ਅਦਾਰਾ ਹੁਣ ਵੱਲੋਂ ਕਵਿੱਤਰੀ ਸੁਰਜੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ ”ਕਿਛੁ ਸੁਣੀਏ ਕਿਛੁ ਕਹੀਐ” ਅਨੁਵਾਨ ਤਹਿਤ ਕਵੀ ਦਰਸ਼ਨ ਬੁੱਟਰ ‘ਗੱਲਾਂ’ ਅਤੇ ਸ਼ਾਇਰੀ ਸਮਾਗਮ ਰਚਾਇਆ ਗਿਆ – ਸੁਸ਼ੀਲ ਦੁਸਾਂਝ
ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ:
ਬੀਤੇ ਦਿਨ ਅਦਾਰਾ ਹੁਣ ਵੱਲੋਂ ਕਵਿੱਤਰੀ ਸੁਰਜੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ ”ਕਿਛੁ ਸੁਣੀਏ ਕਿਛੁ ਕਹੀਐ” ਅਨੁਵਾਨ ਤਹਿਤ ਕਵੀ ਦਰਸ਼ਨ ਬੁੱਟਰ ‘ਗੱਲਾਂ’ ਅਤੇ ਸ਼ਾਇਰੀ ਸਮਾਗਮ ਰਚਾਇਆ ਗਿਆ, ਜਿਸ ਵਿੱਚ ਕਵੀ ਦਰਸ਼ਨ ਬੁੱਟ ਅਤੇ ਕਵੀ ਬਲਵਿੰਦਰ ਸੰਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।


ਸਮਾਗਮ ਦੇ ਸ਼ੁਰੂਆਤ ਗੁਰਜੋਤ ਵੱਲੋਂ ਗਾਏ ਗੀਤ ਸੋਹਣਿਆਂ ਵੀਰਾਂ ਮੈਂ ਤੈਨੂੰ ਘੋੜੀ ਚੜ੍ਹੇਂਦੀ ਆਂ ਨਾਲ਼ ਹੋਈ। ਹੋਰ ਗੀਤਾਂ ਦੀ ਲੜੀ ਵਿੱਚ ਹਰਪ੍ਰੀਤ ਸੰਧੂ ਨੇ ਘੋੜੀ ਮੱਲਾ ਵੇ ਤੇਰੀ ਸੋਹਣੀ, ਅਮਰਜੀਤ ਕੋਮਲ ਅਤੇ ਹਰਪ੍ਰੀਤ ਸੰਧੂ ਨੇ ਸਾਂਝੇ ਰੂਪ ਵਿੱਚ ਗੀਤ ਵੇ ਪੇੇਕੇ ਭਾਬੋ ਬੁਰੀ, ਹਰਭਜਨ ਢਿੱਲੋਂ ਨੇ ਗੀਤ ਵੇ ਮੇਰਿਆ ਵਹਿਮੀਆਂ ਢੋਲਾ ਗਾਇਆ, ਬਾਬੂ ਰਾਮ ਦੀਵਾਨਾ ਨੇ ਸੋਹਣੀ ਸੋਹਣੀ ਮਿੱਠੀ ਮਿੱਠੀ ਬੋਲੀ ਏ ਪੰਜਾਬ ਦੀ, ਸੁਰਿੰਦਰ ਅਤੈ ਸਿੰਘ ਨੇ ਨੀ ਮੈਂ ਤਾਰਿਆਂ ਦੇ ਕੰਨੀਂ ਪਾਵਾਂ ਬੁੰਦੇ ਤੇ ਟਿੱਕਾ ਨੀ ਲਗਾਵਾਂ ਚੰਨ ਦਾ ਗੀਤ ਸੁਣਾਇਆ। ਸੁਰਜੀਤ ਕੌਰ ਬੈਂਸ ਨੇ ਰੇਸ਼ਮੀ ਯਾਦਾਂ ਅਤੇ ਮੇਘਾ ਦਾਰੂ ਬਣ ਜਾ ਦਿਲ ਦਾ ਗੀਤ ਗਾ ਕੇ ਮਾਹੌਲ ਵਿੱਚ ਵੱਖਰੀ ਤਰ੍ਹਾਂ ਦੇ ਰੰਗ ਭਰੇ। ਸੁਰਿੰਦਰ ਗਿੱਲ ਨੇ ਵਿਸ਼ੇਸ਼ ਤੂੰਬੀ ਵਜਾ ਕੇ ਮਿਰਜ਼ਾ ਗਾਇਆ। ਇਸੇ ਤਰ੍ਹਾਂ ਤਰਸੇਮ ਰਾਜ ਨੇ ਆਪਣੇ ਗੀਤ ਰਾਹੀਂ ਭਗਤ ਸਿੰਘ-ਰਾਜਗੁਰੂ-ਸੁਖਦੇਵ ਨੂੰ ਯਾਦ ਕੀਤਾ।
