www.sursaanjh.com > ਅੰਤਰਰਾਸ਼ਟਰੀ > ਉੱਘੇ ਸਾਹਿਤਕਾਰਾਂ ਸਰਵਸ਼੍ਰੀ ਸੁਰਜੀਤ ਜੱਜ ਅਤੇ ਸੁਰਿੰਦਰ ਰਾਮਪੁਰੀ ਨੂੰ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਐਲਾਨ/ ਡਾ. ਕੇਵਲ ਸਿੰਘ ਪਰਵਾਨਾ

ਉੱਘੇ ਸਾਹਿਤਕਾਰਾਂ ਸਰਵਸ਼੍ਰੀ ਸੁਰਜੀਤ ਜੱਜ ਅਤੇ ਸੁਰਿੰਦਰ ਰਾਮਪੁਰੀ ਨੂੰ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਐਲਾਨ/ ਡਾ. ਕੇਵਲ ਸਿੰਘ ਪਰਵਾਨਾ

ਉੱਘੇ ਸਾਹਿਤਕਾਰਾਂ ਸਰਵਸ਼੍ਰੀ ਸੁਰਜੀਤ ਜੱਜ ਅਤੇ ਸੁਰਿੰਦਰ ਰਾਮਪੁਰੀ ਨੂੰ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਐਲਾਨ/ ਡਾ. ਕੇਵਲ ਸਿੰਘ ਪਰਵਾਨਾ
ਮਾਨਵਵਾਦੀ ਰਚਨਾ ਵਿਚਾਰ ਮੰਚ ਪੰਜਾਬ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਐਵਾਰਡ
ਮੰਚ ਵੱਲੋਂ 11 ਅਗਸਤ 2024 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪ੍ਰਦਾਨ ਕੀਤਾ ਜਾਵੇਗਾ ਇਹ ਐਵਾਰਡ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਗਸਤ:
*
ਡਾ. ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਮਾਨਵਵਾਦੀ ਰਚਨਾ ਮੰਚ ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਮੈਂਬਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸੰਨ 2022 ਦਾ 24ਵਾਂ  ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ  ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਸ਼੍ਰੀ ਸੁਰਜੀਤ ਜੱਜ ਅਤੇ 2023 ਦਾ ਐਵਾਰਡ ਪੰਜਾਬੀ ਲਿਖਾਰੀ ਸਭਾ ਰਾਮਪੁਰ(ਰਜਿ:) ਦੇ ਸਾਬਕਾ ਪ੍ਰਧਾਨ ਕਹਾਣੀਕਾਰ ਅਤੇ ਸ਼ਾਇਰ  ਸ਼੍ਰੀ ਸੁਰਿੰਦਰ ਰਾਮਪੁਰੀ ਨੂੰ ਦਿੱਤਾ ਜਾਵੇਗਾ।
ਮੰਚ ਦੇ ਪ੍ਰਧਾਨ ਕੇਵਲ ਸਿੰਘ ਪਰਵਾਨਾ ਦੇ ਦੱਸਣ ਅਨੁਸਾਰ ਇਹ ਐਵਾਰਡ 11 ਅਗਸਤ 2024 ਦਿਨ ਐਤਵਾਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿੱਚ ਦਿੱਤੇ ਜਾਣਗੇ।

Leave a Reply

Your email address will not be published. Required fields are marked *