www.sursaanjh.com > ਅੰਤਰਰਾਸ਼ਟਰੀ > ਬੇਸਹਾਰਾ ਕੁੱਤਿਆ ਦੀ ਭਰਮਾਰ , ਕੁਝ ਨਹੀਂ ਕਰਦੀ ਸਰਕਾਰ

ਬੇਸਹਾਰਾ ਕੁੱਤਿਆ ਦੀ ਭਰਮਾਰ , ਕੁਝ ਨਹੀਂ ਕਰਦੀ ਸਰਕਾਰ

ਚੰਡੀਗੜ੍ਹ 22 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਇਲਾਕੇ ਵਿੱਚ ਬੇਸਹਾਰਾ ਖੂੰਖਾਰ ਕੁੱਤਿਆਂ ਦੀ ਭਰਮਾਰ ਹੈ। ਆਏ ਦਿਨ ਕੁੱਤਿਆਂ ਦੇ ਕੱਟਣ ਦੇ ਕੇਸ ਸਾਹਮਣੇ ਆ ਰਹੇ ਹਨ। ਅਖਬਾਰਾਂ ਅਤੇ ਸੋਸ਼ਲ ਮੀਡੀਆ ‘ਚ ਆਏ ਦਿਨ ਦੇਖਦੇ ਹਾਂ ਕਿ ਕਿਵੇਂ ਅਵਾਰਾ ਕੁੱਤਿਆਂ ਨੇ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਜੇਕਰ ਬਲਾਕ ਮਾਜਰੀ ਇਲਾਕੇ ਦੀ ਗੱਲ ਕਰੀਏ ਤਾਂ ਇਥੇ ਵੀ ਬੇਸਹਾਰਾ ਕੁੱਤਿਆਂ ਦੀ ਕੋਈ ਕਮੀ ਨਹੀਂ ਹੈ। ਇੱਕ ਦਿਨ ਦੇ ਵਿੱਚ ਨੌ ਨੌ ਕੇਸ ਕੁੱਤਿਆਂ ਦੇ ਕੱਟਣ ਦੇ ਸਾਹਮਣੇ ਆ ਰਹੇ ਹਨ। ਬਿਲਕੁਲ ਤਾਜ਼ਾ ਮਾਮਲਾ ਬਲਾਕ ਮਾਜਰੀ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਦਿਨ ਵਿੱਚ ਕੁੱਤਿਆਂ ਦੁਆਰਾ ਕੱਟੇ ਨੌ ਕੇਸ ਸਾਹਮਣੇ ਆਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੁੱਤਿਆਂ ਰਾਹੀਂ ਅਕਸਰ ਲੋਕ ਕੱਟੇ ਜਾਂਦੇ ਹਨ ਅਤੇ ਇਸ ਦਾ ਰੌਲਾ ਵੀ ਵੱਡੇ ਪੱਧਰ ਤੇ ਪੈਂਦਾ ਹੈ, ਪਰ ਅਫਸੋਸ ਵਾਲੀ ਗੱਲ ਹੈ ਕਿ ਸਰਕਾਰ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦੇ ਰਹੀ। ਕੁੱਤਿਆਂ ਦੇ ਕੱਟਣ ਕਾਰਨ ਲੜਾਈਆਂ ਇਥੋਂ ਤੱਕ ਵੱਧ ਜਾਂਦੀਆਂ ਹਨ ਕਿ  ਲੋਕ ਗੋਲੀਆਂ ਤੱਕ ਚਲਾਉਣ ਨੂੰ ਜਾਂਦੇ ਹਨ।
ਇਸ ਸਬੰਧੀ ਸਮਾਜ ਸੇਵੀ ਨੰਬਰਦਾਰ ਰਾਜਕੁਮਾਰ ਸਿਆਲਬਾ ਨੇ ਕਿਹਾ ਕਿ ਬੀਤੇ ਦਿਨੀ ਵੀ ਅਜਿਹਾ ਹੀ ਇਕ ਮਾਮਲਾ ਪਿੰਡ ਸਿਆਲਬਾ ਤੋਂ ਸਾਹਮਣੇ ਆਇਆ ਸੀ, ਜਿੱਥੇ ਕੰਮ ਕਰਦੇ ਗਰੀਬ ਪਰਿਵਾਰ ਦੇ ਮਜ਼ਦੂਰ ਨੂੰ ਕੁੱਤੇ ਨੇ ਕੱਟ ਲਿਆ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕੁੱਤਾ ਹਲਕਿਆ ਹੋਇਆ ਸੀ ਤੇ ਕੱਟਣ ਵਾਲੇ ਵਿਅਕਤੀ ਦੀ ਮੌਤ ਵੀ ਹਲਕਣ ਦੇ ਨਾਲ ਹੀ ਹੋਈ।ਜੇਕਰ ਕੋਈ ਓਸ ਕੁੱਤੇ ਦੇ ਕੱਟਣ ਕਰਕੇ ਉਸ ਹਲਕੇ ਹੋਏ ਮਜ਼ਦੂਰ ਦੇ ਹਾਲਾਤ ਅੱਖੀ ਦੇਖ ਲੈਂਦਾ ਤਾਂ ਉਸ ਦੀ ਰੂਹ ਕੰਬ ਉੱਠਦੀ।|ਰਾਜਕੁਮਾਰ ਸਿਆਲਬਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਸਹਾਰਾ ਕੁੱਤਿਆ ਪ੍ਰਤੀ ਢੁਕਵਾਂ ਹੱਲ ਕੱਢਿਆ ਜਾਵੇ। ਅਕਸਰ ਕਿੰਨੇ ਕੇਸ ਕੁੱਤਿਆ ਦੇ ਸਾਹਮਣੇ ਆਏ ਹਨ ਤੇ ਜਿਨਾਂ ਵਿੱਚ ਜ਼ਿਆਦਾਤਰ ਮਾਸੂਮ ਬੱਚਿਆਂ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੇ ਕੁੱਤਿਆਂ ਨੂੰ ਮਾਰ ਨਹੀਂ ਸਕਦੇ ਤਾਂ ਇਹਨਾਂ ਦੀ ਨਸਬੰਦੀ ਕਰਵਾ ਕੇ ਇਹਨਾਂ ਦੀ ਆਬਾਦੀ ਵਧਣ ਤੋਂ ਰੋਕੀ ਜਾ ਸਕਦੀ ਹੈ ਅਤੇ ਆਮ ਜਨਤਾ ਨੂੰ ਇਸ ਮੁਸ਼ਕਲ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇਕਰ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ ਤਾਂ ਇਹ ਅਵਾਰਾ ਕੁੱਤੇ ਇਸ ਤਰ੍ਹਾਂ ਹੀ ਲੋਕਾਂ ਦੇ ਮਨਾਂ ਵਿੱਚ ਖੌਫ ਪੈਦਾ ਕਰਦੇ ਰਹਿਣਗੇ।

Leave a Reply

Your email address will not be published. Required fields are marked *