www.sursaanjh.com > ਅੰਤਰਰਾਸ਼ਟਰੀ > ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਦੇਣ ਲਈ ਚੁਣਿਆ ਗਿਆ

ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਦੇਣ ਲਈ ਚੁਣਿਆ ਗਿਆ

ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਦੇਣ ਲਈ ਚੁਣਿਆ ਗਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ:
ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਵਰਨਣਯੋਗ ਹੈ ਕਿ ਪੀਪਲਜ਼ ਫੋਰਮ ਬਰਗਾੜੀ ਵੱਲੋਂ ਛਾਪੀ ਗਈ ਸਮੁੰਦਰਨਾਮਾ ਪੁਸਤਕ ਸਮੁੰਦਰ ਦੀਆਂ ਗਹਿਰਾਈਆਂ ਦੀ ਬਾਤ ਪਾਉਂਦੀ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਪਰਮਜੀਤ ਮਾਨ ਪੰਜਾਬੀ ਦਾ ਇੱਕੋ ਇੱਕ ਅਜਿਹਾ ਲੇਖਕ ਹੈ ਜੋਂ ਸਮੁੰਦਰ ਬਾਰੇ ਲਿਖ ਰਿਹਾ ਹੈ। ਇਹ ਵੀ ਕਹਿ ਸਕਦੇ ਹਾਂ ਪੰਜਾਬੀ ਸਾਹਿਤ ਦੀ ਸਮੁੰਦਰ ਵੱਲ ਬੰਦ ਪਈ ਖਿੜਕੀ ਨੂੰ ਪਰਮਜੀਤ ਮਾਨ ਨੇ ਖੋਲ੍ਹ ਦਿੱਤਾ ਹੈ ਤੇ ਪੰਜਾਬੀ ਪਾਠਕ ਹੁਣ ਸਮੁੰਦਰ ਦੇ ਖੁੱਲ੍ਹੇ ਦਰਸ਼ਨ ਕਰਨ ਲੱਗ ਪਿਆ ਹੈ।
ਸੁਰ ਸਾਂਝ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਪਰਮਜੀਤ ਮਾਨ ਨੇ ਕਿਹਾ ਕਿ ਸਮੁੰਦਰਨਾਮਾ ਇਕ ਵਿਲੱਖਣ ਕਿਸਮ ਦੀ ਕਿਤਾਬ ਹੈ ਜੋ ਸਮੁੰਦਰ, ਜਹਾਜ਼ ਤੇ ਜਹਾਜ਼ੀ ਲੋਕਾਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਹੈ। ਉਨ੍ਹਾਂ ਦੱਸਿਆ ਕਿ ਨਾਵਲਕਾਰ ਰਾਮ ਸਰੂਪ ਅਣਖੀ ਨੇ ਉਸ ਨੂੰ ਲਿਖਣ ਲਈ ਉਤਸ਼ਾਹਿਤ ਕੀਤਾ। ਅਣਖੀ ਸਾਹਿਬ ਕਿਹਾ ਕਰਦੇ ਸਨ ਕਿ ਸਾਡੇ ਕੋਲ ਪਿੰਡਾਂ ਦੀ ਜਾਣਕਾਰੀ ਹੈ ਤੇ ਅਸੀਂ ਲੋਕਾਂ ਨੇ ਪੰਜਾਬ ਦੇ ਪਿੰਡਾਂ ਬਾਰੇ ਲਿਖ ਲਿਖ ਢੇਰ ਲਾ ਦਿੱਤੇ ਹਨ। ਤੂੰ ਸਮੁੰਦਰ ਬਾਰੇ ਲਿਖ, ਪੰਜਾਬੀ ਪਾਠਕ ਨੂੰ ਕੋਈ ਨਵੀਂ ਜਾਣਕਾਰੀ ਮਿਲ਼ੇ। ਉਹਨਾਂ ਦੀ ਤੇ ਬਰਨਾਲੇ ਦੇ ਹੋਰ ਲੇਖਕਾਂ ਦੀ ਹੱਲਾਸ਼ੇਰੀ ਸਦਕਾ ਮੈਂ ਲਿਖਣ ਲੱਗਿਆਂ ਤੇ ਪਹਿਲੀ ਕਿਤਾਬ ਸਮੁੰਦਰ ਦਾ ਆਦਮੀ ਛਪੀ। ਅਲੱਗ ਕਿਸਮ ਦੀਆਂ ਕਹਾਣੀਆਂ ਹੋਣ ਕਰਕੇ ਜਿਸ ਨੇ ਵੀ ਪੜ੍ਹੀਆਂ ਹੋਰ ਹੱਲਾਸ਼ੇਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਕਹਾਣੀਆਂ ਹਿੰਦੀ ਦੀਆਂ ਕਈ ਨਾਮਵਰ ਮੈਗ਼ਜ਼ੀਨਾਂ ਵਿੱਚ ਵੀ ਛਪੀਆਂ ਹਨ। ਮੁਰੇਸੀ਼ਅਸ ਦੇ ਪ੍ਰਧਾਨ ਮੰਤਰੀ ਨੇ ਇਸ ਕਿਤਾਬ ਦਾ ਹਿੰਦੀ ਐਡੀਸ਼ਨ ਰਿਲੀਜ਼ ਕੀਤਾ ਅਤੇ ਸਨਮਾਨ ਪੱਤਰ ਵੀ ਦਿੱਤਾ ਗਿਆ । ਇਸ ਤਰ੍ਹਾਂ ਮੇਰਾ ਲਿਖਣ ਦਾ ਉਤਸ਼ਾਹ ਤੇ ਜ਼ਿੰਮੇਵਾਰੀ ਵਧਦੀ ਗਈ। ਉਨ੍ਹਾਂ ਕਿਹਾ ਕਿ ਮੈਂ ਭਾਸ਼ਾ ਵਿਭਾਗ ਪੰਜਾਬ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਸਮੁੰਦਰਨਾਮਾ ਕਿਤਾਬ ਨੂੰ ਸਨਮਾਨ ਲਈ ਚੁਣਿਆ ਹੈ।
ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਮਿਲਣ ‘ਤੇ ਵਿਦਵਾਨ ਆਲੋਚਕ ਡਾ. ਲਾਭ ਸਿੰਘ ਖੀਵਾ, ਬਹੁ-ਪੱਖੀ ਲੇਖਕ ਬੂਟਾ ਸਿੰਘ ਚੌਹਾਨ, ਕਹਾਣੀਕਾਰ ਸਰੂਪ ਸਿਆਲ਼ਵੀ, ਕਹਾਣੀਕਾਰ ਇੰਦਰਜੀਤ ਪ੍ਰੇਮੀ, ਸਤਨਾਮ ਸਿੰਘ ਸ਼ੋਕਰ, ਅਵਤਾਰ ਨਗਲ਼ੀਆ, ਸੁਰਮੁਖ ਸਿੰਘ ਭੁੱਲਰ, ਤਰਸੇਮ ਬਸ਼ਰ, ਸੁਰਜੀਤ ਸੁਮਨ, ਜੇ.ਐਸ. ਮਹਿਰਾ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਮੁਬਾਰਕ ਦਿੰਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ।

Leave a Reply

Your email address will not be published. Required fields are marked *