ਬੇਲਾ, ਬਹਿਰਾਮਪੁਰਬੇਟ (ਸੁਰ ਸਾਂਝ ਡਾਟ ਕਾਮ ਬਿਊਰੋ),


ਪਰਮ ਸੇਵਾ ਵੈਲਫੇਅਰ ਸੁਸਾਇਟੀ ਰਜਿ ਵੱਲੋ ਪੰਜਾਬੀ ਜਾਗਰਣ ਦੇ ਬੇਟ ਇਲਾਕੇ ਦੇ ਰਿਪੋਰਟਰ ਗੁਰਮੁੱਖ ਸਿੰਘ ਸਲਾਹਪੁਰੀ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਰਿਪੋਰਟਰ ਵੱਲੋ ਪ੍ਰੈੱਸ ਨੋਟਾਂ ਰਾਹੀ ਬੇਟ ਇਲਾਕੇ ਦੀਆਂ ਸਮੱਸਿਆਵਾਂ ਨੂੰ ਪੰਜਾਬੀ ਜਾਗਰਣ ਵਿੱਚ ਉਜਾਗਰ ਕਰਕੇ, ਉਹਨਾਂ ਦਾ ਸਮਾਧਾਨ ਕਰਵਾਇਆ ਜਾਦਾ ਹੈ। ਸੁਸਾਇਟੀ ਵਲੋ ਕੀਤੇ ਨੇਕ ਕੰਮਾਂ ਹਿਤ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲਾ ਕਰਨ ਹਿੱਤ ਸਲਾਹਪੁਰੀ ਵਲੋ ਵਿਸ਼ੇਸ਼ ਯੋਗਦਾਨ ਰਹਿੰਦਾ ਹੈ ਅਤੇ ਰਹੇਗਾ।
ਇਹ ਸਨਮਾਨ ਸੁਸਾਇਟੀ ਦੇ ਮੈਂਬਰਾਂ ਵਲੋ ਸ੍ਰੀ ਗੁਰੂ ਰਾਮ ਰਾਏ ਪਬਲਿਕ ਹਾਈ ਸਕੂਲ ਬਹਿਰਾਮਪੁਰ ਬੇੇਟ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਕੀਤਾ। ਸੁਸਾਇਟੀ ਦੇ ਮੈਂਬਰਾਂ ਵਿੱਚ ਡਾ. ਸੰਤ ਸੁਰਿੰਦਰ ਪਾਲ ਸਿੰਘ, ਸੁਰਜੀਤ ਮੰਡ, ਪ੍ਰਿੰਸੀਪਲ ਕੁਲਦੀਪ ਕੌਰ, ਸੋਮਨਾਥ ਭੱਟ, ਸੁਰਜੀਤ ਸੁਮਨ, ਸਮਰੱਥ ਸਿੰਘ, ਮਾਸਟਰ ਲਛਮਣ ਸਿੰਘ, ਮਾਸਟਰ ਰਵਿੰਦਰ ਸਿੰਘ, ਪ੍ਰਵੀਨ ਭੱਟ ਹਾਜਰ ਸਨ। ਸਲਾਹਪੁਰੀ ਵਲੋ ਭਰੋਸਾ ਦਿਵਾਇਆ ਗਿਆ ਕੀ ਸੁਸਾਇਟੀ ਦੇ ਨੇਕ ਕਾਰਜਾਂ ਨੂੰ ਪ੍ਰੈੱਸ ਰਾਹੀ ਉਜਾਗਰ ਕਰਦਾ ਰਹਾਂਗਾ। ਪ੍ਰਧਾਨ ਸੋਮਨਾਥ ਭੱਟ ਵੱਲੋ ਗੁਰਮੁਖਸਿੰਘ ਸਲਾਹਪੁਰੀ ਦਾ ਸੁਸਾਇਟੀ ਵਲੋਂ ਦਿਲੋਂ ਧੰਨਵਾਦ ਕੀਤਾ ਗਿਆ।

