ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ ਵੱਲੋਂ – ਘਰ ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਤਹਿਤ ਕੁਲਜਿੰਦਰ ਸਿੰਘ ਘੁਮਾਣ Kuljinder Ghumaan ਦੇ ਘਰ ਪਿੰਡ ਖੇੜਾ ਵਿੱਚ ਅੰਬ, ਅੰਜ਼ੀਰ, ਆੜੂ, ਬੱਗੂ ਗੋਸ਼ਾ, ਨਿੰਬੂ, ਆਂਵਲਾ ਆਦਿ ਫ਼ਲਦਾਰ ਬੂਟੇ ਲਗਾਏ
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ
ਹਰ ਰੋਜ਼ ਘਰਾਂ ਵਿੱਚ ਲਗਾਏ ਜਾ ਨੇ ਫ਼ਲਦਾਰ ਰੁੱਖ

ਮਿਹਨਤ ਤੇ ਲਗਨ ਨੂੰ ਪੈਣ ਲੱਗਿਆ ਹੈ ਆਸਾਂ – ਉਮੀਦਾਂ ਦਾ ਬੂਰ ਤੇ ਰੁੱਖਾਂ – ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ ਵੱਡਾ ਹੋ ਰਿਹਾ
ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਸਿਤੰਬਰ:
”ਸਮਰਾਲਾ ਹਾਕੀ ਕਲੱਬ” ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਕਲੱਬ ਮੈਂਬਰਾਂ ਵੱਲੋਂ ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਰਾਲ਼ਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਕਾਫ਼ਲੇ ਨਾਲ ਜੁੜ ਕੇ ਸਾਡੇ ਬਹੁਤ ਪਿਆਰੇ ਦੋਸਤ ਕੁਲਜਿੰਦਰ ਸਿੰਘ ਘੁਮਾਣ Kuljinder Ghumaan ਦੇ ਘਰ 
ਪਿੰਡ ਖੇੜਾ ਵਿੱਚ ਅੰਬ, ਅੰਜ਼ੀਰ, ਆੜੂ, ਬੱਗੂ ਗੋਸ਼ਾ, ਨਿੰਬੂ ਅਤੇ ਆਂਵਲਾ ਆਦਿ ਫ਼ਲਦਾਰ ਬੂਟੇ ਲਗਾਏ ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਮਰਾਲਾ ਹਾਕੀ ਕਲੱਬ ਦੀ ਇਸ ਮੁਹਿੰਮ ਨਾਲ ਜੁੜਿਆ ਜਾਵੇ ਅਤੇ ਆਪਣੇ ਘਰ ਵਿੱਚ ਫ਼ਲਦਾਰ ਰੁੱਖ਼ ਲਗਾਏ ਜਾਣ ਤਾਂ ਜੋ ਸਾਵੀਂ ਧਰਤ ਨੂੰ ਸੋਹਣੀ ਤੇ ਹਰਿਆ ਭਰਿਆ ਕਰਕੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।