ਨਾਮਵਰ ਲੇਖਕ ਡਾ. ਜਲੌਰ ਸਿੰਘ ਖੀਵਾ ਅਤੇ ਸਮੀਖਿਅਕ ਜਸਵਿੰਦਰ ਸਿੰਘ ਕਾਈਨੌਰ ਰਚਾਉਣਗੇ ਸੰਵਾਦ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:


ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਮਿਤੀ 20.7.2025, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਹੋਵੇਗੀ। ਇਸ ਇਕੱਤਰਤਾ ਦੇ ਮੁੱਖ ਮਹਿਮਾਨ ਸ੍ਰੀ ਜੈਲਾ ਰਾਮ, ਨਿਗਰਾਨ ਇੰਜੀਨੀਅਰ (ਰਿਟਾ.), ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਹੋਣਗੇ। ਇਕੱਤਰਤਾ ਵਿੱਚ ਚਰਚਿਤ ਲੇਖਕ ਪਿਆਰਾ ਸਿੰਘ ਰਾਹੀ ਦੇ ਨਵੇਂ ਛਪੇ ਕਾਵਿ ਸੰਗ੍ਰਹਿ ‘ਸੁਪਨਿਆਂ ਦੀ ਗੱਲ’ ਉੱਤੇ ਨਾਮਵਰ ਲੇਖਕ ਡਾ. ਜਲੌਰ ਸਿੰਘ ਖੀਵਾ ਅਤੇ ਸਮੀਖਿਅਕ ਜਸਵਿੰਦਰ ਸਿੰਘ ਕਾਈਨੌਰ ਸੰਵਾਦ ਰਚਾਉਣਗੇ।
ਇਸ ਮੌਕੇ ਹਾਜ਼ਰ ਸ਼ਾਇਰਾਂ ਦੀਆਂ ਕਾਵਿ-ਰਚਨਾਵਾਂ ਦਾ ਅਨੰਦ ਮਾਣਿਆ ਜਾਵੇਗਾ। ਸੱਥ ਵੱਲੋਂ ਛਾਪੀ ਜਾ ਰਹੀ ਮਿੰਨ੍ਹੀ ਕਹਾਣੀਆਂ ਦੀ ਸਾਂਝੀ ਪੁਸਤਕ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਸਮੇਂ-ਸਿਰ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ।
ਪਿਆਰਾ ਸਿੰਘ “ਰਾਹੀ”ਜਨਰਲ ਸਕੱਤਰ – 94638-37388, ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ – ਮੋ. ਨੰ. 98888-42244

