www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਾਹਿਤ ਸਭਾ (ਰਜਿ .) ਵੱਲੋਂ ਮੁਹਾਲੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ (ਰਜਿ .) ਵੱਲੋਂ ਮੁਹਾਲੀ ਮਾਸਿਕ ਇਕੱਤਰਤਾ ਹੋਈ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ:
ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 27 ਜੁਲਾਈ, 2025 ਦਿਨ ਐਤਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਡਾ. ਦੀਪਕ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੀ ਕਾਰਵਾਈ ਸਭਾ ਦੇ ਪ੍ਰਧਾਨ ਡਾ਼ ਸ਼ਿੰਦਰਪਾਲ ਸਿੰਘ ਨੇ ਚਲਾਈ। ਆਰੰਭ ਵਿਚ ਡਾ.  ਸਵੈਰਾਜ ਸੰਧੂ ਨੇ ਤਿੰਨ ਕਾਲ਼ੇ ਕਾਨੂੰਨਾਂ ਦੇ ਹਵਾਲੇ ਨਾਲ 1907 ਤੋਂ ਲੈ ਕੇ ਇਸ ਵੇਲੇ ਚੱਲੀ‌ ਮਹਾਨ ਕਿਸਾਨੀ ਜੱਦੋ-ਜਹਿਦ ਬਾਰੇ ਸਮੇਂ ਸਮੇਂ ਹੋਏ ਕਿਸਾਨੀ ਘੋਲ਼ਾਂ ਦਾ ਸੰਖੇਪ ਇਤਿਹਾਸ ਦੱਸਿਆ ਅਤੇ ਇਸ ਕਿਸਾਨੀ ਸੰਘਰਸ਼ ਦੇ ਵਿਜੈਈ ਹੋਣ‌ ਬਾਅਦ ਇਸ ਦਾ ਯੂਪੀ,‌ ਰਾਜਿਸਥਾਨ, ਹਰਿਆਣਾ ਦੇ ਕਿਸਾਨਾਂ ਤੇ ਆਲ਼ੇ- ਦੁਆਲ਼ੇ ਦੇ ਗ਼ੈਰ-ਸਿੱਖ ਲੋਕਾਂ ਦੇ ਮਨਾਂ ‘ਤੇ ਪਏ ਪ੍ਰਭਾਵ ਨੂੰ ਮਿਸਾਲਾਂ ਦੇ ਕੇ ਬਿਆਨਿਆ। ਪੰਜਾਬ ਵਿੱਚ ‌ਚੱਲੀ‌ ਖਾੜਕੂ ਲਹਿਰ,‌‌ ਪੰਜਾਬ ਵਿਚ ਇਕ ਫਿਰਕੇ ਦਾ ਉਸ ਵੇਲੇ ਪਲਾਇਨ, ਬਲਿਊ ਸਟਾਰ, ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਆਦਿ ਦੇ ਪਿਛੋਕੜ ਵਿਚ ਸਮੁੱਚੇ ਦੇਸ਼ ਦਾ ਪੰਜਾਬ ਦੇ ਸਿੱਖ ਭਾਈਚਾਰੇ ਵਿਰੁੱਧ ਨਫਰਤੀ ਵਤੀਰਾ, ਜਿਸ ਨੂੰ ਬਾਡਰ ਫਿਲਮ ਦੇ ‌ਸਿੱਖ ਸਿਪਾਹੀਆਂ ਨੇ ਵਤਨ ਲਈ ਜੂਝਣ ਕਰਕੇ ਉਨ੍ਹਾਂ ਦੀ ਲੋਕਮਨ ਵਿਚ ਤਸਵੀਰ ਬਣੀ। ਉਸ ਨੂੰ ਇਸ ਕਿਸਾਨੀ ਸਾਂਝੇ ਸ਼ੰਘਰਸ਼ ਨੇ ਮਰਮ ਲਾਈ। ਸਿੱਖਾਂ (ਕਿਸਾਨਾਂ) ਨਾਲ ਉਨ੍ਹਾਂ ਦੇ ਸੰਘਰਸ਼ ਵਿਚ ਦੇਸ਼ ਦਾ‌ ਜਨਮਾਨਸ ਮੋਢੇ ਨਾਲ ‌ਮੋਢਾ ਜੋੜ ਕੇ ‌ਖਲੋਤਾ। ਇਹ ਪ੍ਰਾਪਤੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ।
