www.sursaanjh.com > ਚੰਡੀਗੜ੍ਹ/ਹਰਿਆਣਾ > ਜੰਗਲਾਤ ਕਾਮੇ 17 ਜੂਨ ਨੂੰ ਹਲਕਾ ਭੋਆ ਵਿੱਚ ਕਰਨਗੇ ਝੰਡਾ ਮਾਰਚ, ਤਿਆਰੀਆਂ ਮੁਕੰਮਲ

ਜੰਗਲਾਤ ਕਾਮੇ 17 ਜੂਨ ਨੂੰ ਹਲਕਾ ਭੋਆ ਵਿੱਚ ਕਰਨਗੇ ਝੰਡਾ ਮਾਰਚ, ਤਿਆਰੀਆਂ ਮੁਕੰਮਲ

ਜੰਗਲਾਤ ਕਾਮੇ 17 ਜੂਨ ਨੂੰ ਹਲਕਾ ਭੋਆ ਵਿੱਚ ਕਰਨਗੇ ਝੰਡਾ ਮਾਰਚ, ਤਿਆਰੀਆਂ ਮੁਕੰਮਲ
ਚੰਡੀਗੜ੍ਹ 14 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਜੰਗਲਾਤ ਵਿਭਾਗ ਦੇ ਕੱਚੇ ਕਾਮੇ 17 ਜੂਨ ਨੂੰ ਜੰਗਲਾਤ ਮੰਤਰੀ ਦੇ ਹਲਕੇ ਭੋਆ ਵਿੱਚ ਝੰਡਾ ਮਾਰਚ ਕਰਨਗੇ। ਇਹ ਜਾਣਕਾਰੀ ਦਿੰਦਿਆਂ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜਿਲਾ ਮੁਹਾਲੀ ਦੇ ਪ੍ਰਧਾਨ ਸੁਲੱਖਣ ਸਿੰਘ ਸਿਸਵਾ ਨੇ ਦਿੱਤੀ। ਉਨਾ ਅੱਗੇ ਕਿਹਾ ਕਿ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਹੈ। ਸਰਕਾਰ ਦੇ ਲਾਰਿਆ ਤੋਂ ਅੱਕੇ ਮੁਲਾਜਮਾਂ ਨੇ ਫੈਸਲਾ ਕੀਤਾ ਕਿ ਜੰਗਲਾਤ ਮੰਤਰੀ ਦੇ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਜਾਵੇਗਾ।
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਜਨਰਲ ਸਕੱਤਰ ਜਸਵੀਰ ਸੀਰਾ ਬਠਿੰਡਾ ਤੇ ਵਿੱਤ ਸਕੱਤਰ ਸ਼ਿਵ ਕੁਮਾਰ ਰੋਪੜ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿਚੋ ਝੰਡਾ ਮਾਰਚ ਦੀਆ ਤਿਆਰੀਆਂ ਬਾਰੇ ਸਾਥੀਆ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ। ਵੱਖ ਵੱਖ ਰੇਜਾਂ ਵਿਚੋ ਸਾਥੀਆਂ ਵਲੋਂ ਮੀਟਿੰਗਾਂ ਕਰਕੇ ਵਹੀਕਲ ਕਰ ਲਏ ਗਏ ਹਨ।
ਇਸ ਸਬੰਧੀ ਡੇਰਾਬੱਸੀ ਰੇਜ ਤੋਂ ਨੱਥੂ ਖਾਨ, ਅਮਰ ਨਾਥ ਹਸਨਪੁਰੀ, ਖਰੜ ਤੋਂ ਮਨਜੀਤ ਸਿੰਘ, ਸੁਖਜੀਤ ਸਿੰਘ, ਖਮਾਣੋਂ ਤੋ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਸਿਸਵਾ ਤੋਂ  ਮਨਿੰਦਰ ਸਿੰਘ ਛੱਤ ਬੀੜ ਚਿੱੜੀਆ ਘਰ ਤੋਂ ਅਮਨਦੀਪ ਸਿੰਘ ਛੱਤ, ਲਖਵਿੰਦਰ ਸਿੰਘ ਬਨੂੰੜ, ਸਿੰਦਰਪਾਲ ਨੇ ਜਾਣ ਸਬੰਧੀ ਜਾਣਕਾਰੀ ਦਿੱਤੀ। ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਆਗੂ ਗੁਰਬਿੰਦਰ ਸਿੰਘ ਚੰਡੀਗੜ, ਤੇਜਿੰਦਰ ਸਿੰਘ ਬਾਬਾ ਤੇ ਕਰਮਾਪੁਰੀ ਗੋਬਿੰਦਗੜ ਨੇ ਰੈਲੀ ਵਿੱਚ ਵੱਧ ਚੜ ਕੇ ਸਮੂਲੀਅਤ ਕਰਨ ਦਾ ਯਕੀਨ ਦਿਵਾਇਆ।

Leave a Reply

Your email address will not be published. Required fields are marked *