ਸਿਰੀ ਰਾਮ ਅਰਸ਼ ਨੇ ਗ਼ਜ਼ਲ ਨ੍ਹੇਰੇ ਦੀ ਜਨਣੀ ਹਕੂਮਤ ਕਰ ਰਹੀ ਹੈ, ਜੈਨਇੰਦਰ ਚੌਹਾਨ ਨੇ ਗ਼ਜ਼ਲ ਇਹ ਜੋ ਮੱਧਮ ਜਿਹੀ ਲੋਅ ਦਿਸ ਰਹੀ ਹੈ ਅਤੇ ਸਿਮਰਨਜੋਤ ਮਾਨ ਨੇ ਗ਼ਜ਼ਲ ਪਿੰਡ ਦੀ ਮਿੱਟੀ ਨੂੰ ਸਹਿਕੇ ਜਿਉਂ ਕੋਈ ਪ੍ਰਵਾਸ ਵਿੱਚ ਸੁਣਾਈਆਂ। ਗੁਰਦੇਵ ਕੌਰ ਕਾਂਸਲ ਨੇ ਸਾਹਿਬ ਲੁਧਿਆਣਵੀ ਦੀ ਨਜ਼ਮ, ਕਮਲਦੀਪ ਨੇ ਹਿੰਦੀ ਕਵਿੱਤਰੀ ਜਸਿੰਤਾ ਕੇਰਕੇਪ ਦੀ ਕਵਿਤਾ ਸ਼ਾਤਿਰ ਆਦਮੀ, ਬਲਕਾਰ ਸਿੰਘ ਨੇ ਕਵਿਤਾ ਇੱਕ ਕਲੀ ਦੀ ਮਾਲੀ ਨੂੰ ਫਰਿਆਦ, ਦੀਪਕ ਸ਼ਰਮਾ ਚਨਾਰਥਲ਼ ਨੇ ਕਵਿਤਾ ਗ੍ਰੰਥ ਪੜ੍ਹੇ ਬੜੇ ਪੋਥੀਆਂ ਵੀ ਪੜ੍ਹਦਾ ਹਾਂ, ਉਡਾਰੀਆਂ ਸੀਰੀਅਲ ਦੀ ਅਦਾਕਾਰਾ ਗੁਰਿੰਦਰ ਗੌਰੀ ਨੇ ਆਪਣੇ ਪੁੱਤਰ ਦੀ ਲਿਖੀ ਨਜ਼ਮ ਹਾਥੋਂ ਦੀ ਲਕੀਰੋਂ ਸੇ ਜੰਗ ਮੈਨੇ ਛੇੜ ਦੀ, ਜਸਬੀਰ ਭੁੱਲਰ ਨੇ ਨਜ਼ਮ ਅੱਗ ਦੇ ਬੁਝਣ ਪਿੱਛੋਂ ਹੁੰਦੀ ਹੈ ਸੁਆਹ ਦੇ ਢੇਰ ਵਿੱਚ, ਸੁਸ਼ੀਲ ਦੁਸਾਂਝ ਨੇ ਕਵਿਤਾ ਗਧੇ, ਕੁੱਤੇ, ਤੋਤੇ, ਗੁਰਜੋਤ ਨੇ ਮਸਲਾ ਇਹ ਵੀ ਸੁਣਾਈ। ਸੁਰਜੀਤ ਸੁਮਨ ਨੇ ਗੀਤ ਝੱਲ ਨਾ ਹੋਵੇ ਸੇਕ ਅੰਮੜੀਏ ਸੁਣਾਇਆ। ਵਿਸ਼ੇਸ਼ ਤੌਰ ਤੇ ਪਹੁੰਚੇ ਕਵੀ ਬਲਵਿੰਦਰ ਸੰਧੂ ਨੇ ਹੇ ਕਵੀਮਨ ਕਵਿਤਾ ਕਮਾ, ਮਾਂ ਦੀ ਚੁੰਨੀ ਠੰਢੀ, ਥਿੰਦੀ, ਸਲ੍ਹਾਬੀ ਹੀ ਰਹਿੰਦੀ ਸਦਾ ਅਤੇ ਸ਼ੌਪਿੰਗ ਮੌਲ ਤੇ ਕੀੜੀਆਂ ਆਦਿ ਕਵਿਤਾਵਾਂ ਪੇਸ਼ ਕੀਤੀਆਂ।
ਸਮਾਗਮ ਦੇ ਦੂਜੇ ਦੌਰ ਵਿੱਚ ਹਾਜ਼ਰ ਸਰੋਤਿਆਂ ਵੱਲੋਂ ”ਕਿਛੁ ਸੁਣੀਏ ਕਿਛੁ ਕਹੀਐ” ਅਨੁਵਾਨ ਤਹਿਤ ਕਵੀ ਦਰਸ਼ਨ ਬੁੱਟਰ ‘ਗੱਲਾਂ’ ਅਤੇ ਸ਼ਾਇਰੀ ਦਰਸ਼ਨ ਬੁੱਟਰ ਦੀ ਸ਼ਾਇਰੀ ਅਤੇ ਉਨ੍ਹਾਂ ਦੀਆਂ ਗੱਲਾਂ ਦਾ ਆਨੰਦ ਮਾਣਿਆ ਗਿਆ। ਕਵੀ ਦਰਸ਼ਨ ਬੁੱਟਰ ਨੇ ਆਪਣੇ ਜੀਵਨ ਸੰਘਰਸ਼ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਸ ਦੇ ਜੀਵਨ ਸੰਘਰਸ਼ ਦੀਆਂ ਕੁਝ ਘਟਨਾਵਾਂ ਦੇ ਵਰਨਣ ਨੇ ਸਰੋਤਿਆਂ ਦੀਆਂ ਅੱਖਾਂ ਤਰਲ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਂ ਔਰਤ ਮਨ ਰਾਹੀਂ ਆਪਣੀ ਕਵਿਤਾ ਦੀ ਸਿਰਜਣਾ ਕਰਦਾ ਹਾਂ। ਮੇਰੇ ਅੰਦਰੋਂ ਔਰਤ ਪਾਤਰ ਕਦੀ ਗੁੰਮ ਨਹੀਂ ਹੁੰਦੀ। ਮੇਰੇ ਅੰਦਰ ਔਰਤ ਦੇ ਵੱਖ ਵੱਖ ਰੂਪ ਜਿਵੇਂ ਮਾਂ, ਭੈਣ, ਧੀ, ਪਤਨੀ ਆਦਿ ਸਮਾਏ ਹੋਏ ਹਨ। ਮਾਂ ਦਾ ਸੁਰਮਾ ਮੇਰੀਆਂ ਅੱਖਾਂ ਵਿੱਚ ਹੈ।
