ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 13 ਨਵੰਬਰ:


ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲ਼ੀ ਅਤੇ ਸਾਹਿਤਕ ਸੱਥ ਖਰੜ ਵੱਲੋਂ ਸਾਂਝੇ ਤੌਰ ‘ਤੇ ਮਿਤੀ 17 ਨਵੰਬਰ, 2024 (ਐਤਵਾਰ) ਨੂੰ ਸਵੇਰੇ 10.00 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਉੱਘੇ ਲੇਖਕ ਪਿਆਰਾ ਸਿੰਘ ਰਾਹੀ ਦੇ ਸੱਜਰੇ ਕਾਵਿ-ਸੰਗ੍ਰਹਿ ‘ਸੁਪਨਿਆਂ ਦੀ ਗੱਲ’ ਲੋਕ ਅਰਪਣ ਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਡਾ. ਸਰਬਜੀਤ ਕੌਰ ਸੋਹਲ, ਮੁੱਖ ਮਹਿਮਾਨ ਅਤੇ ਡਾ. ਗੁਰਚਰਨ ਕੌਰ ਕੋਚਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ ਅਤੇ ਉੱਘੇ ਗਜ਼ਲਗੋ ਸਿਰੀ ਰਾਮ ਅਰਸ਼ ਪ੍ਰਧਾਨਗੀ ਕਰਨਗੇ। ਇਸੇ ਤਰ੍ਹਾਂ ਪ੍ਰਧਾਨਗੀ ਮੰਡਲ ਵਿੱਚ ਡਾ. ਦਵਿੰਦਰ ਬੋਹਾ, ਇੰਜ. ਜਸਪਾਲ ਦੇਸੂਵੀ ਅਤੇ ਜਸਵਿੰਦਰ ਸਿੰਘ ਕਾਈਨੌਰ ਹਾਜ਼ਰ ਰਹਿਣਗੇ। ਕਿਤਾਬ ਤੇ ਪਰਚਾ ਦੀਪਕ ਸ਼ਰਮਾ ਚਨਾਰਥਲ ਵੱਲੋਂ ਪੜ੍ਹਿਆ ਜਾਵੇਗਾ। ਮੰਚ ਅਤੇ ਸੱਥ ਦੇ ਪ੍ਰਧਾਨ ਕਰਮਵਾਰ ਜਸਪਾਲ ਦੇਸੂਵੀ ਅਤੇ ਜਸਵਿੰਦਰ ਕਾਈਨੌਰ ਵੱਲੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।


ਜਰੂਰ ਪਹੁੰਚਣਾ ਸੀ,ਪਰ ਐਤਵਾਰ ਨੂੰ ਸਰੂਪ ਸਿਆਲਬੀ ਜੀ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਹਾਜ਼ਰੀ ਭਰਨੀ ਹੈ।ਬਰਗਾੜੀ ਸਾਹਿਬ ਨਾਲ ਪਹਿਲਾ ਤੋਂ ਗੱਲ ਹੋ ਚੁੱਕੀ ਹੈ।ਰਾਹੀ ਸਾਹਿਬ ਤੋਂ ਮੁਆਫ਼ੀ ਚਾਹੁੰਦਾ ਹਾਂ।