ਦੂਜੇ ਦੌਰ ਵਿਚ ਕਨੇਡਾ ਤੋਂ ਪਿਛਲੇ ਦਿਨੀਂ ਪਰਤੇ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਨੇ ਕਨੇਡਾ ਵਿਚਲੀਆਂ ਪੰਜਾਬੀ ਕਾਨਫ਼ਰੰਸਾਂ ਦੇ ਹਵਾਲੇ ਨਾਲ ਆਪਣੇ ਲੋਕਾਂ ਦੇ ਪੰਜਾਬੀ ਮਾਂ ਬੋਲੀ ਲਈ ਕੀਤੇ ਉਪਰਾਲਿਆਂ ਨੂੰ ‌ਸਰੋਤਿਆਂ ਨਾਲ ਸਾਂਝਾ ਕੀਤਾ। ਤੀਜੇ ਦੌਰ ਵਿਚ ਸਾਵਣ ਕਵੀ ਦਰਬਾਰ ਦਾ ਸੰਚਾਲਨ ਸ਼੍ਰੀ ਹਰਿੰਦਰ ਸਿੰਘ ਹਰ ਨੇ ਕੀਤਾ। ਇਸ ਵਿਚ ਹਾਜ਼ਰ ਕਵੀਆਂ ਨੇ ਗਾ ਕੇ ਅਤੇ ਪੜ੍ਹ ਕੇ ਆਪਣਾ ਆਪਣਾ ਕਲਾਮ ਸਾਂਝਾ ਕੀਤਾ। ਇਨ੍ਹਾਂ ਵਿਚ ਕਵੀਆਂ ਸ੍ਰਵਸ਼੍ਰੀ ਭੁਪਿੰਦਰ ਮਟੌਰਵਾਲਾ, ਸਰਬਜੀਤ ਸਿੰਘ, ਸਰਦਾਰਾ ਸਿੰਘ ਚੀਮਾ, ਅਮਰਜੀਤ ਸਿੰਘ ਸੁੱਖਗੜ੍ਹ, ਬਿਕਰਮ ਸਿੰਘ ਚਾਵਲਾ, ਗੁਰਦਰਸ਼ਨ ਸਿੰਘ ਮਾਵੀ, ਧਿਆਨ ਸਿੰਘ ਕਾਹਲੋ, ਮਹਿੰਦਰ ਸਿੰਘ ਗੋਸਲ, ਮਲਕੀਅਤ ਸਿੰਘ ਨਾਗਰਾ, ਦਰਸ਼ਨ ਤਿਉਣਾ, ਬਲਵਿੰਦਰ ਸਿੰਘ ਢਿੱਲੋ, ਹਰਿੰਦਰ ਸਿੰਘ ਹਰ, ਰਤਨ ਬਾਬਕਵਾਲਾ, ਪ੍ਰੋਫੈਸਰ ਅਵਤਾਰ ਸਿੰਘ, ਅਜੀਤ ਸਿੰਘ, ਰਘਬੀਰ ਭੁੱਲਰ, ਸ਼੍ਰੀ ਮੌਜੇਵਾਲ, ਬਹਾਦਰ ਸਿੰਘ ਐਡਵੋਕੇਟ, ਰਜਿੰਦਰ ਸਿੰਘ ਧੀਮਾਨ, ਇੰਦਰਜੀਤ ਸਿੰਘ ਜਾਵਾ, ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ, ਚਰਨਜੀਤ ਕੌਰ, ਸਿਮਰਜੀਤ ਕੌਰ ਗਰੇਵਾਲ ,ਬਲਜੀਤ ਕੌਰ ਅਤੇ ਸ਼੍ਰੀ ਕਸ਼ਮੀਰ ਸਿੰਘ ‌ਨਾਗੀ ਨੇ ਸਾਵਣ ਦੇ ਮਹੀਨੇ ‘ਤੇ ਗੀਤ ਪੇਸ਼ ਕੀਤੇ। ਆਖਿਰ ਵਿਚ ਡਾ. ਨਿਰਮਲ ਸਿੰਘ ਬਾਸੀ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

Leave a Reply

Your email address will not be published. Required fields are marked *