www.sursaanjh.com > ਚੰਡੀਗੜ੍ਹ/ਹਰਿਆਣਾ > ਬਲਾਕ ਮਾਜਰੀ ਦੇ ਇਤਿਹਾਸਕ ਪਿੰਡ ਮਾਣਕਪੁਰ ਸ਼ਰੀਫ ਦੀ ਮਸ਼ਹੂਰ ਹਜ਼ਰਤ ਹਾਫ਼ਿਜ਼ ਮੋਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਰ:ਅ ਦਰਗਾਹ ਤੇ 196ਵਾਂ ਸਾਲਾਨਾ ਉਰ

ਬਲਾਕ ਮਾਜਰੀ ਦੇ ਇਤਿਹਾਸਕ ਪਿੰਡ ਮਾਣਕਪੁਰ ਸ਼ਰੀਫ ਦੀ ਮਸ਼ਹੂਰ ਹਜ਼ਰਤ ਹਾਫ਼ਿਜ਼ ਮੋਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਰ:ਅ ਦਰਗਾਹ ਤੇ 196ਵਾਂ ਸਾਲਾਨਾ ਉਰ

ਬਲਾਕ ਮਾਜਰੀ ਦੇ ਇਤਿਹਾਸਕ ਪਿੰਡ ਮਾਣਕਪੁਰ ਸ਼ਰੀਫ ਦੀ ਮਸ਼ਹੂਰ ਹਜ਼ਰਤ ਹਾਫ਼ਿਜ਼ ਮੋਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਰ:ਅ ਦਰਗਾਹ ਤੇ 196ਵਾਂ ਸਾਲਾਨਾ ਉਰਸ
ਚੰਡੀਗੜ੍ਹ  6 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆ):
ਬਲਕ ਮਾਜਰੀ ਦੇ ਇਤਿਹਾਸਕ ਪਿੰਡ ਮਾਣਕਪੁਰ ਸ਼ਰੀਫ ਦੀ ਮਸ਼ਹੂਰ ਹਜ਼ਰਤ ਹਾਫ਼ਿਜ਼ ਮੋਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਰ:ਅ ਦਰਗਾਹ ਤੇ 196ਵਾਂ ਸਾਲਾਨਾ ਉਰਸ 4-5-6 ਅਤੇ 7 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜ਼ਾ ਕਮੇਟੀ ਰਜਿਸਟਰਡ ਮਾਣਕਪੁਰ ਸਰੀਫ ਦਰਗਾਹ ਦੀ ਦੇਖ-ਰੇਖ ਹੇਠ ਇਸ ਸਲਾਨਾ ਉਰਸ ਮੌਕੇ ਹਜ਼ਰਤ ਹਾਫ਼ਿਜ਼ ਮੋਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਰ:ਅ ਦਰਗਾਹ ਤੇ ਚਾਦਰ ਚੜਾਉਣ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ ਅੱਜ ਤੋਂ ਉਰਸ ਦੀ ਅਰੰਭਤਾ ਹੋਈ।
ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ 4 ਜੂਨ ਤੋਂ ਝੰਡੇ ਦੀ ਰਸਮ ਤੇ ਚਾਦਰ ਚੜਾਉਣ ਦੀ ਰਸਮ ਤੋਂ ਇਸ ਸਲਾਨਾ ਉਰਸ ਦਾ ਆਗਾਜ਼ ਹੋਇਆ ਹੈ। ਇਸ ਉਰਸ ਮੌਕੇ ਪੰਜਾਬ, ਹਰਿਆਣਾ, ਯੂਪੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹੈਦਰਾਬਾਦ ਦੀਆਂ ਵੱਖ-ਵੱਖ ਦਰਗਾਹਾਂ ਤੋਂ ਦਰਵੇਸ਼ ਸਹਿਬਾਨਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਸਲਾਮਿਕ ਰੀਤਾਂ-ਰਸਮਾਂ ਅਨੁਸਾਰ ਚਾਰ ਹੀ ਦਿਨ ਵੱਖ ਵੱਖ ਪਹਿਰਾਂ ਦੀ ਨਮਾਜ਼ ਅਦਾ ਕੀਤੀ ਜਾਵੇਗੀ। ਇਸ ਸਥਾਨ ਤੇ ਸਲਾਨਾ ਉਰਸ ਮੌਕੇ ਪੰਜਾਬ ਦੇ ਮਸ਼ਹੂਰ ਫ਼ਨਕਾਰਾਂ ਵੱਲੋਂ ਦਿਨ ਅਤੇ ਰਾਤ ਵੇਲੇ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਆਪਣੇ ਫ਼ਨ ਦਾ ਮੁਜ਼ਾਹਰਾ ਕਰਨ ਲਈ ਪਹੁੰਚ ਰਹੇ ਹਨ। ਦਰਗਾਹ ਮਾਣਕਪੁਰ ਸ਼ਰੀਫ਼ ਵੱਲੋਂ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ।
ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜ਼ਾ ਕਮੇਟੀ ਰਜਿਸਟਰਡ ਮਾਣਕਪੁਰ ਸਰੀਫ ਦਰਗਾਹ ਅਤੇ ਸਮੂਹ ਗ੍ਰਾਮ ਪੰਚਾਇਤ ਮਾਣਕਪੁਰ ਸ਼ਰੀਫ਼ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਸਲਾਨਾ ਉਰਸ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਮਾਣਕਪੁਰ ਸ਼ਰੀਫ਼, ਫਕੀਰ ਮੁਹੰਮਦ ਖਲ਼ੀਫਾ ਚਿਸ਼ਤੀ ਸਾਬਰੀ, ਬਾਬਾ ਸਤਾਰ ਸਾਬਰੀ, ਪ੍ਰਧਾਨ ਮੰਗਤ ਖਾਨ, ਸਰਪੰਚ ਮਦਨ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਸਵਤਾਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਪੰਚ, ਨਾਜਰ ਸਿੰਘ ਪੰਚ, ਨਵਦੀਪ ਸਿੰਘ ਪੰਚ ,ਯਾਦਵਿੰਦਰ ਸਿੰਘ ਪੰਚ, ਲਖਮੀਰ ਸਿੰਘ ਪਿੰਡ ਪੰਚ, ਨੇਤਰ ਸਿੰਘ ਛਿੰਝ ਕਮੇਟੀ ਪ੍ਰਧਾਨ, ਮੇਜਰ ਸਿੰਘ ਛਿੰਝ ਕਮੇਟੀ ਪ੍ਰਧਾਨ, ਦਰਸ਼ਨ ਸਿੰਘ ਮਾਸਟਰ , ਸੰਜੀਵ ਕੁਮਾਰ ,ਕੁਲਦੀਪ ਸਿੰਘ, ਦਲਵਿੰਦਰ ਸਿੰਘ ਬਿੱਲੂ ਠੇਕੇਦਾਰ ,ਗੁਰਵੀਰਸਾਬੀ ਸਿੰਘ ਨਾਹਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *