www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬ ਸਿਵਲ ਸਕੱਤਰੇਤ ਨਿੱਜੀ ਅਮਲਾ ਕਾਡਰ ਦੀ ਕਰਮਚਾਰਨ ਦੇ ਪਰਿਵਾਰਕ ਮੈਂਬਰ ‘ਤੇ ਦੋ ਗੁੰਡਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦਾ ਜਤਾਇਆ ਗਿਆ ਸਖਤ ਵਿਰੋਧ

ਪੰਜਾਬ ਸਿਵਲ ਸਕੱਤਰੇਤ ਨਿੱਜੀ ਅਮਲਾ ਕਾਡਰ ਦੀ ਕਰਮਚਾਰਨ ਦੇ ਪਰਿਵਾਰਕ ਮੈਂਬਰ ‘ਤੇ ਦੋ ਗੁੰਡਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦਾ ਜਤਾਇਆ ਗਿਆ ਸਖਤ ਵਿਰੋਧ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ:
ਪੰਜਾਬ ਸਿਵਲ ਸਕੱਤਰੇਤ ਨਿੱਜੀ ਅਮਲਾ ਕਾਡਰ ਦੀ ਕਰਮਚਾਰਨ ਰਤਨਜੀਤ ਕੌਰ, ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਪਰਿਵਾਰਕ ਮੈਂਬਰ ‘ਤੇ ਦੋ ਗੁੰਡਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦੀ CCTV ਫੁਟੇਜ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਅਤੇ ਦੋਸ਼ੀਆਂ ਦੇ ਪਿਤਾ (ਜਿਨ੍ਹਾਂ ਵਿੱਚੋਂ ਇੱਕ AG ਪੰਜਾਬ ਅਤੇ ਦੂਜਾ ਪੰਜਾਬ ਪੁਲਿਸ ਦਾ ਅਧਿਕਾਰੀ ਹੈ) ਵੱਲੋਂ ਸਕੱਤਰੇਤ ਪ੍ਰਸ਼ਾਸਨ ‘ਤੇ ਦਬਾਅ ਪਾ ਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਰਤਨਜੀਤ ਕੌਰ, ਜੂਨੀਅਰ ਸਕੇਲ ਸਟੈਨੋਗ੍ਰਾਫਰ ਨੂੰ ਲੀਵ ਰਿਜ਼ਰਵ ਕਰਾਇਆ ਗਿਆ ਅਤੇ ਉਸ ਦੇ ਪਰਿਵਾਰ ਨੂੰ ਸ਼ਿਕਾਇਤ ਵਾਪਸ ਲੈਣ ਲਈ ਧਮਕਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੋਸ਼ੀਆਂ ਦੇ ਹਮਲੇ ਕਾਰਨ ਕਰਮਚਾਰਨ ਦੇ ਪਰਿਵਾਰਕ ਮੈਂਬਰ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ।
ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਮੁੱਚੀ ਐਸੋਸੀਏਸ਼ਨ ਪੂਰੀ ਤਰ੍ਹਾਂ ਰਤਨਜੀਤ ਕੌਰ, ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਨਾਲ ਖੜ੍ਹੀ ਹੈ। ਅੇੈਸੋਸੀਏਸ਼ਨ ਵੱਲੋਂ ਅੱਜ ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ ਨੂੰ ਮਿਲ ਕੇ ਕਰਮਚਾਰਨ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਗਈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕਰਮਚਾਰਨ ਨੂੰ ਜਲਦੀ ਇਨਸਾਫ਼ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਐਸੋਸੀਏਸ਼ਨ ਇਹ ਮਾਮਲਾ ਪ੍ਰੈਸ-ਮੀਡੀਆ ਵਿੱਚ ਲੈ ਕੇ ਜਾਵੇਗੀ ਅਤੇ ਸਕੱਤਰੇਤ ਪ੍ਰਸ਼ਾਸਨ ‘ਤੇ ਦਬਾਅ ਬਣਾਉਣ ਵਾਲੇ ਦੋਸ਼ੀਆਂ ਦੇ ਨਾਮ ਨਸ਼ਰ ਕੀਤੇ ਜਾਣਗੇ। ਪਰਸਨਲ ਸਟਾਫ ਐਸੋਸੀਏਸ਼ਨ ਹਮੇਸ਼ਾ ਆਪਣੇ ਮੈਂਬਰਾਂ ਦੀ ਹਿਫ਼ਾਜ਼ਤ ਲਈ ਕੰਮ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।

Leave a Reply

Your email address will not be published. Required fields are marked *