ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜੁਲਾਈ:


ਨਵੀਆਂ ਕਲਮਾਂ ਨਵੀਂ ਉਡਾਣ ਰੋਪੜ ਭਾਗ ਦੋ (57) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਾਫ਼ਿਜ਼ਾਬਾਦ ਦੇ 19 ਵਿਦਿਆਰਥੀਆਂ ਦੀਆਂ ਰਚਨਾਵਾਂ ਸ਼ਾਮਲ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਅਤੇ ਗਾਈਡ ਅਧਿਆਪਕ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਸਕੂਲ ਮੁਖੀ ਸੀਨੀਅਰ ਲੈਕਚਰਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਬੱਚਿਆਂ ਨੂੰ ਸਨਮਾਨ ਦਿੱਤਾ ਗਿਆ। ਸਨਮਾਨ ਲੈਣ ਵਾਲਿਆਂ ਵਿੱਚ ਹਰਸਿਮਰਤ ਕੌਰ ਬਲਰਾਮਪੁਰ, ਤਾਨੀਆ ਪ੍ਰੀਤ ਕੌਰ ਬਲਰਾਮਪੁਰ, ਕੋਮਲਪ੍ਰੀਤ ਕੌਰ ਮਨਜੀਤਪੁਰ, ਸੁਖਪ੍ਰੀਤ ਹਾਫ਼ਿਜ਼ਾਬਾਦ, ਸਿਮਰਨਜੀਤ ਕੌਰ ਮਨਜੀਤਪੁਰ, ਰਾਜਪ੍ਰੀਤ ਕੌਰ ਹਾਫਿਜ਼ਾਬਾਦ, ਪ੍ਰਭਜੋਤ ਕੌਰ ਹਾਫ਼ਿਜ਼ਾਬਾਦ, ਜਸਦੀਪ ਕੌਰ ਮੁਕਾਰਬਪੁਰ, ਰਵਨੀਤ ਕੌਰ ਬਲਰਾਮਪੁਰ, ਚਰਨਜੋਤ ਸਿੰਘ ਹਾਫ਼ਿਜ਼ਾਬਾਦ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਭਵਨ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਇਹਨਾਂ ਕਿਤਾਬਾਂ ਦੀ ਪ੍ਰਕਾਸ਼ਨਾ ਕੀਤੀ ਗਈ ਹੈ। ਇਹਨਾਂ ਕਿਤਾਬਾਂ ਦੀ ਰਿਲੀਜ਼ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਵੀ ਹਾਜ਼ਰ ਸਨ, ਜਿਨ੍ਹਾਂ ਇਸ ਕਾਰਜ ਦੀ ਬਹੁਤ ਪ੍ਰਸੰਸਾ ਕੀਤੀ। ਇਸ ਪ੍ਰੋਜੈਕਟ ਦੇ ਇਨਚਾਰਜ ਓਂਕਾਰ ਸਿੰਘ ਤੇਜੇ ਹਨ। ਜ਼ਿਲ੍ਹਾ ਇਨਚਾਰਜ ਗੁਰਿੰਦਰ ਸਿੰਘ ਕਲਸੀ ਅਤੇ ਕਿਤਾਬ ਦੀ ਸੰਪਾਦਨਾ ਮਨਦੀਪ ਰਿੰਪੀ ਨੇ ਕੀਤੀ ਹੈ। ਕਿਤਾਬ ਵਿੱਚ ਸਹਿਯੋਗ ਸਰਬਜੀਤ ਸਿੰਘ ਸ੍ਰੀ ਆਨੰਦਪੁਰ ਸਾਹਿਬ, ਰਾਬਿੰਦਰ ਸਿੰਘ ਰੱਬੀ, ਰਾਜਵੀਰ ਸਿੰਘ ਚੌਤਾ, ਸੰਦੀਪ ਕੌਰ ਰੋਪੜ ਅਤੇ ਕਸ਼ਮੀਰ ਸਿੰਘ ਸ਼ਾਮਲ ਹਨ। ਇਸ ਮੌਕੇ ਮੈਡਮ ਰਮਨਦੀਪ ਕੌਰ, ਅਮਰਦੀਪ ਕੌਰ, ਗੁਰਿੰਦਰ ਸਿੰਘ, ਕਿਰਨ ਬਾਲਾ, ਹਰਸਿਮਰਤ ਸਿੰਘ, ਬਬੀਤਾ ਰੋਕਨੇ ਨੇ ਵੀ ਬਾਲ ਸਾਹਿਤਕਾਰਾਂ ਨੂੰ ਵਧਾਈ ਦਿੱਤੀ। ਸ੍ਰੀ ਰਾਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਬੱਚਿਆਂ ਦੀ ਇੱਕ ਵੱਖਰੀ ਕਿਤਾਬ ਵੀ ਛਾਪੀ ਜਾ ਰਹੀ ਹੈ।