ਉਨ੍ਹਾਂ ਕਿਹਾ ਕਿ ਰਸੋਈ ਵਿੱਚ ਮੇਰੀਆਂ ਕਵਿਤਾਵਾਂ ਦੀ ਕਿਤਾਬ ਖੁੱਲ੍ਹੀ ਪਈ ਹੈ। ਜ਼ਿੰਦਗੀ ਵਿੱਚ ਮੈਂ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਗੁਆਇਆ ਹੈ। ਇਸ ਮੌਕੇ ਉਨ੍ਹਾਂ ਕਵਿਤਾਵਾਂ ਅੰਦਰਲਾ ਮੀਂਹ, ਰੁਮਾਲ, ਸੋਹਣੀ ਮੁਖਤਿਆਰੋ, ਭਾਨਾ ਭਾਨੀ ਮਾਰ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ। ਰੁਮਾਲ ਕਵਿਤਾ ਵਿੱਚੋਂ ਕਿੰਨਾ ਕੁਝ ਲਪੇਟਿਆ ਜਾ ਸਕਦੈ ਰੁਮਾਲ ਵਿੱਚ, ਕੀ ਨਦੀ ਕੀ ਨਾਰੀ ਕੀ ਨਾਰੀ ਕੀ ਕੁਦਰਤ, ਇਸ ਤਰ੍ਹਾਂ ਲਗਦੈ ਜਿਵੇਂ ਕੁਝ ਖਾਸ ਬਾਕੀ ਹੈ ਅਜੇ, ਮੇਰੇ ਪੈਰਾਂ ਨੂੰ ਸਫਰ ਦੀ ਆਸ ਬਾਕੀ ਹੈ ਅਜੇ ਕਵਿਤਾਵਾਂ ਸੁਣਾਈਆਂ। ਦਰਸ਼ਨ ਬੁੱਟਰ ਨੇ ਸਾਹਿਤ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਰੋਤਿਆਂ ਨਾਲ਼ ਸਾਂਝਾ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਉੱਤਮ, ਕਹਾਣੀਕਾਰ ਗੁਰਮੀਤ ਸਿੰਗਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਦਾਮਨੀ ਕਾਂਡ ਵੇਲ਼ੇ ਸਿਰਜੀ ਕਵਿਤਾ ਕੀ ਨਦੀ ਕੀ ਨਾਰੀ ਕੀ ਨਾਰੀ ਕੀ ਕੁਦਰਤ ਅੱਜ ਕਲਕੱਤਾ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਟਰੇਨੀ ਵਿਦਿਆਰਥਣ ਅਤੇ ਹੋਰ ਅਨੇਕਾਂ ਔਰਤਾਂ/ ਲੜਕੀਆਂ ਨਾਲ਼ ਹੋ ਰਹੀਆਂ ਘਿਨਾਉਣੀਆਂ ਘਟਨਾਵਾਂ ਦੀ ਯਾਦ ਦਿਵਾਉਂਂਦੀ ਹੈ ਅਤੇ ਅਸੀਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸੁਸ਼ੀਲ ਦੋਸਾਂਝ ਵੱਲੋਂ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।

