ਰਾਵਤ ਦੇ ਕਹਾਣੀ ਸੰਗ੍ਰਹਿ ਪੂਰਵਰਾਗ ਅਤੇ ਵਿਜੈ ਕਪੂਰ ਦੇ ਕਾਵਿ ਸੰਗ੍ਰਹਿ ਤੁਮਹੀਂ ਬਤਾਓ ਸ਼ਾਮਿਲ ਹਨ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਹਰਬੰਸ ਕੌਰ ਗਿੱਲ ਦੇ ਕਾਵਿ ਸੰਗ੍ਰਹਿ ਕਰਕ ਕਲੇਜੇ ਮਾਹਿ, ਬਹਾਦਰ ਸਿੰਘ ਗੋਸਲ਼ ਦੇ ਬਾਲ ਸਾਹਿਤ ਮੇਰੀਆਂ ਸਰੇਸ਼ਟ ਬਾਲ ਕਹਾਣੀਆਂ ਦੀ ਚੋਣ ਹੋਈ ਹੈ।
ਅੰਗਰੇਜ਼ੀ ਭਾਸ਼ਾ ਲਈ ਲਿਲੀ ਸਵਰਨ ਸਿੰਘ ਦੇ ਕਾਵਿ ਸੰਗ੍ਰਹਿ ਦ ਡੀਵਾਈਨ ਅਤੇ ਰਾਜਬੀਰ ਦੇਸਵਾਲ ਦੀ ਕਹਾਣੀ ਕਿਤਾਬ ਜੀਂਦ ਅੰਟਾ ਨੂੰ ਚੁਣਿਆ ਗਿਆ ਹੈ। ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਵੱਲੋਂ ਸੁਰ ਸਾਂਝ ਡਾਟ ਕਾਮ ਨਾਲ਼ ਇਹ ਜਾਣਕਾਰੀ ਸਾਂਝੀ ਕੀਤੀ ਗਈ।

