ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਪਰੈਲ:


ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਖਰੜ ਦੇ ਉਪ ਮੰਡਲ ਮੈਜਿਸਟਰੇਟ ਸ੍ਰ. ਗੁਰਮੰਦਰ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ, ਬਲਾਕ ਖਰੜ-1, ਜ਼ਿਲ੍ਹਾ ਐਸ.ਏ.ਐਸ. ਨਗਰ ਮੋਹਾਲ਼ੀ ਵਿਖੇ ਵਿਦਿਆਰਥੀਆਂ ਲਈ ਬਣਾਏ ਗਏ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਸਰਕਾਰ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਸਿੱਖਣ ਦੀ ਰੁਚੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਮੰਤਵ ਪੰਜਾਬ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਕਰੀਬ ਦੋ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ਼ ਬਾਰਾਂ ਹਜ਼ਾਰ ਸਕੂਲਾਂ ਦੇ ਅਪਗ੍ਰੇਡ ਕੀਤੇ ਬੁਨਿਆਦੀ ਢਾਂਚੇ ਨੂੰ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਮਰਪਿਤ ਕਰਨਾ ਹੈ।
ੳਨ੍ਹਾਂ ਸਕੂਲ ਦੇ ਅਧਿਆਪਕਾਂ, ਪ੍ਰਬੰਧਨ ਕਮੇਟੀ ਅਤੇ ਪਿੰਡ ਦੇ ਸਹਿਯੋਗੀ ਸੱਜਣਾ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਸਰਕਾਰ ਵੱਲੋਂ ਭੇਜੇ ਗਏ ਫੰਡਾਂ ਦੀ ਪੂਰੀ ਦਿਆਨਤਦਾਰੀ ਨਾਲ਼ ਵਰਤੋਂ ਕਰਕੇ, ਸਕੂਲੀ ਵਿਦਿਆਰਥੀਆਂ ਲਈ ਬੇਹਤਰ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਗੀ ਇਮਾਰਤ ਅਤੇ ਸਮਾਰਟ ਕਲਾਸ ਰੂਮਜ਼ ਹੋਣਗੇ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਵਧੇਗੀ।
ਬਲਾਕ ਸਿੱਖਿਆ ਅਫਸਰ ਜਤਿਨ ਮਿਗਲਾਨੀ ਵੱਲੋਂ ਉਪ ਮੰਡਲ ਮੈਜਿਸਟਰੇਟ ਗੁਰਮੰਦਰ ਸਿੰਘ ਅਤੇ ਹੋਰ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਕੂਲ ਮੁਖੀ ਸ੍ਰੀਮਤੀ ਗੁਰਮੀਤ ਕੌਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਸਿੰਘ, ਸਿੱਖਿਆ ਕ੍ਰਾਂਤੀ ਕੁਆਰਡੀਨੇਟਰ, ਸੁਖਵਿੰਦਰ ਸਿੰਘ ਬਿੱਟੂ, ਪ੍ਰਧਾਨ ਮਾਰਕੀਟ ਕਮੇਟੀ, ਜੁਝਾਰ ਸਿੰਘ, ਬਲਾਕ ਪ੍ਰਧਾਨ, ਰਘਬੀਰ ਮੋਦੀ, ਕੌਂਸਲ ਮੈਂਬਰ ਸੁਰਮੁਖ ਸਿੰਘ ਸੰਤੇ ਮਾਜਰਾ, ਕੁਲਦੀਪ ਸਿੰਘ ਛੱਜੂ ਮਾਜਰਾ, ਬਚਿੱਤਰ ਸਿੰਘ ਨੰਬਰਦਾਰ, ਸੁਖਬੀਰ ਸਿੰਘ, ਵਿਕਾਸ ਮੋਹਨ, ਸਮੂਹ ਸਕੂਲ ਅਧਿਆਪਕ ਅਤੇ ਸਟਾਫ, ਇਲਾਕੇ ਦੇ ਹੋਰ ਪਤਵੰਤੇ ਵਿਅਕਤੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਇਸ ਉਦਘਾਟਨੀ ਜਸ਼ਨ ਵੇਲ਼ੇ ਹਾਜ਼ਰ ਸਨ। ਪਿੰਡ ਛੱਜੂ ਮਾਜਰਾ ਦੇ ਯੂਥ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ।

