www.sursaanjh.com > ਅੰਤਰਰਾਸ਼ਟਰੀ > ਸਰਵਜੀਤ ਸਿੰਘ ਦੇ ਘਰ ਪਿੰਡ ਖਾਲਸਪੁਰ, ਜ਼ਿਲ੍ਹਾ ਫਤਿਹਗੜ੍ਹ ਵਿਖੇ ਅੰਬ, ਚੀਕੂ, ਕਿੰਨੂ ਅਤੇ ਆੜੂ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ

ਸਰਵਜੀਤ ਸਿੰਘ ਦੇ ਘਰ ਪਿੰਡ ਖਾਲਸਪੁਰ, ਜ਼ਿਲ੍ਹਾ ਫਤਿਹਗੜ੍ਹ ਵਿਖੇ ਅੰਬ, ਚੀਕੂ, ਕਿੰਨੂ ਅਤੇ ਆੜੂ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮਸਰਵਜੀਤ ਸਿੰਘ ਦੇ ਘਰ ਪਿੰਡ ਖਾਲਸਪੁਰ, ਜ਼ਿਲ੍ਹਾ ਫਤਿਹਗੜ੍ਹ ਵਿਖੇ ਅੰਬ, ਚੀਕੂ, ਕਿੰਨੂ ਅਤੇ ਆੜੂ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ 🏦🌳
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ  ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ
ਹਰ ਰੋਜ਼ ਘਰਾਂ ਵਿੱਚ ਲਗਾਏ ਜਾ ਨੇ ਫ਼ਲਦਾਰ ਰੁੱਖ
ਮਿਹਨਤ ਤੇ ਲਗਨ ਨੂੰ ਪੈਣ ਲੱਗਿਆ ਹੈ ਆਸਾਂ – ਉਮੀਦਾਂ ਦਾ ਬੂਰ ਤੇ ਰੁੱਖਾਂ – ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ  ਵੱਡਾ ਹੋ ਰਿਹਾ 
ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਸਤੰਬਰ:
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ  ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ  ਵੱਡਾ ਹੁੰਦਾ ਜਾ ਰਿਹਾ ਹੈ।”  ਇਹ ਸ਼ਬਦ ਸਮਰਾਲ਼ਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਦੱਸਿਆ ਕਿ ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ ਤਹਿਤ ਸਰਵਜੀਤ ਸਿੰਘ ਦੇ ਘਰ ਪਿੰਡ ਖਾਲਸਪੁਰ, ਜ਼ਿਲ੍ਹਾ ਫਤਿਹਗੜ੍ਹ ਵਿਖੇ ਅੰਬ, ਚੀਕੂ, ਕਿੰਨੂ ਅਤੇ ਆੜੂ ਆਦਿ ਦੇ ਫਲ਼ਦਾਰ ਬੂਟੇ ਲਗਾਏ ਗਏ।
ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਪੰਜਾਬ ਕਦੇ ਪਿੱਪਲਾਂ-ਬੋਹੜਾਂ ਦੀ ਛਾਂ ਥੱਲੇ ਪਲਦਾ ਸੀ। ਉਨ੍ਹਾਂ ਪੰਜਾਬ ਦੇ ਆਵਾਮ ਨੂੰ ਸੱਦਾ ਦਿੰਦਿਆਂ ਕਿਹਾ ਕਿ ”ਆਓ ਆਪਾਂ ਸਾਰੇ ਰਲ਼-ਮਿਲ਼ ਆਪਣੇ ਵਿਰਾਸਤੀ ਰੁੱਖਾਂ ਨਾਲ ਸਾਂਝ ਪਾਈਏ।  ਸਮੂਹਿਕ ਯਤਨਾਂ ਨਾਲ਼ ਹੀ ਵਾਤਾਵਰਣ ਦੇ ਪਤਨ ਨੂੰ ਰੋਕਿਆ ਜਾ ਸਕਦਾ ਹੈ।”           
ਸਮਰਾਲਾ ਹਾਕੀ ਕਲੱਬ ਵਲੋਂ ਆਪਣੇ ਮਿਸ਼ਨ ਹਰਿਆਵਲ ਲਹਿਰ ਨੂੰ ਅੱਗੇ ਤੋਰਦਿਆਂ ਅੱਜ ਸਮਰਾਲਾ ਸ਼ਹਿਰ ਦੀ ਹਰਿਆਵਲ ਨੂੰ ਵਧਾਉਦੇ ਹੋਏ ਆਪਣੇ ਵਿਰਾਸਤੀ ਰੁੱਖ ਪਿੱਪਲ ਦੇ 15 ਰੁੱਖ  ਲਗਾਏ ਗਏ ਸ਼ਹਿਰ ਵਿਖੇ ਲਗਾਏ ਗਏ ਹਨ।

Leave a Reply

Your email address will not be published. Required fields are marked *