‘ਆਓ ਰੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ’ : ਬਲਜਿੰਦਰ ਸਿੰਘ ਸਹੇੜੀ
ਚੰਡੀਗੜ੍ਹ 6 ਅਗਸਤ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਜ਼ਿਲ੍ਹਾ ਮੋਹਾਲੀ ਪਸ਼ੂ ਮੰਡੀ ਖਾਨਪੁਰ ਵਿੱਚ ਅੱਜ ਇੱਕ ਦਿਨ ਵਿੱਚ 100 ਛਾਂਦਾਰ/ ਫ਼ਲਦਾਰ ਪੌਦੇ ਲਗਾਏ ਗਏ। ਮੋਹਾਲੀ ਦੇ ਮਿਲਕ ਪਲਾਂਟ ਵੇਰਕਾ ਦੇ ਡਾਇਰੈਕਟਰ ਬਲਜਿੰਦਰ ਸਿੰਘ ਸਹੇੜੀ ਨੇ ਆਪਣੇ ਹੱਥਾਂ ਨਾਲ ਪੰਜਾਬ ਦੇ ਪਸ਼ੂ ਮੰਡੀ ਦੇ ਠੇਕੇਦਾਰਾਂ ਵੱਲੋਂ ਰੁੱਖ ਲਗਾ ਕੇ ਸਾਰਿਆਂ ਨੂੰ ਵੱਧ ਤੋ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਦਰੱਖਤਾਂ ਦੀ ਕਟਾਈ ਕਾਰਨ ਬਾਰਿਸ਼ ਘਟ ਗਈ ਹੈ ਅਤੇ ਤਾਪਮਾਨ ਦਿਨੋ ਦਿਨ ਵੱਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹਰਿਆਵਲ ਮੁਹਿੰਮ ਸ਼ਲਾਘਾਯੋਗ ਹੈ, ਜਿਸ ਤਹਿਤ ਪਸ਼ੂ ਮੰਡੀ ਖਾਨਪੁਰ ਦੇ ਵੱਖ ਵੱਖ ਢੁਕਵੇਂ ਸਥਾਨਾਂ ਉੱਪਰ ਪੌਦੇ ਲਗਾਏ ਜਾ ਰਹੇ ਹਨ। ਸਾਡਾ ਸਰਿਆਂ ਦਾ ਫਰਜ਼ ਬਣਦਾ ਹੈ ਕਿ ਬਿਮਰੀਆਂ ਤੋ ਬਚਾਅ ਲਈ, ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦਾ ਪਾਣੀ ਬਚਾਉਣ ਲਈ ਵੱਧ ਤੋ ਵੱਧ ਰੁੱਖ ਲਗਾਈਏ, ਕਿਉਂਕਿ ਚੰਗੇ ਅਤੇ ਸ਼ਾਂਤ ਵਾਤਾਵਰਣ ਵਿੱਚ ਚੰਗੀ ਸ਼ਖਸ਼ੀਅਤ ਦਾ ਵਿਕਾਸ ਹੁੰਦਾ ਹੈ ਤੇ ਗੰਧਲੇ ਵਾਤਾਵਰਨ ਵਿੱਚ ਅਪੰਗ ਸ਼ਖਸ਼ੀਅਤ ਵਿਕਸਤ ਹੁੰਦੀ ਹੈ ਅਤੇ ਤਣਾਅ ਵੀ ਪੈਦਾ ਹੁੰਦਾ ਹੈ।
ਸਾਡੇ ਮਹਾਨ ਗੁਰੂਆਂ ਨੇ ਵੀ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਸਾਨੂੰ ਵਾਤਾਵਰਨ ਨੂੰ ਬਚਾਉਣ ਦਾ ਸੰਕਲਪ ਲੈਂਦੇ ਹੋਏ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ। ਉਨ੍ਹਾਂ ‘ਆਓ ਮਿਲ ਕੇ ਰੁੱਖ ਲਗਾਈਏ ਵਾਤਾਵਰਣ ਨੂੰ ਸਾਫ ਬਣਾਈਏ’ ਦੇ ਸਲੋਗਨ ਨੂੰ ਦੁਹਰਾਇਆ। ਇਸ ਮੌਕੇ ਮਲਕੀਤ ਸਿੰਘ ਜੱਟਾਂ ਮਾਜਰੀ ,ਨਿਰਵੈਰ ਸਿੰਘ ਫਤਹਿ ਪੁਰ, ਦਲਵੀਰ ਸਿੰਘ ਪਪਰਾਲੀ, ਸਤਵੰਤ ਸਿੰਘ ਇੰਸਪੈਕਟਰ ਫੂਡ ਸਪਲਾਈ ਮਾਛੀਵਾੜਾ, ਜਗਜੀਤ ਸਿੰਘ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।

