www.sursaanjh.com > ਚੰਡੀਗੜ੍ਹ/ਹਰਿਆਣਾ > ਪਿੰਡ ਪੜੌਲ ਵਿਖੇ ਚੋਣਾਂ ਨੂੰ ਲੈ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ

ਪਿੰਡ ਪੜੌਲ ਵਿਖੇ ਚੋਣਾਂ ਨੂੰ ਲੈ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ

ਪਿੰਡ ਪੜੌਲ ਵਿਖੇ ਚੋਣਾਂ ਨੂੰ ਲੈ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ
ਚੰਡੀਗੜ੍ਹ  1 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੇੜਲੇ ਪਿੰਡ ਪੜੌਲ ਵਿਖੇ ਮਾਜਰੀ ਬਲਾਕ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਦਨ ਸਿੰਘ ਦੀ ਰਹਿਨੁਮਾਈ ਆਗਾਮੀ ਜਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ  ਦੇ ਸੰਬੰਧ ਵਿੱਚ ਮੀਟਿੰਗ ਰੱਖੀ ਗਈ, ਜਿਸ ਵਿੱਚ ਜੋਨ ਨੰਬਰ 9 ਨਾਲ ਸਬੰਧਿਤ ਪਿੰਡਾਂ ਦੇ ਅਹੁਦੇਦਾਰ ਸ਼ਾਮਲ ਹੋਏ। ਯੂਥ ਆਗੂ ਹਰਨੇਕ ਸਿੰਘ ਤੱਕੀਪੁਰ ਵਲੋਂ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੀ ਚੜਦੀਕਲਾ ਵਾਸਤੇ ਵਿਉਂਤਬੰਦੀ ਨਾਲ ਕੰਮ ਕੀਤਾ ਜਾਵੇ ਅਤੇ ਸਮਝਦਾਰ ਅਤੇ ਸੁਚੱਜਾ ਉਮੀਦਵਾਰ ਚੁਣਿਆ ਜਾਵੇ।
ਇਸ ਮੌਕੇ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਬਿੱਟੂ, ਹਰਮੀਤ ਸਿੰਘ ਫਿਰੋਜ਼ਪੁਰ, ਹਰਜਿੰਦਰ ਸਿੰਘ ਭੜੌਜੀਆਂ, ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ, ਨੇਤਰ ਸਿੰਘ ਕਲੇਰ, ਨਿਰਮਲ ਸਿੰਘ ਦੁਲਵਾਂ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਪੱਲਣਪੁਰ, ਭੁਪਿੰਦਰ ਸਿੰਘ ਪੱਲਣਪੁਰ, ਜੱਗਾ ਛੋਟੀ ਬੜੀ ਨਗਲ,  ਨਵੀਨ ਬਾਂਸਲ ਖਿਜਰਾਬਾਦ,  ਜਸਪ੍ਰੀਤ ਸਿੰਘ ਪੜੌਲ, ਬਲਜਿੰਦਰ ਸਿੰਘ ਭੋਲਾ, ਗੁਰਜੀਤ ਸਿੰਘ ਸੋਨੀ,  ਚਰਨਪ੍ਰੀਤ ਸਿੰਘ, ਅਮਨਾ ਪੜੌਲ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *