www.sursaanjh.com > ਅੰਤਰਰਾਸ਼ਟਰੀ > ਡਾ. ਵਿਜੈ ਕੁਮਾਰ (ਰਿਟਾ.) ਪ੍ਰੋਫੈਸਰ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੇ ਆਪਣੀ ਨੇਕ-ਕਮਾਈ ਵਿੱਚੋਂ ਪੰਜਾਹ ਹਜ਼ਾਰ ਰੁਪਏ ਦੀ ਕੀਤੀ ਸਹਾਇਤਾ – ਫ਼ਕੀਰ ਚੰਦ ਜੱਸਲ਼

ਡਾ. ਵਿਜੈ ਕੁਮਾਰ (ਰਿਟਾ.) ਪ੍ਰੋਫੈਸਰ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੇ ਆਪਣੀ ਨੇਕ-ਕਮਾਈ ਵਿੱਚੋਂ ਪੰਜਾਹ ਹਜ਼ਾਰ ਰੁਪਏ ਦੀ ਕੀਤੀ ਸਹਾਇਤਾ – ਫ਼ਕੀਰ ਚੰਦ ਜੱਸਲ਼

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ:
ਡਾਕਟਰ ਵਿਜੈ ਕੁਮਾਰ (ਰਿਟਾਇਰਡ) ਪ੍ਰੋਫੈਸਰ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੇ ਆਪਣੀ ਨੇਕ-ਕਮਾਈ ਵਿੱਚੋਂ 50000/- ਰੁਪਏ (ਪੰਜਾਹ ਹਜ਼ਾਰ ਰੁਪਏ) ਪਾਵਰ ਆਫ਼ ਸੋਸ਼ਲ ਯੂਨਿਟੀ ਵੱਲੋਂ ਖਰੀਦੇ ਜਾ ਰਹੇ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਖਰਚੇ ਦੀ ਭਰਪਾਈ ਲਈ ਵੱਡਮੁੱਲੀ ਆਰਥਿਕ ਸਹਾਇਤਾ ਵਜੋਂ ਦਿੱਤੇ ਹਨ।
ਯੂਨਿਟੀ ਦੇ ਪ੍ਰਧਾਨ ਫ਼ਕੀਰ ਚੰਦ ਜੱਸਲ਼ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਪਾਵਰ ਆਫ ਸੋਸ਼ਲ ਯੂਨਿਟੀ, ਡਾਕਟਰ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੀ ਬਹੁਤ ਬਹੁਤ ਧੰਨਵਾਦੀ ਹੈ, ਜਿਨ੍ਹਾਂ ਇਸ ਸ਼ੁਭ ਕੰਮ ਲਈ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਪਰਿਵਾਰ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲ੍ਹਾ ਬਖਸ਼ੇ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰ ਸਾਹਿਬ ਪਾਸ ਜਦੋਂ ਵੀ ਕਿਸੇ ਸ਼ੁਭ ਕੰਮ ਲਈ ਸਹਾਇਤਾ ਵਜੋਂ ਬੇਨਤੀ ਕੀਤੀ ਗਈ, ਤਾਂ ਉਹ ਹਮੇਸ਼ਾ ਹੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ।
ਪਾਵਰ ਆਫ਼ ਸੋਸ਼ਲ ਯੂਨਿਟੀ ਵੱਲੋਂ ਸਾਰੇ ਹੀ ਭੈਣ-ਭਰਾਵਾਂ ਨੂੰ ਬੇਨਤੀ ਹੈ ਕਿ ਰਜਿਸਟਰੀ ਦੀ ਮਿਤੀ/ ਸਮਾਂ ਨੇੜੇ ਆ ਰਿਹਾ ਹੈ, ਇਸ ਕਰਕੇ ਆਪਣੀ ਨੇਕ-ਕਮਾਈ ਵਿੱਚੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਲਈ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਕਿਰਪਾਲਤਾ ਕੀਤੀ ਜਾਵੇ। ਪਾਵਰ ਆਫ਼ ਸੋਸ਼ਲ ਯੂਨਿਟੀ ਹਰ ਭੈਣ-ਭਰਾ ਦੀ ਅਤਿ-ਧੰਨਵਾਦੀ ਹੋਵੇਗੀ।
ਪਾਵਰ ਆਫ਼ ਸੋਸ਼ਲ ਯੂਨਿਟੀ ਦੇ ਬੈਂਕ ਖਾਤੇ ਦੀ ਡਿਟੇਲ ਹੇਠ ਲਿਖੇ ਅਨੁਸਾਰ ਹੈ ਤਾਂ ਕਿ ਆਰਥਿਕ ਸਹਾਇਤਾ ਦੇਣ ਵਾਲੇ ਭੈਣ-ਭਰਾਵਾਂ  ਨੂੰ ਜਿਵੇਂ ਸੌਖਾ ਪ੍ਰਤੀਤ ਹੁੰਦਾ ਹੈ, ਉਸੇ ਤਰੀਕੇ ਨਾਲ ਮਦਦ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ :-
ਖਾਤਾ ਧਾਰਕ ਦਾ ਨਾਮ:- Power of Social Unity
Saving A/C No 39925501678, IFSC code SBIN 0016901, State Bank of India, Branch Sirhind Road, Patiala
ਵੱਲੋਂ: ਫ਼ਕੀਰ ਚੰਦ ਜੱਸਲ, ਪ੍ਰਧਾਨ ਪਾਵਰ ਆਫ਼ ਸੋਸ਼ਲ ਯੂਨਿਟੀ।

Leave a Reply

Your email address will not be published. Required fields are marked *